Breaking News
Home / ਭਾਰਤ / ਦਿੱਲੀ ‘ਚ ਪਾਕਿਸਤਾਨੀ ਹਾਈ ਕਮਿਸ਼ਨਰ ਦਾ ਘਿਰਾਓ, ਇਮਰਾਨ ਦਾ ਪੁਤਲਾ ਫੂਕਿਆ

ਦਿੱਲੀ ‘ਚ ਪਾਕਿਸਤਾਨੀ ਹਾਈ ਕਮਿਸ਼ਨਰ ਦਾ ਘਿਰਾਓ, ਇਮਰਾਨ ਦਾ ਪੁਤਲਾ ਫੂਕਿਆ

ਪਾਕਿਸਤਾਨ ‘ਚ ਜ਼ਬਰਦਸਤੀ ਧਰਮ ਪਰਿਵਰਤਨ, ਨਿਕਾਹ ਖਿਲਾਫ ਦਿੱਲੀ ‘ਚ ਸਿੱਖਾਂ ਵਲੋਂ ਪ੍ਰਦਰਸ਼ਨ
ਪ੍ਰਦਰਸ਼ਨਕਾਰੀਆਂ ਨੇ ਕਿਹਾ – ਪਾਕਿ ਹਿੰਦੂਆਂ ਅਤੇ ਸਿੱਖਾਂ ਨੂੰ ਦੇਵੇ ਸੁਰੱਖਿਆ
ਨਵੀਂ ਦਿੱਲੀ : ਪਾਕਿਸਤਾਨ ਵਿਚ ਸਿੱਖ ਲੜਕੀ ਦੇ ਜ਼ਬਰਦਸਤੀ ਧਰਮ ਪਵਿਰਤਰਨ ਅਤੇ ਉਸਦੇ ਮੁਸਲਿਮ ਨੌਜਵਾਨ ਨਾਲ ਨਿਕਾਹ ਖਿਲਾਫ ਦਿੱਲੀ ‘ਚ ਸੋਮਵਾਰ ਨੂੰ ਪ੍ਰਦਰਸ਼ਨ ਕੀਤਾ ਗਿਆ। ਹਜ਼ਾਰਾਂ ਸਿੱਖਾਂ ਨੇ ਪਾਕਿ ਦੂਤਾਵਾਸ ਦਾ ਘਿਰਾਓ ਕਰਕੇ ਨਾਅਰੇ ਲਗਾਏ। ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਪੁਤਲਾ ਫੂਕਿਆ। ਕਿਹਾ ਕਿ ਪਾਕਿ ‘ਚ ਹਿੰਦੂਆਂ ਤੇ ਸਿੱਖਾਂ ਨਾਲ ਮਾੜਾ ਵਿਵਹਾਰ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਸੁਰੱਖਿਆ ਮਿਲਣੀ ਚਾਹੀਦੀ ਹੈ। ਪਾਕਿ ਦੇ ਇਕ ਸਿੱਖ ਪਰਿਵਾਰ ਨੇ ਆਰੋਪ ਲਗਾਇਆ ਸੀ ਕਿ ਉਨ੍ਹਾਂ ਦੀ ਬੇਟੀ ਦਾ ਪਹਿਲਾਂ ਮੁਸਲਿਮ ਵਿਅਕਤੀ ਨਾਲ ਜ਼ਬਰਨ ਨਿਕਾਹ ਕਰਵਾਇਆ ਅਤੇ ਉਸ ਤੋਂ ਬਾਅਦ ਉਸਦਾ ਧਰਮ ਪਰਿਵਰਤਨ ਕਰ ਦਿੱਛਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਲੜਕੀ ਨੂੰ ਉਸਦੇ ਪਰਿਵਾਰ ਨੂੰ ਸੌਂਪਿਆ ਜਾਵੇ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਵੀ ਕਿਹਾ ਕਿ ਅਸੀਂ ਪਾਕਿ ‘ਚ ਸਿੱਖ ਲੜਕੀਆਂ ਦੇ ਅਗਵਾ, ਜਬਰਨ ਧਰਮ ਪਰਿਵਰਤਨ ਅਤੇ ਨਿਕਾਹ ਦੀ ਨਿੰਦਾ ਕਰਦੇ ਹਨ। ਪਾਕਿ ਇਸ ‘ਤੇ ਤੱਤਕਾਲ ਕਾਰਵਾਈ ਕਰੇ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਕਿਹਾ ਉਨ੍ਹਾਂ ਨੇ ਵਿਦੇਸ਼ ਮੰਤਰੀ ਤੋਂ ਇਹ ਮੁੱਦਾ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਵਿਚ ਉਠਾਉਣ ਨੂੰ ਕਿਹਾ ਹੈ।
ਧਰਮ ਪਰਿਵਰਤਨ : ਸਿੰਧ ‘ਚ ਪਿਛਲੇ ਸਾਲ 1000 ਮਾਮਲੇ ਉਜਾਗਰ
ਪਾਕਿ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਪਿਛਲੇ ਸਾਲ ਸਿੰਘ ਪ੍ਰਾਂਤ ਵਿਚ ਹਿੰਦੂ ਅਤੇ ਇਸਾਈ ਲੜਕੀਆਂ ਦੇ ਜ਼ਬਰਨ ਧਰਮ ਪਰਿਵਰਤਨ ਅਤੇ ਵਿਆਹ ਦੇ 1000 ਮਾਮਲੇ ਸਾਹਮਣੇ ਆਏ। ਪਰ ਸਰਕਾਰ ਕੋਲ ਪੂਰੇ ਦੇਸ਼ ਦਾ ਪ੍ਰਮਾਣਕ ਅੰਕੜਾ ਨਹੀਂ ਹੈ। ਸਿੰਧ ਬਾਲ ਵਿਆਹ ਰੋਕਥਾਮ ਕਾਨੂੰਨ 2013 ਪ੍ਰਭਾਵੀ ਤਰੀਕੇ ਨਾਲ ਲਾਗੂ ਨਹੀਂ ਕੀਤਾ ਗਿਆ। ਜ਼ਬਰਨ ਵਿਆਹ ‘ਤੇ ਸਰਕਾਰ ਦੀ ਪ੍ਰਤੀਕਿਰਿਆ ਮਿਲੀ ਜੁਲੀ ਰਹੀ।
ਯੂਰਪੀ ਸੰਸਦ : ਮੈਂਬਰ ਬੋਲੇ ਧਾਰਾ 370 ਹਟਾਉਣਾ ਉਚਿਤ
ਚੈਕੋਸਲਵਾਕੀਆ ਤੋਂ ਯੂਰਪੀ ਸੰਸਦ ਦੇ ਮੈਂਬਰ ਟਾਮਸ ਜੋਕੋਵੋਸਵਕੀ ਨੇ ਕਿਹਾ ਕਿ ਧਾਰਾ 370 ਹਟਾਉਣਾ ਕਸ਼ਮੀਰ ਵਿਚੋਂ ਅੱਤਵਾਦ ਖਤਮ ਕਰਨ ਵਿਚ ਮੱਦਦਗਾਰ ਹੋਵੇਗਾ। ਕੁਝ ਸੰਗਠਨ ਕਸ਼ਮੀਰ ਘਾਟੀ ਅਤੇ ਪੀਓਕੇ ਵਿਚ ਅੱਤਵਾਦ ਫੈਲਾ ਰਹੇ ਹਨ। ਇਨ੍ਹਾਂ ਸੰਗਠਨਾਂ ਨੇ ਜੰਮੂ ਕਸ਼ਮੀਰ ‘ਚ ਰਾਜਨੀਤਕ ਸੰਗਠਨਾਂ ਨਾਲ ਜੁੜੇ ਵਿਅਕਤੀਆਂ ‘ਤੇ ਜਾਨ ਲੇਵਾ ਹਮਲੇ ਵੀ ਕੀਤੇ ਹਨ। ਇਸ ਤੋਂ ਕੁਝ ਦਿਨ ਪਹਿਲਾਂ 7 ਵਿਅਕਤੀਆਂ ਦੀ ਮੌਤ ਹੋ ਗਈ ਹੈ।
ਪਾਕਿਸਤਾਨ : ਮੰਤਰੀ ਬੋਲੇ – ਮੋਦੀ ਦਾ ਏਜੰਡਾ ਸਾਨੂੰ ਤਬਾਹ ਕਰਨਾ ਹੈ
ਪਾਕਿ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਕਿਹਾ, ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਤੋਂ ਬਾਅਦ ਕੰਟਰੋਲ ਰੇਖਾ ਅਤੇ ਦੂਜੇ ਸਮਝੌਤੇ ਖਤਮ ਹੋ ਗਏ ਹਨ। ਮੈਂ ਜੰਗ ਦੀ ਗੱਲ ਕਰਦਾ ਹਾਂ ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਏਜੰਡਾ ਸਾਨੂੰ ਤਬਾਹ ਕਰਨਾ ਹੈ। ਪਰ ਸਾਡੇ ਕੋਲ ਵੀ 125 ਤੋਂ 250 ਗ੍ਰਾਮ ਤੱਕ ਪ੍ਰਮਾਣੂ ਬੰਬ ਹਨ। ਇਸ ਨਾਲ ਭਾਰਤ ਨੂੰ ਨਿਸ਼ਾਨੇ ‘ਤੇ ਲੈ ਸਕਦੇ ਹਨ।

Check Also

ਭਾਰਤ ਦੇ 11 ਸੂਬਿਆਂ ’ਚ ਲੋਕ ਸਭਾ ਦੇ ਤੀਜੇ ਪੜਾਅ ਦੀਆਂ ਵੋਟਾਂ ਭਲਕੇ ਮੰਗਲਵਾਰ ਨੂੰ

93 ਸੀਟਾਂ ’ਤੇ ਪੈਣਗੀਆਂ ਵੋਟਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਲੋਕ ਸਭਾ ਚੋਣਾਂ ਦੇ ਤੀਜੇ …