ਅਮਰ ਸਿੰਘ ਬੋਲੇ, ਅਖਿਲੇਸ਼ ਨੇ ਮੈਨੂੰ ਦੱਸਿਆ ਦਲਾਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਸਮਾਜਵਾਦੀ ਪਾਰਟੀ ਅਤੇ ਮੁਲਾਇਮ ਸਿੰਘ ਦੇ ਪਰਿਵਾਰ ਵਿਚ ਲੰਘੇ ਕਈ ਦਿਨਾਂ ਤੋਂ ਮਚਿਆ ਕਲੇਸ਼ ਮੁੱਕਣ ਦਾ ਨਾਂ ਨਹੀਂ ਲੈ ਰਿਹਾ।
ਆਖਰ ਲੰਮੀ ਚੁੱਪੀ ਤੋਂ ਬਾਅਦ ਰਾਜ ਸਭਾ ਮੈਂਬਰ ਅਮਰ ਸਿੰਘ ਨੇ ਆਪਣੀ ਚੁੱਪ ਤੋੜਦਿਆਂ ਹੋਇਆਂ ਖੁੱਲ੍ਹ ਕੇ ਗੱਲ ਕੀਤੀ। ਅਮਰ ਸਿੰਘ ਨੇ ਭਾਵੁਕ ਹੋ ਕੇ ਆਖਿਆ ਕਿ ਅਖਿਲੇਸ਼ ਨੇ ਮੈਨੂੰ ਦਲਾਲ ਕਰਾਰ ਦਿੱਤਾ ਹੈ, ਜਿਸ ਤੋਂ ਮੈਂ ਦੁਖੀ ਹਾਂ। ਮੇਰੇ ਨਾਲ ਇੰਝ ਵਿਵਹਾਰ ਕੀਤਾ ਜਾ ਰਿਹਾ ਹੈ ਜਿਵੇਂ ਮੈਂ ਕਾਤਲ ਜਾਂ ਬਲਾਤਕਾਰੀ ਹੋਵਾਂ।
ਨਾਲ ਹੀ ਉਹਨਾਂ ਨੇ ਰਾਮ ਗੋਪਾਲ ਯਾਦਵ ਤੋਂ ਆਪਣੀ ਜਾਨ ਨੂੰ ਖਤਰਾ ਵੀ ਦੱਸ ਦਿੱਤਾ। ਅਮਰ ਸਿੰਘ ਨੇ ਸਾਫ ਆਖਿਆ ਕਿ ਮੈਂ ਸੱਤਾਧਾਰੀ ਅਖਿਲੇਸ਼ ਦਾ ਸਾਥ ਕਦੀ ਨਹੀਂ ਦਿਆਂਗਾ ਪਰ ਮੁਲਾਇਮ ਸਿੰਘ ਯਾਦਵ ਦੇ ਬੇਟੇ ਦਾ ਸਾਥ ਪਹਿਲਾਂ ਵੀ ਦਿੱਤਾ ਹੈ ਤੇ ਹਮੇਸ਼ਾ ਦਿੰਦਾ ਰਹਾਂਗਾ।
Check Also
ਹੇਮਕੁੰਟ ਸਾਹਿਬ ਯਾਤਰਾ ਲਈ ਪਹਿਲਾ ਜਥਾ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਤੋਂ ਹੋਇਆ ਰਵਾਨਾ
ਭਲਕੇ ਐਤਵਾਰ ਨੂੰ ਖੁੱਲ੍ਹਣਗੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਚੰਡੀਗੜ੍ਹ/ਬਿਊਰੋ ਨਿਊਜ਼ : ਸਿੱਖ ਸਰਧਾਲੂਆਂ …