ਨਵੀਂ ਦਿੱਲੀ/ਬਿਊਰੋ ਨਿਊਜ਼
26 ਜਨਵਰੀ ਨੂੰ ਰਿਪਬਲਿਕ ਡੇਅ ‘ਤੇ ਪਹਿਲੀ ਵਾਰ ਯੂਏਈ ਦੀ ਆਰਮੀ ਰਾਜਪਥ ‘ਤੇ ਪਰੇਡ ਕਰੇਗੀ। ਆਬੂਧਾਬੀ ਦੇ ਪ੍ਰਿੰਸ ਅਤੇ ਯੂਏਈ ਆਰਮਡ ਫੋਰਸਿਜ਼ ਦੇ ਡਿਪਟੀ ਸੁਪਰੀਮ ਕਮਾਂਡਰ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਾ ਅੱਜ ਦਿੱਲੀ ਪਹੁੰਚ ਗਏ ਹਨ। ਉਨ੍ਹਾਂ ਦਾ ਸਵਾਗਤ ਕਰਨ ਲਈ ਨਰਿੰਦਰ ਮੋਦੀ ਏਅਰਪੋਰਟ ਪਹੁੰਚੇ। ਸ਼ੇਖ ਮੁਹੰਮਦ ਇਸ ਵਾਰ 26 ਜਨਵਰੀ ਦੇ ਪ੍ਰੋਗਰਾਮਾਂ ਵਿਚ ਮੁੱਖ ਮਹਿਮਾਨ ਹੋਣਗੇ। ਇਸ ਵਾਰ ਦੀ ਪਰੇਡ ਵਿਚ 23 ਝਾਕੀਆਂ ਨਜ਼ਰ ਆਉਣਗੀਆਂ। ਚੇਤੇ ਰਹੇ ਕਿ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ 2015 ਵਿਚ ਬਰਾਕ ਓਬਾਮਾ ਅਤੇ 2016 ਵਿਚ ਫਰਾਂਸਵਾ ਔਲਾਦ ਪਰੇਡ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਸਨ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …