ਇਕ ਤੋਂ ਚਾਰ ਲੱਖ ਰੁਪਏ ਤੱਕ ਲਾਈ ਜਾਂਦੀ ਹੈ ਕੀਮਤ
ਨਵੀਂ ਦਿੱਲੀ/ਬਿਊਰੋ ਨਿਊਜ਼
ਸਾਊਦੀ ਅਰਬ ਤੋਂ ਲੈ ਕੇ ਕੁਵੈਤ ਤੱਕ ਭਾਰਤੀ ਔਰਤਾਂ ਵੇਚੀਆਂ ਜਾਂਦੀਆਂ ਹਨ। ਇਨ੍ਹਾਂ ਦਾ ਮੁੱਲ 1 ਤੋਂ 4 ਲੱਖ ਰੁਪਏ ਤੱਕ ਲਾਇਆ ਜਾਂਦਾ ਹੈ। ਇਹ ਖੁਲਾਸਾ ਆਂਧਰਾ ਪ੍ਰਦੇਸ਼ ਦੇ ਪਰਵਾਸੀ ਭਾਰਤੀ ਵੈਲਫੇਅਰ ਮੰਤਰੀ ਪੀ. ਰਘੂਨਾਥ ਰੈਡੀ ਵੱਲੋਂ ਕੀਤਾ ਗਿਆ ਹੈ। ਰੈਡੀ ਵੱਲੋਂ ਪਿਛਲੇ ਹਫਤੇ ਕੇਂਦਰ ਨੂੰ ਲਿਖੇ ਗਏ ਇੱਕ ਪੱਤਰ ਵਿੱਚ ਇਹ ਖੁਲਾਸਾ ਕੀਤਾ ਹੈ।
ਰੈਡੀ ਨੇ ਪੱਤਰ ਵਿੱਚ ਲਿਖਿਆ ਹੈ ਕਿ ਆਂਧਰਾ ਤੇ ਤੇਲੰਗਾਨਾ ਤੋਂ ਬਾਹਰ ਜਾਣ ਵਾਲੀਆਂ ਔਰਤਾਂ ਨੂੰ ਖਾੜੀ ਦੇਸ਼ਾਂ ਵਿੱਚ ਰਿਟੇਲ ਦੁਕਾਨਾਂ ਵਿਚਲੇ ਇੱਕ ਪ੍ਰੋਡਕਟ ਵਜੋਂ ਵੇਚਿਆ ਜਾਂਦਾ ਹੈ। ਸਾਊਦੀ ਅਰਬ ਵਿੱਚ 4 ਲੱਖ, ਬਹਰੀਨ ਵਿੱਚ 1 ਤੇ 2 ਲੱਖ ਤੇ ਯੂ.ਐਸ. ਤੇ ਕੁਵੈਤ ਵਿੱਚ ਵੀ 1 ਤੋਂ 2 ਲੱਖ ਰੁਪਏ ਵਿੱਚ ਔਰਤਾਂ ਦੀ ਵਿਕਰੀ ਹੁੰਦੀ ਹੈ।
ਰੈਡੀ ਨੇ ਆਪਣੇ ਪੱਤਰ ਵਿੱਚ ਦਾਅਵਾ ਕੀਤਾ ਹੈ ਕਿ ਇਸ ਵਕਤ ਗਲਫ ਦੇਸ਼ਾਂ ਵਿੱਚ ਕੁੱਲ 25 ਔਰਤਾਂ ਜੇਲ੍ਹਾਂ ਵਿੱਚ ਬੰਦ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਰਾਜ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ। ਸੂਬੇ ਦੇ ਇੱਕ ਸੀਨੀਅਰ ਅਫਸਰ ਮੁਤਾਬਕ ਮੰਤਰੀਆਂ ਦਾ ਵਫਦ ਅਗਲੇ ਮਹੀਨੇ ਗਲਫ ਜਾਏਗਾ।
Check Also
ਦਿੱਲੀ ’ਚ ‘ਆਪ’ ਦੇ ਤਿੰਨ ਕੌਂਸਲਰ ਭਾਜਪਾ ’ਚ ਹੋਏ ਸ਼ਾਮਲ
ਅਪ੍ਰੈਲ ਮਹੀਨੇ ’ਚ ਹੋਣੀ ਹੈ ਮੇਅਰ ਦੀ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ …