ਭਾਜਪਾ ਨੇ ਨਹੀਂ ਜਾਰੀ ਕੀਤਾ ਕੋਈ ਚੋਣ ਮਨੋਰਥ ਪੱਤਰ
ਕਾਂਗਰਸ ਨੇ ਭਾਜਪਾ ਦੀ ਕੀਤੀ ਆਲੋਚਨਾ
ਨਵੀਂ ਦਿੱਲੀ/ਬਿਊਰੋ ਨਿਊਜ਼
ਗੁਜਰਾਤ ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਭਾਰਤੀ ਜਨਤਾ ਪਾਰਟੀ ਨੇ ਕੋਈ ਵੀ ਚੋਣ ਮਨੋਰਥ ਪੱਤਰ ਜਾਰੀ ਨਹੀਂ ਕੀਤਾ ਹੈ। ਇਸ ਨੂੰ ਲੈ ਕੇ ਰਾਹੁਲ ਗਾਂਧੀ ਨੇ ਭਾਜਪਾ ਦੀ ਸਖਤ ਆਲੋਚਨਾ ਕੀਤੀ ਹੈ। ਰਾਹੁਲ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਭਾਜਪਾ ਨੇ ਅਜਿਹਾ ਕਰਕੇ ਗੁਜਰਾਤ ਦੇ ਲੋਕਾਂ ਦਾ ਅਪਮਾਨ ਕੀਤਾ ਹੈ। ਕਾਂਗਰਸ ਉਪ-ਪ੍ਰਧਾਨ ਨੇ ਕਿਹਾ ਕਿ ਭਾਜਪਾ ਨੇ ਗੁਜਰਾਤ ਦੇ ਲੋਕਾਂ ਪ੍ਰਤੀ ਅਪਮਾਨ ਦੀ ਭਾਵਨਾ ਦਿਖਾਈ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਨੇ ਪਿਛਲੇ ਦਿਨੀਂ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਸੀ ਅਤੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਹਨ। ਚੇਤੇ ਰਹੇ ਕਿ ਭਲਕੇ 9 ਦਸੰਬਰ ਨੂੰ ਗੁਜਰਾਤ ਵਿਚ ਪਹਿਲੇ ਪੜ੍ਹਾਅ ਦੀਆਂ ਵੋਟਾਂ ਪੈਣੀਆਂ ਹਨ ਅਤੇ ਦੂਜੇ ਪੜ੍ਹਾਅ ਦੀਆਂ ਵੋਟਾਂ 14 ਦਸੰਬਰ ਨੂੰ ਪੈਣਗੀਆਂ ਅਤੇ ਨਤੀਜਾ 18 ਦਸੰਬਰ ਨੂੰ ਆ ਜਾਵੇਗਾ।
Check Also
ਸ੍ਰੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਹੋਈ ਸ਼ੁਰੂ
3 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਚੱਲੇਗੀ ਅਮਰਨਾਥ ਯਾਤਰਾ ਸ੍ਰੀਨਗਰ/ਬਿਊਰੋ ਨਿਊਜ਼ : ਅਮਰਨਾਥ …