Breaking News
Home / ਭਾਰਤ / ਭਾਰਤ ਦਾ ਸਭ ਤੋਂ ਵੱਡਾ ਬੋਰਵੈਲ ਰੈਸਕਿਊ ਅਪਰੇਸ਼ਨ ਸਫਲ

ਭਾਰਤ ਦਾ ਸਭ ਤੋਂ ਵੱਡਾ ਬੋਰਵੈਲ ਰੈਸਕਿਊ ਅਪਰੇਸ਼ਨ ਸਫਲ

ਛੱਤੀਸਗੜ੍ਹ ’ਚ 106 ਘੰਟਿਆਂ ਬਾਅਦ ਰਾਹੁਲ ਨਾਮ ਦੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਛੱਤੀਸਗੜ੍ਹ ਦੇ ਜਾਂਜਗੀਰ-ਚਾਂਪਾ ਜ਼ਿਲ੍ਹੇ ਵਿਚ ਬੋਰਵੈਲ ਵਿਚ ਫਸੇ ਰਾਹੁਲ ਨਾਮ ਦੇ ਬੱਚੇ ਨੂੰ 106 ਘੰਟੇ ਚੱਲੇ ਰੈਸਕਿਊ ਅਪਰੇਸ਼ਨ ਬਾਅਦ ਲੰਘੀ ਰਾਤ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਰੈਸਕਿਊ ਦੇ ਤੁਰੰਤ ਬਾਅਦ ਉਸ ਨੂੰ ਬਿਲਾਸਪੁਰ ਦੇ ਅਪੋਲੋ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਰਾਹੁਲ ਲੰਘੇ ਸ਼ੁੱਕਰਵਾਰ ਨੂੰ ਦੁਪਹਿਰੇ ਕਰੀਬ 2 ਵਜੇ 60 ਫੁੱਟ ਡੂੰਘੇ ਬੋਰਵੈਲ ਵਿਚ ਡਿੱਗ ਗਿਆ ਸੀ। ਪ੍ਰਸ਼ਾਸਨ, ਐਸ.ਡੀ.ਆਰ.ਐਫ., ਐਨ.ਡੀ.ਆਰ.ਐਫ. ਅਤੇ ਫੌਜ ਨੇ ਇਸ ਅਪਰੇਸ਼ਨ ਨੂੰ ਬਿਨਾ ਰੁਕੇ ਅੰਜਾਮ ਦਿੱਤਾ। ਇਹ ਦੇਸ਼ ਦਾ ਸਭ ਤੋਂ ਵੱਡਾ ਰੈਸਕਿਊ ਅਪਰੇਸ਼ਨ ਦੱਸਿਆ ਜਾ ਰਿਹਾ ਹੈ। ਦੱਸਿਆ ਗਿਆ ਕਿ ਜਦੋਂ ਰਾਹੁਲ ਨਾਮ ਦੇ ਬੱਚੇ ਨੂੰ ਬੋਰਵੈਲ ਵਿਚੋਂ ਬਾਹਰ ਕੱਢਿਆ ਗਿਆ ਤਾਂ ਜਵਾਨਾਂ ਨੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਵੀ ਲਗਾਏ। ਇਸ ਤੋਂ ਪਹਿਲਾਂ ਹਰਿਆਣਾ ਦੇ ਕੁਰੂਕਸ਼ੇਤਰ ਵਿਚ 21 ਜੁਲਾਈ 2006 ਨੂੰ 50 ਫੁੱਟ ਡੂੰਘੇ ਬੋਰਵੈਲ ਵਿਚ ਡਿੱਗੇ 5 ਸਾਲਾਂ ਦੇ ਪਿ੍ਰੰਸ ਨਾਮ ਦੇ ਬੱਚੇ ਨੂੰ ਵੀ 50 ਘੰਟੇ ਤੱਕ ਚੱਲੇ ਰੈਸਕਿਊ ਅਪਰੇਸ਼ਨ ਤੋਂ ਬਾਅਦ ਬਚਾਅ ਲਿਆ ਗਿਆ ਸੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹੁਸ਼ਿਆਰਪੁਰ ਵਿਚ ਵੀ ਇਕ ਬੱਚਾ ਬੋਰਵੈਲ ਵਿਚ ਡਿੱਗ ਗਿਆ ਸੀ, ਪਰ ਉਸ ਨੂੰ ਬਚਾਇਆ ਨਹੀਂ ਸੀ ਜਾ ਸਕਿਆ।

Check Also

ਆਤਿਸ਼ੀ ਨੇ ਦਿੱਲੀ ਦੇ ਅੱਠਵੇਂ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ

ਆਤਿਸ਼ੀ ਨੇ ਅਰਵਿੰਦ ਕੇਜਰੀਵਾਲ ਵਾਲੀ ਕੁਰਸੀ ਛੱਡੀ ਖਾਲੀ ਨਵੀਂ ਦਿੱਲੀ/ਬਿਊਰੋ ਟਿਊਜ਼ : ਆਮ ਆਦਮੀ ਪਾਰਟੀ …