13.1 C
Toronto
Wednesday, October 15, 2025
spot_img
Homeਭਾਰਤਸਾਰੀ ਕੜਵਾਹਟ ਭੁਲਾ ਕੇ ਕੇਜਰੀਵਾਲ ਦੇ ਡਿਨਰ ਵਿਚ ਸ਼ਾਮਲ ਹੋਏ ਜੇਤਲੀ

ਸਾਰੀ ਕੜਵਾਹਟ ਭੁਲਾ ਕੇ ਕੇਜਰੀਵਾਲ ਦੇ ਡਿਨਰ ਵਿਚ ਸ਼ਾਮਲ ਹੋਏ ਜੇਤਲੀ

ਦੋਵਾਂ ਦੇ ਚਿਹਰਿਆਂ ਦੀ ਦਿਸੀ ਖੁਸ਼ੀ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਵਿਚ ਵੀਰਵਾਰ ਦੀ ਸ਼ਾਮ ਵੇਲੇ ਆਯੋਜਿਤ ਕੀਤਾ ਗਿਆ ਡਿਨਰ ਬੇਹੱਦ ਖਾਸ ਸਾਬਤ ਹੋਇਆ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਦਿੱਤੇ ਗਏ ਇਸ ਡਿਨਰ ਵਿਚ ਵਿੱਤ ਮੰਤਰੀ ਅਰੁਣ ਜੇਤਲੀ ਪਹੁੰਚੇ। ਕੇਜਰੀਵਾਲ ਅਤੇ ਜੇਤਲੀ ਵਿਚਕਾਰ ਗੱਲਬਾਤ ਵੀ ਹੋਈ ਅਤੇ ਦੋਵਾਂ ਦੇ ਚਿਹਰਿਆਂ ‘ਤੇ ਮੁਸਕਰਾਹਟ ਵੀ ਵੇਖੀ ਗਈ। ਇਸ ਮਿਲਣੀ ਨੂੰ ਦੇਖ ਕੇ ਡਿਨਰ ਵਿਚ ਸ਼ਾਮਲ ਸਾਰੇ ਵਿਅਕਤੀਆਂ ਨੇ ਚੰਗਾ ਮਹਿਸੂਸ ਕੀਤਾ। ਦੂਜੇ ਪਾਸੇ ਇਸ ਡਿਨਰ ਨੂੰ ਲੈ ਕੇ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਕਾਂਗਰਸ ਆਗੂ ਅਜੇ ਮਾਕਨ ਨੇ ਇਸ ਡਿਨਰ ਸਬੰਧੀ ਤਨਜ਼ ਕੱਸਦੇ ਹੋਏ ਕਿਹਾ ਕਿ ਬਦਲੇ ਬਦਲੇ ਸਰਕਾਰ ਨਜ਼ਰ ਆਉਂਦੇ ਹਨ। ਚੇਤੇ ਰਹੇ ਕਿ ਅਰੁਣ ਜੇਤਲੀ ਨੇ ਅਰਵਿੰਦ ਕੇਜਰੀਵਾਲ ‘ਤੇ ਮਾਨਹਾਨੀ ਦਾ ਕੇਸ ਵੀ ਕੀਤਾ ਸੀ ਅਤੇ ਇਨ੍ਹਾਂ ਦੋਵਾਂ ਦੀ ਕੜਵਾਹਟ ਵੀ ਕਿਸੇ ਤੋਂ ਲੁਕੀ ਹੋਈ ਨਹੀਂ ਹੈ।

RELATED ARTICLES
POPULAR POSTS