16 C
Toronto
Sunday, October 5, 2025
spot_img
Homeਭਾਰਤਕਸ਼ਮੀਰ 'ਚ ਅੱਤਵਾਦੀ ਹਮਲਾ ਨਾਕਾਮ

ਕਸ਼ਮੀਰ ‘ਚ ਅੱਤਵਾਦੀ ਹਮਲਾ ਨਾਕਾਮ

ਪੁਲਵਾਮਾ ਵਰਗੇ ਵੱਡੇ ਅੱਤਵਾਦੀ ਹਮਲੇ ਦੀ ਫਿਰਾਕ ‘ਚ ਸਨ ਅੱਤਵਾਦੀ

ਨਵੀਂ ਦਿੱਲੀ/ਬਿਊਰੋ ਨਿਊਜ਼
ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਨੇ ਵੀਰਵਾਰ ਨੂੰ ਪੁਲਵਾਮਾ ਵਰਗੇ ਅੱਤਵਾਦੀ ਹਮਲੇ ਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ। ਰਾਜਪੁਰਾ ਰੋਡ ‘ਤੇ ਸ਼ਾਦੀਪੁਰਾ ਦੇ ਕੋਲ ਇਕ ਚਿੱਟੇ ਰੰਗ ਦੀ ਸੈਂਟਰੋ ਕਾਰ ਮਿਲੀ ਜਿਸ ‘ਚੋਂ ਵਿਸਫੋਟਕ ਪਦਾਰਥ ਬਰਾਮਦ ਹੋਇਆ। ਕਾਰ ਦੇ ਅੰਦਰ ਇਕ ਡਰੰਮ ‘ਚ ਵਿਸਫੋਟਕ ਪਦਾਰਥ ਰੱਖਿਆ ਹੋਇਆ ਸੀ। ਕਾਰ ਦਾ ਪਤਾ ਲੱਗਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਆਸਪਾਸ ਦਾ ਇਲਾਕਾ ਖਾਲੀ ਕਰਵਾ ਲਿਆ। ਇਸ ਤੋਂ ਬਾਅਦ ਬੰਬ ਡਿਸਪੋਜਲ ਦਸਤੇ ਨੇ ਕਾਰ ਨੂੰ ਉਡਾ ਦਿੱਤਾ। ਪੁਲਵਾਮਾ ਪੁਲਿਸ, ਸੀਆਰਪੀਐਫ ਅਤੇ ਆਰਮੀ ਨੇ ਇਸ ਅਪ੍ਰੇਸ਼ਨ ‘ਚ ਹਿੱਸਾ ਲਿਆ। ਸੀਨੀਅਰ ਪੁਲਿਸ ਅਫ਼ਸਰਾਂ ਨੂੰ ਸ਼ੱਕ ਹੈ ਕਿ ਜੈਸ਼ ਦੇ ਨਿਸ਼ਾਨੇ ‘ਤੇ ਸੀਆਰਪੀਐਫ ਦੇ 400 ਜਵਾਨ ਸਨ ਕਿਉਂਕਿ ਅੱਜ ਸੀਆਰਪੀਐਫ ਦੀਆਂ 20 ਗੱਡੀਆਂ ਦਾ ਕਾਫ਼ਲਾ ਸ੍ਰੀਨਗਰ ਤੋਂ ਜੰਮੂ ਪਹੁੰਚਿਆ ਹੈ।

RELATED ARTICLES
POPULAR POSTS