Breaking News
Home / ਭਾਰਤ / ਦਿੱਲੀ ‘ਚ ਨਸ਼ੇੜੀ ਪੁੱਤ ਨੇ ਪਰਿਵਾਰ ਦੇ 4 ਮੈਂਬਰਾਂ ਦੀ ਕੀਤੀ ਹੱਤਿਆ

ਦਿੱਲੀ ‘ਚ ਨਸ਼ੇੜੀ ਪੁੱਤ ਨੇ ਪਰਿਵਾਰ ਦੇ 4 ਮੈਂਬਰਾਂ ਦੀ ਕੀਤੀ ਹੱਤਿਆ

ਨਵੀਂ ਦਿੱਲੀ : ਦਿੱਲੀ ਦੇ ਪਾਲਮ ਇਲਾਕੇ ‘ਚ ਇਕ ਨਸ਼ੇੜੀ ਪੁੱਤ ਨੇ ਆਪਣੇ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਹੱਤਿਆ ਕਰ ਦਿੱਤੀ। ਆਰੋਪੀ ਦਾ ਨਾਂ ਕੇਸ਼ਵ ਦੱਸਿਆ ਜਾ ਰਿਹਾ ਹੈ ਅਤੇ ਉਹ ਨਸ਼ੇ ਕਰਨ ਦਾ ਆਦੀ ਹੈ। ਪਰਿਵਾਰ ਵਾਲਿਆਂ ਨੇ ਉਸ ਦਾ ਨਸ਼ਾ ਛੁਡਾਉਣ ਲਈ ਉਸ ਨੂੰ ਨਸ਼ਾ ਮੁਕਤੀ ਕੇਂਦਰ ਭੇਜਿਆ ਸੀ ਪ੍ਰੰਤੂ ਉਥੇ ਰਹਿਣ ਵੇ ਬਾਵਜੂਦ ਵੀ ਉਸ ਦੀ ਨਸ਼ਾ ਕਰਨ ਦੀ ਆਦਤ ਨਹੀਂ ਗਈ ਅਤੇ ਉਹ ਪਰਿਵਾਰ ਕੋਲੋਂ ਨਸ਼ੇ ਲਈ ਪੈਸੇ ਮੰਗਦਾ ਰਹਿੰਦਾ ਸੀ। ਲੰਘੇ ਮੰਗਲਵਾਰ ਨੂੰ ਜਦੋਂ ਉਸ ਨੇ ਨਸ਼ੇ ਲਈ ਪੈਸੇ ਮੰਗੇ ਤਾਂ ਘਰ ਵਾਲਿਆਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਉਸ ਨੇ ਪਰਿਵਾਰਕ ਮੈਂਬਰਾਂ ਨੂੰ ਮਾਰਨ ਦਾ ਫੈਸਲਾ ਕਰ ਲਿਆ। ਜਿਸ ਤੋਂ ਬਾਅਦ ਉਸ ਨੇ ਘਰ ਚਾਰੋਂ ਮੈਂਬਰਾਂ ਨੂੰ ਅਲੱਗ-ਅਲੱਗ ਕਮਰਿਆਂ ਵਿਚ ਲਿਜਾ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਹੱਤਿਆ ਕਰਨ ਤੋਂ ਬਾਅਦ ਉਹ ਭੱਜਣ ਦੀ ਤਾਕ ‘ਚ ਸੀ ਪ੍ਰੰਤੂ ਉਸ ਦੇ ਚਚੇਰੇ ਭਰਾ ਨੇ ਫੜ ਕੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਮਰਨ ਵਾਲਿਆਂ ਦੀ ਪਹਿਚਾਣ ਪਿਤਾ ਦਿਨੇਸ਼, ਮਾਂ ਦਰਸ਼ਨਾ, ਭੈਣ ਉਰਵਸ਼ੀ ਤੇ ਦਾਦੀ ਦੀਵਾਨਾ ਦੇਵੀ ਵਜੋਂ ਹੋਈ ਹੈ।

 

Check Also

ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਤੀ ਨਸੀਹਤ

ਕਿਹਾ : ਹਾਈਵੇਅ ਨਾ ਰੋਕੇ ਅਤੇ ਲੋਕਾਂ ਦੀਆਂ ਸਹੂਲਤਾਂ ਦਾ ਰੱਖੋ ਧਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ …