ਬਲਾਤਕਾਰ ਦੇ ਦੋਸ਼ਾਂ ਤਹਿਤ ਡੇਰਾ ਮੁਖੀ ਸੋਨਾਰੀਆ ਦੀ ਜੇਲ੍ਹ ‘ਚ ਹੈ ਬੰਦ
ਰੋਹਤਕ/ਬਿਊਰੋ ਨਿਊਜ਼
ਰੋਹਤਕ ਦੀ ਸੁਨਾਰੀਆ ਜੇਲ੍ਹ ਵੱਲ ਮੂੰਹ ਕਰਕੇ ਨਮਸਕਾਰ ਕਰਨ ‘ਤੇ 8 ਡੇਰਾ ਪ੍ਰੇਮੀਆਂ ਅਤੇ ਇਕ ਡਰਾਈਵਰ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ ਅਤੇ ਉਨ੍ਹਾਂ ਦੀ ਕਾਰ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਇਹ ਪ੍ਰੇਮੀ ਜੇਲ੍ਹ ਵਲ ਮੂੰਹ ਕਰਕੇ ਰਾਮ ਰਹੀਮ ਦਾ ਨਾਂ ਲੈ ਕੇ ਨਮਸਕਾਰ ਕਰ ਰਹੇ ਸਨ। ਚੇਤੇ ਰਹੇ ਕਿ ਰਾਮ ਰਹੀਮ ਇਸੇ ਜੇਲ੍ਹ ਵਿਚ ਬੰਦ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨ ਰਾਮ ਰਹੀਮ ਦੇ 8 ਪ੍ਰੇਮੀ ਜੇਲ੍ਹ ਵਲ ਜਾਣ ਵਾਲੇ ਰਸਤੇ ‘ਤੇ ਪਹੁੰਚੇ। ਉਹ ਕਾਰ ਵਿਚੋਂ ਉਤਰ ਕੇ ਜੇਲ੍ਹ ਵਲ ਮੂੰਹ ਕਰਕੇ ਰਾਮ ਰਹੀਮ ਦਾ ਨਾਂ ਲੈ ਕੇ ਨਮਸਕਾਰ ਕਰਨ ਲੱਗੇ। ਥੋੜ੍ਹੀ ਦੂਰ ‘ਤੇ ਹੀ ਪੁਲਿਸ ਦਾ ਨਾਕਾ ਲੱਗਾ ਹੋਇਆ ਸੀ। ਕਿਸੇ ਰਾਹਗੀਰ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਤੁਰੰਤ ਇਨ੍ਹਾਂ ਪ੍ਰੇਮੀਆਂ ਨੂੰ ਹਿਰਾਸਤ ਵਿਚ ਲੈ ਲਿਆ।
Check Also
ਦਿੱਲੀ ’ਚ ‘ਆਪ’ ਦੇ ਤਿੰਨ ਕੌਂਸਲਰ ਭਾਜਪਾ ’ਚ ਹੋਏ ਸ਼ਾਮਲ
ਅਪ੍ਰੈਲ ਮਹੀਨੇ ’ਚ ਹੋਣੀ ਹੈ ਮੇਅਰ ਦੀ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ …