ਡਾ. ਸੁਖਦੇਵ ਸਿੰਘ ਝੰਡ ਵੱਲੋਂ ਕੈਨੇਡਾ ਦੇ ਇਤਿਹਾਸ ਤੇ ਇਸਦੇ ਬਹੁ-ਰੰਗੇ ਸੱਭਿਆਚਾਰ ਬਾਰੇ ਵਿਚਾਰ ਸਾਂਝੇ ਕੀਤੇ ਗਏ
ਬਰੈਂਪਟਨ/ਡਾ. ਝੰਡ : ਪਹਿਲੀ ਜੁਲਾਈ ਨੂੰ ਦੇਸ਼-ਭਰ ‘ਚ ਪੂਰੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ‘ਕੈਨੇਡਾ ਡੇਅ’ ਕੈਨੇਡਾ ਦੀ ਆਜ਼ਾਦੀ ਦਾ ਪ੍ਰਤੀਕ ਹੈ। ਬ੍ਰਿਟਿਸ਼ ਸਰਕਾਰ ਤੋਂ ਹੋਏ ਛੁਟਕਾਰੇ ਤੋਂ ਬਾਅਦ ਪਹਿਲੀ ਜੁਲਾਈ 1982 ਨੂੰ ਕੈਨੇਡਾ-ਵਾਸੀਆਂ ਵੱਲੋਂ ਪਹਿਲੀ ਵਾਰ ‘ਕੈਨੇਡਾ ਡੇਅ’ ਮਨਾਇਆ ਗਿਆ। ਇਸ ਤੋਂ ਪਹਿਲਾਂ 1 ਜੁਲਾਈ 1867 ਤੋਂ 1 ਜੁਲਾਈ 1981 ਤੱਕ ਇਹ ਦਿਨ ‘ਡੋਮੀਨੀਅਨ ਡੇਅ’, ਭਾਵ ‘ਮਾਸਟਰਜ਼ ਡੇਅ’ ਵਜੋਂ ਮਨਾਇਆ ਜਾਂਦਾ ਸੀ ਜੋ ਕਿ ਬ੍ਰਿਟਿਸ਼ ਸਰਕਾਰ ਦੀ ਕੈਨੇਡਾ ਉੱਪਰ ਸਤਾਰਵੀਂ ਸਦੀ ਤੋਂ ਚੱਲੀ ਆ ਰਹੀ ਗੁਲਾਮੀ ਨੂੰ ਦਰਸਾਉਂਦਾ ਸੀ।
ਲੰਘੇ ਬੁੱਧਵਾਰ ਪਹਿਲੀ ਜੁਲਾਈ ਨੂੰ ਪੰਜਾਬ ਐਂਡ ਸਿੰਧ ਬੈਂਕ ਦੇ ਸੇਵਾ-ਮੁਕਤ ਅਧਿਅਕਾਰੀਆਂ ਦੀ ਪਿਛਲੇ 9 ਸਾਲਾਂ ਤੋਂ ਸਰਗਰਮ ਸੰਸਥਾ ‘ਪੀ.ਐੱਸ.ਬੀ. ਸੀਨੀਅਰਜ਼ ਕਲੱਬ’ ਵੱਲੋਂ ਇਹ ‘ਕੈਨੇਡਾ ਡੇਅ’ ਪੂਰੀ ਧੂਮ-ਧਾਮ ਤੇ ਜੋਸ਼-ਓ-ਖ਼ਰੋਸ਼ ਨਾਲ ‘ਗੋਰ ਕਮਿਊਨਿਟੀ ਸੈਂਟਰ’ ਵਿਖੇ ਮਨਾਇਆ ਗਿਆ। ਕਲੱਬ ਦੇ ਅਹੁਦੇਦਾਰ, ਵਾਲੰਟੀਅਰ ਤੇ ਸਰਗਰਮ ਮੈਂਬਰ ਸਵੇਰੇ 9.30 ਵਜੇ ਹੀ ਇਸ ਸੈਂਟਰ ਦੇ ਨਿਸ਼ਚਿਤ ਹੋਏ ਹਾਲ ਵਿੱਚ ਪਹੁੰਚ ਗਏ, ਜਦਕਿ ਬਾਕੀ ਮੈਂਬਰਾਂ ਦੇ ਨਿਰਧਾਰਿਤ ਸਮੇਂ 10.00 ਵਜੇ ਤੱਕ ਸ਼ਾਮਲ ਹੋਣ ਨਾਲ ਇਸ ਵੱਡੇ ਹਾਲ ਦੇ ਸਾਰੇ ਮੇਜ਼-ਕੁਰਸੀਆਂ ਭਰ ਗਏ। ਇਸ ਮੌਕੇ ਮੈਂਬਰਾਂ ਤੇ ਮਹਿਮਾਨਾਂ ਦੀ ਗਿਣਤੀ ਇੱਕ ਸੈਂਕੜੇ ਤੋਂ ਵਧੇਰੇ ਸੀ। ਮੰਚ ਦੀ ਪਿਛਲੀ ਦੀਵਾਰ ਨਾਲ ਪ੍ਰਬੰਧਕਾਂ ਵੱਲੋਂ ‘ਕੈਨੇਡਾ ਡੇਅ’ ਨਾਲ ਸਬੰਧਿਤ ਮੌਟੋ, ਸੁਆਗ਼ਤੀ ਪੋਸਟਰ ਤੇ ਕੈਨੇਡਾ ਦੇ ਝੰਡੇ ਖ਼ੂਬਸੂਰਤੀ ਨਾਲ ਸਜਾਏ ਗਏ ਸਨ।
ਪੌਣੇ ਕੁ ਦਸ ਵਜੇ ਕਲੱਬ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਬਜਿੰਦਰਪਾਲ ਸਿੰਘ ਮਰਵਾਹਾ ਤੇ ਜੋਗਿੰਦਰ ਕੌਰ ਮਰਵਾਹਾ ਦੀ ਅਗਵਾਈ ਹੇਠ ਕਲੱਬ ਮੈਂਬਰਾਂ ਦਾ ਵੱਡਾ ਗਰੁੱਪ ਬੁਲੰਦ ਆਵਾਜ਼ ਵਿਚ ‘ਹੈਪੀ ਕੈਨੇਡਾ ਡੇਅ’ ਦੇ ਨਾਅਰੇ ਗੁੰਜਾਉਂਦਾ ਹੋਇਆ ਹਾਲ ਵਿੱਚ ਦਾਖ਼ਲ ਹੋਇਆ ਅਤੇ ਹਾਲ ਵਿਚ ਪਹਿਲਾਂ ਤੋਂ ਹਾਜ਼ਰ ਪ੍ਰਬੰਧਕਾਂ ਤੇ ਮੈਂਬਰਾਂ ਵੱਲੋਂ ”ਹਮ ਘਰ ਸਾਜਨ ਆਏ” ਕਹਿੰਦਿਆਂ ਹੋਇਆਂ ਉਨ÷ ਾਂ ਦਾ ਹਾਰਦਿਕ ਸੁਆਗ਼ਤ ਕੀਤਾ ਗਿਆ। ਸਾਰੇ ਮੈਂਬਰਾਂ ਵੱਲੋਂ ਸੀਟਾਂ ਉੱਪਰ ਬਿਰਾਜਮਾਨ ਹੋਣ ਤੋਂ ਬਾਅਦ ਕਲੱਬ ਦੇ ਫ਼ਾਊਡਰ ਮੈਂਬਰ ਤੇ ਚੇਅਰਪਰਸਨ ਗੁਰਚਰਨ ਸਿੰਘ ਖੱਖ ਵੱਲੋਂ ਸਮੂਹ ਮੈਂਬਰਾਂ ਤੇ ਮਹਿਮਾਨਾਂ ਨੂੰ ਹਾਰਦਿਕ ‘ਜੀ ਆਇਆਂ’ ਕਹਿੰਦੇ ਹੋਏ ਭਾਵਪੂਰਤ ਸ਼ਬਦਾਂ ਨਾਲ ‘ਕੈਨੇਡਾ ਡੇਅ’ ਦੀ ਅਹਿਮੀਅਤ ਬਾਰੇ ਜ਼ਿਕਰ ਤੋਂ ਬਾਅਦ ਸਾਰਿਆਂ ਨੂੰ ਸਨੈਕਸ ਤੇ ਚਾਹ-ਪਾਣੀ ਛਕਣ ਦਾ ਸੱਦਾ ਦਿੱਤਾ ਗਿਆ।
ਸਮਾਗਮ ਦੀ ਕਾਰਵਾਈ ਕਲੱਬ ਦੇ ਮੈਂਬਰਾਂ ਹਰਜੀਤ ਕੌਰ ਅਤੇ ਹਰਮਿੰਦਰ ਸਿੰਘ ਅਲੱਗ ਵੱਲੋਂ ਗਾਏ ਗਏ ਗੁਰਬਾਣੀ ਦੇ ਸ਼ਬਦਾਂ ਨਾਲ ਕੀਤੀ ਗਈ। ਉਪਰੰਤ, ਕਲੱਬ ਦੇ ਚੇਅਰਪਰਸਨ ਖੱਖ ਵੱਲੋਂ ਕਲੱਬ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਲਈ ਇਸ ਦੇ ਫ਼ਾਊਂਡਰ ਮੈਂਬਰ ਮਲੂਕ ਸਿੰਘ ਕਾਹਲੋਂ ਨੂੰ ਚੋਣ-ਅਧਿਕਾਰੀ ਵੱਲੋਂ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਗਿਆ। ਇਸ ਸ਼ੁਭ-ਕਾਰਜ ਨੂੰ ਨਿਭਾਉਂਦਿਆਂ ਉਨ÷ ਾਂ ਨੇ ਸਮੂਹ ਮੈਂਬਰਾਂ ਨੂੰ ਇਸ ਕਲੱਬ ਦੀ ਪ੍ਰਧਾਨਗੀ ਦੇ ਅਹੁਦੇ ਲਈ ਨਾਂ ਪੇਸ਼ ਕਰਨ ਲਈ ਕਿਹਾ ਜਿਸਦੇ ਲਈ ਇੱਕ ਮੈਂਬਰ ਵੱਲੋਂ ਕਲੱਬ ਦੇ ਪਿਛਲੇ ਦੋ ਸਾਲ ਤੋਂ ਪ੍ਰਧਾਨ ਵਜੋਂ ਕੰਮ ਰਹੇ ਹਰਚਰਨ ਸਿੰਘ ਦਾ ਨਾਂ ਮੁੜ ਤਜਵੀਜ਼ ਕੀਤਾ ਗਿਆ ਅਤੇ ਕਈ ਹੋਰ ਮੈਂਬਰਾਂ ਵੱਲੋਂ ਇਸ ਦੀ ਤਾਈਦ ਕੀਤੀ ਗਈ। ਹੋਰ ਕਿਸੇ ਵੀ ਨਾਂ ਦੇ ਨਾ ਆਉਣ ‘ਤੇ ਹਰਚਰਨ ਸਿੰਘ ਤੇ ਉਨ÷ ਾਂ ਦੇ ਸਹਿਯੋਗੀ ਪਿਛਲੀ ਟੀਮ ਨੂੰ ਮੁੜ ਦੋ ਸਾਲਾਂ ਲਈ ਪ੍ਰਬੰਧਕੀ ਕੰਮ-ਕਾਜ ਸੰਭਾਲਣ ਦੀ ਜ਼ਿੰਮੇਂਵਾਰੀ ਸੌਂਪੀ ਗਈ। ਇਸਦੇ ਨਾਲ ਹੀ ਕਲੱਬ ਦੇ ਪ੍ਰਧਾਨ ਹਰਚਰਨ ਸਿੰਘ ਵੱਲੋਂ ਕਲੱਬ ਦੀਆਂ ਪਿਛਲੇ ਸਾਲ ਦੀਆਂ ਮੁੱਖ ਕਾਰਵਾਈਆਂ ਦੀ ਰਿਪੋਰਟ ਪੇਸ਼ ਕੀਤੀ ਗਈ ਅਤੇ ਵਿੱਤ-ਸਕੱਤਰ ਮਨਜੀਤ ਸਿੰਘ ਗਿੱਲ ਵੱਲੋਂ ਸਾਲ 2025-26 ਦਾ ਵਿੱਤੀ ਲੇਖਾ-ਜੋਖਾ ਮੈਂਬਰਾਂ ਦੇ ਸਨਮੁਖ ਰੱਖਿਆ ਗਿਆ।
ਉਪਰੰਤ, ਮੰਚ-ਸੰਚਾਲਕ ਸੁਖਦੇਵ ਸਿੰਘ ਬੇਦੀ ਨੇ ਇਸ ਸਮਾਗ਼ਮ ਦੇ ਮੁੱਖ-ਬੁਲਾਰੇ ਡਾ. ਸੁਖਦੇਵ ਸਿੰਘ ਝੰਡ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ, ਜਿਨ÷ ਾਂ ਨੇ ਆਪਣੇ ਸੰਬੋਧਨ ਵਿੱਚ ਕੈਨੇਡਾ ਦੇ ਇਤਿਹਾਸ ਨੂੰ ਸੰਖੇਪ ਵਿੱਚ ਬਿਆਨਦਿਆਂ ਕਿਹਾ ਕਿ ਫਰਾਂਸੀਸੀ 15ਵੀਂ ਸਦੀ ਦੇ ਅਖ਼ੀਰ ਵਿਚ ਕਿਊਬਿਕ ਦੇ ਮਾਂਟਰੀਅਲ ਖਿੱਤੇ ਵਿੱਚ ‘ਫ਼ਿਸ਼’ ਤੇ ‘ਫ਼ਰ’ ਦਾ ਸ਼ਿਕਾਰ ਤੇ ਵਿਓਪਾਰ ਕਰਨ ਲਈ ਆਏ। ਸ਼ੁਰੂ-ਸ਼ਰੂ ਵਿੱਚ ਉਨ÷ ਾਂ ਨੇ ਇਨ÷ ਾਂ ਦੇ ਬਦਲੇ ਸਥਾਨਕ ਲੋਕਾਂ ਦੇ ਨਾਲ ਧਾਤਾਂ ਤੇ ਸੂਤੀ ਕੱਪੜਿਆਂ ਦਾ ਵਿਓਪਾਰ ਬੜੀ ਸੁਹਿਰਦਤਾ ਨਾਲ ਕੀਤਾ ਪਰ ਬਾਅਦ ਵਿੱਚ ਉਨ÷ ਾਂ ਦੀ ਨੀਅਤ ਇਸ ਧਰਤੀ ‘ਤੇ ਪੱਕੇ ਤੌਰ ਉਤੇ ਵੱਸਣ ਦੀ ਬਣ ਗਈ ਅਤੇ ਇਸ ਮੰਤਵ ਲਈ ਉਨ÷ ਾਂ ਦੇ ਮੁਖੀ ਜੈਕੂਅਸ ਕਾਰਟੀਅਰ ਵੱਲੋਂ 1534 ਵਿੱਚ ਪਹਿਲੀ ਅਸਥਾਈ ਕਲੋਨੀ ‘ਨਿਊ ਫ਼ਰਾਂਸ’ ਦੇ ਨਾਂ ਹੇਠ ਸਥਾਪਿਤ ਕੀਤੀ ਗਈ।
ਉਨ÷ ਾਂ ਦੱਸਿਆ ਕਿ 1608 ਵਿੱਚ ਫ਼੍ਰਾਂਸੀਸੀਆਂ ਵੱਲੋਂ ਇੱਥੇ ‘ਪਰਮਾਨੈਂਟ ਸੈੱਟਲਮੈਂਟ’ ਹੋਣੀ ਆਰੰਭ ਹੋ ਗਈ ਅਤੇ ਫਿਰ ਹੌਲ਼ੀ-ਹੌਲ਼ੀ ਪੰਜਾਬੀ ਕਹਾਵਤ ”ਅੱਗ ਲੈਣ ਆਈ ਘਰਵਾਲੀ ਬਣ ਬੈਠੀ” ਵਾਲੀ ਗੱਲ ਹੋ ਗਈ। ਫ਼੍ਰਾਂਸੀਸੀਆਂ ਵੱਲ ਵੇਖ ਕੇ ਗਰੇਟ ਬ੍ਰਿਟੇਨ ਦੇ ਕਈ ਵਿਓਪਾਰੀ ਵੀ ਇੱਧਰ ਆਉਣੇ ਸ਼ੁਰੂ ਹੋ ਗਏ ਅਤੇ ਨੀਅਤ ਉਨ÷ ਾਂ ਦੀ ਵੀ ਇੱਥੇ ਪੱਕੇ ਤੌਰ ‘ਤੇ ਸਥਾਪਿਤ ਹੋਣ ਦੀ ਸੀ। ਨਤੀਜੇ ਵਜੋਂ, ਫ਼੍ਰਾਂਸੀਸੀਆਂ ਦੇ ਨਾਲ ਉਨ÷ ਾਂ ਦੀਆਂ ਪਹਿਲਾਂ ਛੋਟੀਆਂ-ਮੋਟੀਆਂ ਝੜਪਾਂ ਤੇ ਫਿਰ ਕਈ ਵੱਡੀਆਂ ਲੜਾਈਆਂ ਹੋਈਆਂ ਤੇ ਅਖ਼ੀਰ 1763 ਵਿੱਚ ਹੋਏ ਇਤਿਹਾਸਕ ‘ਪੈਰਿਸ ਸਮਝੌਤੇ’ ਅਨੁਸਾਰ ਇਸ ਦੇਸ਼ ਦਾ ਕਬਜ਼ਾ ਬ੍ਰਿਟੇਨ ਦੇ ਹਾਕਮਾਂ ਦੇ ਹੱਥਾਂ ਵਿਚ ਆ ਗਿਆ ਜਿਨ÷ ਾਂ ਨੇ ਕੈਨੇਡਾ ਦੇ ਮੂਲ-ਵਾਸੀਆਂ ਉੱਪਰ ਕਈ ਅਸਹਿ ਤੇ ਅਕਹਿ ਅੱਤਿਆਚਾਰ ਕੀਤੇ ਅਤੇ ਉਨ÷ ਾਂ ਨੂੰ ਇਸ ਧਰਤੀ ਦੇ ‘ਰੀਮੋਟ ਏਰੀਏ’ ਵਾਲੀਆਂ ਕਈ ਅਣਕਿਆਸੀਆਂ ਥਾਵਾਂ ਵੱਲ ਧੱਕ ਕੇ ਉੱਥੇ ਰਹਿਣ ਲਈ ਮਜਬੂਰ ਕਰ ਦਿੱਤਾ।
ਡਾ. ਝੰਡ ਵੱਲੋਂ ਅੰਗਰੇਜ਼ਾਂ ਵੱਲੋਂ 1840 ਵਿੱਚ ‘ਅੱਪਰ ਕੈਨੇਡਾ’ ਤੇ ‘ਲੋਅਰ ਕੈਨੇਡਾ’ ਨੂੰ ਮਿਲਾ ਕੇ ‘ਪ੍ਰੋਵਿੰਸ ਆਫ਼ ਕੈਨੇਡਾ’ ਬਨਾਉਣ ਜਿਸ ਵਿੱਚ ਓਨਟਾਰੀਓ ਤੇ ਕਿਊਬਿਕ ਸ਼ਾਮਲ ਸਨ ਅਤੇ 1867 ਵਿੱਚਇਸ ਵਿੱਚ ਨਿਊ ਬਰੱਨਜ਼ਵਿਕ ਤੇ ਨੋਵਾ ਸਕੋਸ਼ੀਆ ਨੂੰ ਮਿਲਾ ਕੇ ‘ਕਨਫ਼ੈੱਡਰੇਸ਼ਨ’ ਬਨਾਉਣ ਬਾਰੇ ਵਿਸ਼ੇਸ਼ ਜ਼ਿਕਰ ਕੀਤਾ ਗਿਆ। ਉਨ÷ ਾਂ ਦੱਸਿਆ ਕਿ 1982 ਵਿੱਚ ਬ੍ਰਿਟੇਨ ਦੇ ਹਾਕਮਾਂ ਨੇ ਸੰਵਿਧਾਨਕ ਤੌਰ ‘ਤੇ ਕੈਨੇਡਾ ਉੱਪਰ ਆਪਣਾ ਅਧਿਕਾਰ ਛੱਡਿਆ ਅਤੇ ਕੈਨੇਡਾ-ਵਾਸੀਆਂ ਨੇ ਪਹਿਲੀ ਜੁਲਾਈ 1982 ਤੋਂ ਆਜ਼ਾਦ ਦੇਸ਼ ਵਜੋਂ ‘ਕੈਨੇਡਾ ਡੇਅ’ ਮਨਾਉਣਾ ਸ਼ੁਰੂ ਕੀਤਾ। ਇਹ ਵੱਖਰੀ ਗੱਲ ਹੈ ਕਿ ਕੈਨੇਡਾ ਅਜੇ ਵੀ ਪੂਰਨ ਰੂਪ ਵਿਚ ਆਜ਼ਾਦ ਮੁਲਕ ਨਹੀਂ ਹੈ ਅਤੇ ਗਰੇਟ ਬ੍ਰਿਟੇਨ ਸਰਕਾਰ ਵੱਲੋਂ ਗਵਰਨਰ ਜਨਰਲ ਦੇ ਰੂਪ ਵਿੱਚ ਆਪਣਾ ਨੁਮਾਇੰਦਾ ਇੱਥੇ ਪੱਕੇ ਤੌਰ ‘ਤੇ ਸਥਾਪਿਤ ਕੀਤਾ ਗਿਆ ਹੈ। ਇਸਦੇ ਨਾਲ ਹੀ ਉਨ÷ ਾਂ ਕੈਨੇਡਾ ਦੇ ਸ਼ਾਨਦਾਰ ਮਲਟੀਕਲਚਰਿਜ਼ਮ ਅਤੇ ਲੋਕਾਂ ਦੇ ਰਲ਼-ਮਿਲ਼ ਕੇ ਸ਼ਾਂਤੀ ਪੂਰਵਕ ਵਿਚਰਨ ਦੀ ਗੱਲ ਵੀ ਕੀਤੀ। ਇਸ ਦੌਰਾਨ ਕਮਿਊਨਿਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਸੁਹਿਰਦ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਕਲੱਬ ਦੇ ਪ੍ਰਬੰਧਕਾਂ ਵੱਲੋਂ ਡਾ. ਝੰਡ ਨੂੰ ਸ਼ਾਨਦਾਰ ਤੋਹਫ਼ੇ ਨਾਲ ਸਨਮਾਨਿਤ ਕੀਤਾ ਗਿਆ।
ਸਮਾਗਮ ਦੇ ਮਨੋਰੰਜਕ ਪ੍ਰੋਗਰਾਮ ਵਿੱਚ ਕਲੱਬ ਦੇ ਮੈਂਬਰ ਪਲਵਿੰਦਰ ਸਿੰਘ ਵੱਲੋਂ ਹਿੰਦੀ ਫ਼ਿਲਮੀ ਗੀਤ ‘ਰੁਕ ਜਾ ਓ ਜਾਨੇ ਵਾਲੀ ਰੁਕ ਜਾ’ ਆਪਣੀ ਸੁਰੀਲੀ ਅਵਾਜ਼ ਤੇ ਖ਼ੂਬਸੂਰਤ ਆਵਾਜ਼ ਵਿੱਚ ਪੇਸ਼ ਕੀਤਾ ਗਿਆ। ਬਰੈਂਪਟਨ ਦੇ ਉੱਘੇ ਸੰਗੀਤਕਾਰ ਰਣਜੀਤ ਸਿੰਘ ‘ਲਾਲ’ ਜੋ ਵਧੀਆ ਗਾਇਕ ਵੀ ਹਨ ਵੱਲੋਂ ਬੈਂਜੋ ਉੱਪਰ ਫ਼ਿਲਮੀ ਗੀਤਾਂ ‘ਤੁਮ ਕੋ ਪਿਆ ਦਿਲ ਦੀਆ, ਬੜੇ ਨਾਜ਼ ਸੇ’ ਤੇ ‘ਮੇਰਾ ਜੂਤਾ ਹੈ ਜਾਪਾਨੀ’ ਦੀਆਂ ਸੰਗੀਤਕ-ਧੁਨਾਂ ਵਜਾਈਆਂ ਗਈਆਂ ਤੇ ਦੁਨਿਆਵੀ ਸੱਚਾਈ ਨੂੰ ਦਰਸਾਉਂਦਾ ਗੀਤ ‘ਯਾਰ ਪੁਰਾਣਾ ਤੇ ਪੱਕਾ ਟਿਕਾਣਾ ਛੱਡਣਾ ਔਖਾ ਹੁੰਦਾ ਆ’ ਪੇਸ਼ ਕੀਤਾ ਗਿਆ। ਕਲੱਬ ਦੇ ਮੈਂਬਰ ਮਨਪ੍ਰੀਤ ਸਿੰਘ ਸ਼ੀਂਹ ਨੇ ਆਪਣੀ ਖ਼ੂਬਸੂਰਤ ਆਵਾਜ਼ ‘ਚ ‘ਹਿਮਾਲੇ ਕੀ ਗੋਦ ਮੇਂ’ ਫ਼ਿਲਮ ਦਾ ਗੀਤ ‘ਚਾਂਦ ਸੀ ਮਹਿਬੂਬਾ ਹੋ ਮੇਰੀ ਕਬ, ਐਸਾ ਮੈਨੇਂ ਸੋਚਾ ਥਾ’ ਸੁਣਾਇਆ। ਏਸੇ ਤਰ÷ ਾਂ ਸੁਖਦੇਵ ਸਿੰਘ ਬੇਦੀ ਵੱਲੋਂ ‘ਸਫ਼ਰ’ ਫ਼ਿਲਮ ਦਾ ਮਸ਼ਹੂਰ ਗੀਤ ‘ਜ਼ਿੰਦਗੀ ਕਾ ਸਫ਼ਰ ਹੈ ਯੇ ਕੈਸਾ ਸਫ਼ਰ ਕੋਈ ਸਮਝਾ ਨਹੀਂ ਕੋਈ ਜਾਨਾ ਨਹੀਂ’ ਪੇਸ਼ ਕੀਤਾ ਗਿਆ, ਜਦਕਿ ਡਾ. ਸੁਖਦੇਵ ਸਿੰਘ ਝੰਡ ਨੇ ਆਪਣੀ ਕਵਿਤਾ ‘ਕਨੇਡਾ ਕਿ ਛਲੇਡਾ’ ਸੁਣਾਈ। ਰਘਬੀਰ ਸਿੰਘ ਵਡੇਰਾ ਤੇ ਸੁਰਜੀਤ ਕੌਰ ਵਡੇਰਾ ਜੋੜੀ ਵੱਲੋਂ ਹਰਮਨ ਪਿਆਰੇ ਪੰਜਾਬੀ ਗੀਤਾਂ ਦੀ ਮੈਲੋਡੀ ਉੱਪਰ ਸ਼ਾਨਦਾਰ ਡਾਂਸ ਪੇਸ਼ ਕੀਤਾ ਗਿਆ। ਇਨ÷ ਾਂ ਗੀਤਾਂ, ਸੰਗੀਤਕ ਧੁਨਾਂ, ਕਵਿਤਾ ਅਤੇ ਡਾਂਸ ਦੀ ਪ੍ਰਫਾਰਮੈਂਸ ਨੂੰ ਸਰੋਤਿਆਂ ਵੱਲੋਂ ਭਰਵੀਂ ਦਾਦ ਪ੍ਰਾਪਤ ਹੋਈ। ਇਸ ਦੌਰਾਨ ਬੀਬੀਆਂ ਵੱਲੋਂ ‘ਗਿੱਧਾ’ ਤੇ ‘ਬੀਬਿਆਂ’ ਵੱਲੋਂ ‘ਭੰਗੜਾ’ ਪੇਸ਼ ਕੀਤੇ ਗਏ ਅਤੇ ਮੈਡਮ ਜਤਿੰਦਰ ਕੌਰ ਤੇ ਮਿਸਿਜ਼ ਰਾਮ ਸਿੰਘ ਵੱਲੋਂ ਮੈਂਬਰਾਂ ਨੂੰ ‘ਤੰਬੋਲਾ’ ਦੀ ਗੇਮ ਵੀ ਖਿਡਾਈ ਗਈ।
ਇਸ ਦੌਰਾਨ ਸਮਾਗਮ ਵਿੱਚ ਰਾਜਨੀਤਕ ਸ਼ਖਸੀਅਤਾਂ ਐੱਮ.ਪੀ.ਪੀ. ਅਮਰਜੋਤ ਸਿੰਘ ਸੰਧੂ ਅਤੇ ਡਿਪਟੀ ਮੇਅਰ ਹਰਕੀਰਤ ਸਿੰਘ ਵੱਲੋਂ ਵੀ ਕੁਝ ਸਮੇਂ ਲਈ ਸ਼ਿਰਕਤ ਕੀਤੀ ਗਈ। ਦੋਹਾਂ ਵੱਲੋਂ ਕਲੱਬ ਦੇ ਮੈਂਬਰਾਂ ਤੇ ਪ੍ਰਬੰਧਕਾਂ ਨੂੰ ‘ਕੈਨੇਡਾ ਡੇਅ’ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਇਸ ਮਹਾਨ ਦਿਨ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਓਨਟਾਰੀਓ ਸੂਬੇ ਦੇ ਪ੍ਰੀਮੀਅਰ ਡੱਗ ਫੋਰਡ ਦਾ ‘ਕੈਨੇਡਾ ਡੇਅ’ ਦਾ ਵਧਾਈ ਸੰਦੇਸ਼ ਲੈ ਕੇ ਆਏ ਸਿਮਰਨ ਸੰਘਾ ਨੇ ਬਰੈਂਪਟਨ ਦੇ ਵਾਰਡ ਨੰਬਰ 9 ਤੇ 10, ਅਤੇ ਕੈਲੇਡਨ ਦੇ ਵਾਰਡ ਨੰਬਰ 2 ਤੋਂ ਹੁਨਰ ਕਾਹਲੋਂ ਵੱਲੋਂ ਸਿਟੀ ਕੌਂਸਲਰ ਦੇ ਉਮੀਦਵਾਰਾਂ ਵਜੋਂ ਆਪਣੀਆਂ ਹਾਜ਼ਰੀਆਂ ਲੁਆਉਂਦਿਆਂ ਹੋਇਆਂ ਸਾਰਿਆਂ ਨੂੰ ਸਹਿਯੋਗ ਦੇਣ ਦੀ ਬੇਨਤੀ ਕੀਤੀ ਗਈ। ਸਮਾਗਮ ਨੂੰ ਸਫ਼ਲ ਬਨਾਉਣ ਲਈ ਕਲੱਬ ਦੇ ਚੇਅਰਮੈਨ ਗੁਰਚਰਨ ਸਿੰਘ ਖੱਖ, ਵਾਈਸ-ਪ੍ਰੈਜ਼ੀਡੈਂਟ ਗਿਆਨ ਪਾਲ ਤੇ ਡਾਇਰੈਕਟਰ ਰਾਮ ਸਿੰਘ ਵੱਲੋਂ ਸਮੂਹ ਬੁਲਾਰਿਆਂ, ਵਾਲੰਟੀਅਰਾਂ ਤੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
ਦੁਪਹਿਰ ਦੇ ਦੋ ਵਜੇ ਦੇ ਕਰੀਬ ਕੇਟਰਿੰਗ ਪਾਰਟੀ ਵੱਲੋਂ ਖਾਣੇ ਦੀ ਆਮਦ ਨਾਲ ਇਹ ਸਮਾਗਮ ਸਫ਼ਲਤਾ ਪੂਰਵਕ ਸਮਾਪਤ ਹੋਇਆ। ਸਾਰਿਆਂ ਨੇ ਮਿਲ ਕੇ ਸੁਆਦਲੇ ਖਾਣੇ ਦਾ ਅਨੰਦ ਲਿਆ ਅਤੇ ਘਰਾਂ ਨੂੰ ਜਾਣ ਲਈ ਇਕ ਦੂਸਰੇ ਤੋਂ ਵਿਦਾਇਗੀ ਲਈ।






