ਵੱਡੀ ਗਿਣਤੀ ‘ਚ ਸਮਰਥਕ ਕਰ ਰਹੇ ਹਨ ਅਰਦਾਸਾਂ
ਚੇਨਈ/ਬਿਊਰੋ ਨਿਊਜ਼
ਤਾਮਿਲਨਾਡੂ ਦੀ ਮੁੱਖ ਮੰਤਰੀ ਅਤੇ ਏਆਈਏ ਡੀਐਮਕੇ ਮੁਖੀ ਜੈਲਲਿਤਾ ਨੂੰ ਕੱਲ੍ਹ ਸ਼ਾਮ ਦਿਲ ਦਾ ਦੌਰਾ ਪਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਆਈਸੀਯੂ ਵਿਚ ਦਾਖਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜੈਲਲਿਤਾ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪਤਾ ਲੱਗਦਿਆਂ ਹੀ ਚੇਨਈ ਦੇ ਅਪੋਲੋ ਹਸਪਤਾਲ ਦੇ ਬਾਹਰ ਜੈਲਲਿਤਾ ਦੇ ਸਮਰਥਕ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ ਅਤੇ ਉਨ੍ਹਾਂ ਦੀਆਂ ਪੁਲਿਸ ਨਾਲ ਝੜਪਾਂ ਵਿਚ ਹੋਈਆਂ ਹਨ। ਪੂਰੀ ਰਾਤ ਉਨ੍ਹਾਂ ਦੇ ਸਮਰਥਕ ਹਸਪਤਾਲ ਦੇ ਬਾਹਰ ਰੋਂਦੇ ਕੁਰਲਾਉਂਦੇ ਤੇ ਅਰਦਾਸਾਂ ਕਰਦੇ ਨਜ਼ਰ ਆਏ। ਜੈਲਲਿਤਾ ਦੇ ਇਲਾਜ ਲਈ ਦਿੱਲੀ ਤੋਂ ਏਮਸ ਦੇ ਡਾਕਟਰ ਵੀ ਹਸਪਤਾਲ ਪੁੱਜ ਗਏ ਹਨ। ਲੰਡਨ ਦੇ ਡਾਕਟਰ ਰਿਚਰਡ ਬੀਲ ਨਾਲ ਵੀ ਮੁੱਖ ਮੰਤਰੀ ਦੀ ਸਿਹਤ ਬਾਰੇ ਮਸ਼ਵਰਾ ਕੀਤਾ ਗਿਆ। ਇਸੇ ਦੌਰਾਨ ਸਦਮੇ ਕਾਰਨ ਜੈਲਲਿਤਾ ਦੇ ਇੱਕ ਸਮਰੱਥਕ ਦੀ ਵੀ ਮੌਤ ਹੋ ਗਈ ਹੈ।
Check Also
ਅਮੀਰਾਂ ਦੀ ਸੂਚੀ ਅਨੁਸਾਰ ਮੁਕੇਸ਼ ਅੰਬਾਨੀ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ
ਗੌਤਮ ਅਡਾਨੀ ਦੂਜੇ ਅਤੇ ਐਚਸੀਐਲ ਦੀ ਰੋਸ਼ਨੀ ਨਾਡਾਰ ਤੀਜੇ ਨੰਬਰ ’ਤੇ ਨਵੀਂ ਦਿੱਲੀ/ਬਿਊਰੋ ਨਿਊਜ਼ : …