Breaking News
Home / ਪੰਜਾਬ / ਸੰਦੋਆ ਨਾਲ ਹੋਈ ਕੁੱਟਮਾਰ ਖਿਲਾਫ ‘ਆਪ’ ਨੇ ਰੂਪਨਗਰ ‘ਚ ਦਿੱਤਾ ਧਰਨਾ

ਸੰਦੋਆ ਨਾਲ ਹੋਈ ਕੁੱਟਮਾਰ ਖਿਲਾਫ ‘ਆਪ’ ਨੇ ਰੂਪਨਗਰ ‘ਚ ਦਿੱਤਾ ਧਰਨਾ

ਕੈਪਟਨ ਸਰਕਾਰ ਦੀ ਕੀਤੀ ਨਿੰਦਾ, ਭਗਵੰਤ ਮਾਨ ਰਹੇ ਗੈਰਹਾਜ਼ਰ
ਚੰਡੀਗੜ੍ਹ/ਬਿਊਰੋ ਨਿਊਜ਼
ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨਾਲ ਹੋਈ ਕੁੱਟਮਾਰ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਨੇ ਸ਼ਹਿਰ ਵਿਚ ਹੀ ਵੱਡੇ ਪੱਧਰ ‘ਤੇ ਧਰਨਾ ਦਿੱਤਾ। ਇਸ ਧਰਨੇ ਵਿਚ ਭਗਵੰਤ ਮਾਨ ਗੈਰਹਾਜ਼ਰ ਹੀ ਰਹੇ। ਇਸ ਮੌਕੇ ਸੁਖਪਾਲ ਖਹਿਰਾ, ਡਾ. ਬਲਬੀਰ ਸਿੰਘ ਤੇ ਪਾਰਟੀ ਦੇ ਸੀਨੀਅਰ ਆਗੂਆਂ ਨੇ ਕੈਪਟਨ ਸਰਕਾਰ ਦੀ ਆਲੋਚਨਾ ਕੀਤੀ। ਖਹਿਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਸੰਦੋਆ ਨੂੰ ਇਨਸਾਫ਼ ਦੇਣ ਵਿੱਚ ਅਸਫਲ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਘਟਨਾ ਦੇ ਮੁੱਖ ਮੁਲਜ਼ਮਾਂ ਅਜਵਿੰਦਰ ਤੇ ਬਚਿੱਤਰ ਨੂੰ ਫੜ ਨਹੀਂ ਸਕੀ ਤੇ ਅਕਾਲੀ ਨੇਤਾ ਤੇ ਕਾਂਗਰਸੀ ਮਿਲ ਕੇ ‘ਆਪ’ ਵਿਰੁੱਧ ਜਾਲ ਬੁਣਨ ਵਿੱਚ ਜੁਟ ਗਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ‘ਆਪ’ ਵਿਧਾਇਕ ਅਮਰਜੀਤ ਸਿੰਘ ਸੰਦੋਆ ਨਾਲ ਨਜਾਇਜ਼ ਮਾਈਨਿੰਗ ਦੇ ਮਾਮਲੇ ਵਿਚ ਹੱਥੋਪਾਈ ਹੋ ਗਈ ਸੀ।

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …