-7.8 C
Toronto
Tuesday, January 20, 2026
spot_img
Homeਭਾਰਤਏਅਰ ਹੋਸਟੈਸ ਖੁਦਕੁਸ਼ੀ ਮਾਮਲੇ ’ਚ ਹਰਿਆਣਾ ਦਾ ਸਾਬਕਾ ਮੰਤਰੀ ਗੋਪਾਲ ਕਾਂਡਾ ਬਰੀ

ਏਅਰ ਹੋਸਟੈਸ ਖੁਦਕੁਸ਼ੀ ਮਾਮਲੇ ’ਚ ਹਰਿਆਣਾ ਦਾ ਸਾਬਕਾ ਮੰਤਰੀ ਗੋਪਾਲ ਕਾਂਡਾ ਬਰੀ

ਏਅਰ ਹੋਸਟੈਸ ਖੁਦਕੁਸ਼ੀ ਮਾਮਲੇ ’ਚ ਹਰਿਆਣਾ ਦਾ ਸਾਬਕਾ ਮੰਤਰੀ ਗੋਪਾਲ ਕਾਂਡਾ ਬਰੀ
11 ਸਾਲ ਬਾਅਦ ਆਇਆ ਫੈਸਲਾ

ਨਵੀਂ ਦਿੱਲੀ/ਬਿਊਰੋ ਨਿਊਜ਼

ਹਰਿਆਣਾ ਦੇ ਬਹੁਚਰਚਿਤ ਏਅਰ ਹੋਸਟੈਸ ਗੀਤਿਕਾ ਖੁਦਕੁਸ਼ੀ ਮਾਮਲੇ ਵਿਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਅੱਜ ਮੰਗਲਵਾਰ ਨੂੰ ਵਿਧਾਇਕ ਗੋਪਾਲ ਕਾਂਡਾ ਨੂੰ ਬਰੀ ਕਰ ਦਿੱਤਾ ਹੈ। ਧਿਆਨ ਰਹੇ ਕਿ ਗੋਪਾਲ ਕਾਂਡਾ ਹਰਿਆਣਾ ਸਰਕਾਰ ਵਿਚ ਗ੍ਰਹਿ ਰਾਜ ਮੰਤਰੀ ਵੀ ਰਹਿ ਚੁੱਕੇ ਹਨ। ਸਾਬਕਾ ਮੰਤਰੀ ਕਾਂਡਾ ਨੂੰ 2012 ਵਿਚ ਉਸ ਸਮੇਂ ਗਿ੍ਰਫ਼ਤਾਰ ਕੀਤਾ ਗਿਆ ਸੀ, ਜਦੋਂ ਦਿੱਲੀ ਦੀ ਇਕ ਅਦਾਲਤ ਨੇ ਏਅਰ ਹੋਸਟੈਸ ਗੀਤਿਕਾ ਖੁਦਕੁਸ਼ੀ ਦੇ ਸੰਬੰਧ ਵਿਚ ਮੁਕੱਦਮਾ ਚਲਾਇਆ ਸੀ। ਗੀਤਿਕਾ, ਗੋਪਾਲ ਕਾਂਡਾ ਦੀ ਹਵਾਬਾਜ਼ੀ ਕੰਪਨੀ ਵਿਚ ਕੰਮ ਕਰਦੀ ਸੀ। ਗੀਤਿਕਾ ਨੇ ਆਪਣੇ ਸੁਸਾਈਡ ਨੋਟ ਵਿਚ ਗੋਪਾਲ ਕਾਂਡਾ ’ਤੇ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਸੀ। ਗੀਤਿਕਾ 5 ਅਗਸਤ 2012 ਨੂੰ ਉੱਤਰ-ਪੱਛਮੀ ਦਿੱਲੀ ਵਿਚ ਅਸ਼ੋਕ ਵਿਹਾਰ ਸਥਿਤ ਆਪਣੇ ਘਰ ਵਿਚ ਮਿ੍ਰਤਕ ਪਾਈ ਗਈ ਸੀ। ਮੀਡੀਆ ਰਿਪੋਰਟਾਂ ਅਨੁਸਾਰ ਗੋਪਾਲ ਕਾਂਡਾ ਇਸ ਮਾਮਲੇ ਵਿਚ 18 ਮਹੀਨੇ ਜੇਲ੍ਹ ਵਿਚ ਵੀ ਰਹਿ ਚੁੱਕੇ ਹਨ। ਗਿਆਰਾਂ ਸਾਲ ਬਾਅਦ ਆਏ ਇਸ ਫੈਸਲੇ ’ਤੇ ਜਦੋਂ ਮੀਡੀਆ ਨੇ ਇਸ ’ਤੇ ਗੋਪਾਲ ਕਾਂਡਾ ਦੀ ਰਾਏ ਜਾਣਨੀ ਚਾਹੀਦੀ ਤਾਂ ਉਨ੍ਹਾਂ ਕੁਝ ਨਹੀਂ ਕਿਹਾ। ਹਾਲਾਂਕਿ ਬਾਅਦ ਵਿਚ ਗੋਪਾਲ ਕਾਂਡਾ ਨੇ ਕਿਹਾ ਕਿ ਮੇਰੇ ਖਿਲਾਫ ਕੋਈ ਵੀ ਸਬੂਤ ਨਹੀਂ ਸੀ ਅਤੇ ਹੁਣ ਅਦਾਲਤ ਦਾ ਫੈਸਲਾ ਸਭ ਦੇ ਸਾਹਮਣੇ ਹੈ।
RELATED ARTICLES
POPULAR POSTS