0.5 C
Toronto
Wednesday, January 7, 2026
spot_img
Homeਭਾਰਤਪੈਸੇ ਦੇ ਕੇ ਵੋਟਾਂ ਖਰੀਦ ਰਹੀ ਹੈ ਭਾਜਪਾ : ਮਮਤਾ ਦਾ ਆਰੋਪ

ਪੈਸੇ ਦੇ ਕੇ ਵੋਟਾਂ ਖਰੀਦ ਰਹੀ ਹੈ ਭਾਜਪਾ : ਮਮਤਾ ਦਾ ਆਰੋਪ

ਤ੍ਰਿਣਮੂਲ ਕਾਂਗਰਸ ਸੁਪਰੀਮੋ ਵੱਲੋਂ ਮੋਦੀ ਸਰਕਾਰ ਦਾ ਘਿਰਾਓ
ਕੋਲਕਾਤਾ/ਬਿਊਰੋ ਨਿਊਜ਼ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ ਆਰੋਪ ਲਾਇਆ ਕਿ ਭਾਜਪਾ ਲੋਕਾਂ ਨੂੰ ਪੈਸੇ ਦੇ ਕੇ ਉਨ੍ਹਾਂ ਦੀਆਂ ਵੋਟਾਂ ਖਰੀਦ ਰਹੀ ਹੈ। ਤ੍ਰਿਣਮੂਲ ਕਾਂਗਰਸ ਉਮੀਦਵਾਰ ਮਿਤਾਲੀ ਬਾਗ ਦੇ ਸਮਰਥਨ ‘ਚ ਆਰਾਮਬਾਗ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਨੇ ਆਰੋਪ ਲਾਇਆ ਕਿ ਭਾਜਪਾ ਵੋਟ ਖਰੀਦਣ ਲਈ ਲੋਕਾਂ ਨੂੰ 5000 ਰੁਪਏ, 10,000 ਅਤੇ 15,000 ਰੁਪਏ ਤੱਕ ਦੇ ਰਹੀ ਹੈ। ਉਨ੍ਹਾਂ ਕਿਹਾ, ”ਭਾਜਪਾ ਦੇ ਮੌਜੂਦਾ ਆਗੂ ਪੁਰਾਣੇ ਸਮੇਂ ਦੇ ਸੀਪੀਆਈ(ਐੱਮ) ਦੇ ਸਮਾਜ ਵਿਰੋਧੀ ਲੋਕਾਂ ਵਾਂਗ ਹਨ। ਜੇਕਰ ਤੁਸੀਂ ਦਹਿਸ਼ਤ ਦਾ ਰਾਜ ਕਾਇਮ ਨਹੀਂ ਰੱਖਣਾ ਚਾਹੁੰਦੇ ਤਾਂ ਭਾਜਪਾ ਨੂੰ ਵੋਟ ਦੇਣ ਤੋਂ ਬਚੋ।” ਮਮਤਾ ਨੇ ਕਿਹਾ ਕਿ ਇਹ ਚੋਣਾਂ ਦਿੱਲੀ ਵਿੱਚ ਸੱਤਾ ਸਮੀਕਰਨ ਬਦਲਣ ਲਈ ਹਨ। ਉਨ੍ਹਾਂ ਕਿਹਾ, ”ਦਿੱਲੀ ਵਿੱਚ ਇਸ ਸੱਤਾ ਸਮੀਕਰਨ ਨੂੰ ਬਦਲਣਾ ਪਵੇਗਾ ਅਤੇ ਬਦਲਾਅ ਲਿਆਉਣਾ ਪਵੇਗਾ।”
ਤ੍ਰਿਣਮੂਲ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਜਪਾ ਦੀ ਪੱਛਮੀ ਬੰਗਾਲ ਦੇ ਲੋਕਾਂ ਨੂੰ ਬਦਨਾਮ ਕਰਨ ਦੀ ਆਦਤ ਹੈ। ਉਨ੍ਹਾਂ ਕਿਹਾ, ”ਦੇਖੋ, ਉਨ੍ਹਾਂ ਕਿਵੇਂ ਸੰਦੇਸ਼ਖਲੀ ਦੀਆਂ ਮਹਿਲਾਵਾਂ ਨੂੰ ਜਬਰ-ਜਨਾਹ ਦੇ ਝੂਠੇ ਆਰੋਪ ਲਗਾਉਣ ਲਈ ਪੈਸੇ ਦੇ ਕੇ ਉਨ੍ਹਾਂ ਦਾ ਅਪਮਾਨ ਕੀਤਾ ਹੈ।” ਮਮਤਾ ਨੇ ਭਾਜਪਾ ‘ਤੇ ਨਿਸ਼ਾਨਾ ਸੇਧਦਿਆਂ ਆਰੋਪ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰ ਤੋਂ ਸ਼ਾਮ ਤੱਕ ਝੂਠ ਬੋਲਦੇ ਰਹਿੰਦੇ ਹਨ। ਉਨ੍ਹਾਂ ਕਿਹਾ, ”ਭਾਜਪਾ ਸੀਏਏ ਅਤੇ ਐੱਨਆਰਸੀ ਦੀ ਵਰਤੋਂ ਕਰਕੇ ਲੋਕਾਂ ਨੂੰ ਬਾਹਰ ਕੱਢ ਦੇਵੇਗੀ।

 

RELATED ARTICLES
POPULAR POSTS