Breaking News
Home / ਭਾਰਤ / ਕਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ 3 ਲੱਖ 50 ਹਜ਼ਾਰ ਨੂੰ ਢੁੱਕਿਆ

ਕਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ 3 ਲੱਖ 50 ਹਜ਼ਾਰ ਨੂੰ ਢੁੱਕਿਆ

ਵਿਸ਼ਵ ਭਰ ‘ਚ ਕਰੋਨਾ ਪੀੜਤਾਂ ਦਾ ਅੰਕੜਾ 55 ਲੱਖ ਤੋਂ ਪਾਰ
ਭਾਰਤ ਵਿਚ ਕਰੋਨਾ ਪੀੜਤਾਂ ਅੰਕੜਾ 1 ਲੱਖ 50 ਹਜ਼ਾਰ ਨੂੰ ਢੁੱਕਿਆ

ਨਵੀਂ ਦਿੱਲੀ/ਬਿਊਰੋ ਨਿਊਜ਼
ਦੁਨੀਆ ਭਰ ਵਿਚ ਫੈਲੀ ਕੋਰਨਾ ਨਾਮੀ ਮਹਾਂਮਰੀ ਨੇ ਸੰਸਾਰ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਦੁਨੀਆ ਭਰ ਵਿਚ ਕਰੋਨਾ ਕਾਰਨ ਹੋਣ ਵਾਲੀਆ ਮੌਤਾਂ ਦਾ ਅੰਕੜਾ 3 ਲੱਖ 50 ਹਜ਼ਾਰ ਨੂੰ ਜਾ ਢੁੱਕਿਆ ਹੈ ਜਦਕਿ ਵਿਸ਼ਵ ਭਰ ਵਿਚ ਕਰੋਨਾ ਨਾਮੀ ਮਹਾਂਮਾਰੀ ਦੀ ਲਪੇਟ ਵਿਚ ਆਉਣ ਵਾਲੇ ਮਰੀਜ਼ਾਂ ਦਾ ਅੰਕੜਾ ਵੀ 55 ਲੱਖ ਤੋਂ ਪਾਰ ਚਲਾ ਗਿਆ ਹੈ। ਭਾਰਤ ਵਿਚ ਵੀ ਕਰੋਨਾ ਨੇ ਆਪਣੇ ਪੈਰ ਪੂਰੀ ਤਰ੍ਹਾਂ ਪਸਾਰ ਲਏ ਹਨ ਅਤੇ ਕਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 1 ਲੱਖ 50 ਹਜ਼ਾਰ ਨੂੰ ਜਾ ਢੁੱਕਿਆ ਹੈ ਜਦਕਿ 4 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਕਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਸੁਪਰ ਪਾਵਰ ਅਖਵਾਉਣ ਵਾਲਾ ਅਮਰੀਕਾ ਇਸ ਸਮੇਂ ਕਰੋਨਾ ਨਾਲ ਬੁਰੀ ਤਰ੍ਹਾਂ ਜੂਝ ਰਿਹਾ ਹੈ ਅਮਰੀਕਾ ਅੰਦਰ ਕਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ 1 ਲੱਖ ਤੱਕ ਪਹੁੰਚ ਗਿਆ ਹੈ ਜਦਕਿ ਇਥੇ ਕਰੋਨਾ ਪੀੜਤ ਵਿਅਕਤੀਆਂ ਦਾ ਅੰਕੜਾ 16 ਲੱਖ 86 ਹਜ਼ਾਰ ਨੂੰ ਪਾਰ ਕਰ ਚੁੱਕਿਆ ਹੈ। ਦੂਜੇ ਪਾਸੇ ਡੋਨਾਲਡ ਟਰੰਪ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓ ਬ੍ਰਾਇਨ ਨੇ ਦਾਅਵਾ ਕੀਤਾ ਹੈ ਕਿ ਕਰੋਨਾ ਦੀ ਦਵਾਈ ਸਭ ਤੋਂ ਪਹਿਲਾਂ ਅਮਰੀਕਾ ਹੀ ਬਣਾਏਗਾ। ਅਸੀਂ ਥੈਰੇਪੀ ਅਤੇ ਵੈਕਸੀਨ ਬਣਾਉਣ ਦੇ ਲਈ ਜ਼ੋਰ-ਸ਼ੋਰ ਨਾਲ ਕੰਮ ਕਰ ਰਹੇ ਹਾਂ। ਵੈਕਸੀਨ ਬਣਾਉਣ ਤੋਂ ਬਾਅਦ ਉਸ ਨੂੰ ਕੇਵਲ ਅਮਰੀਕਾ ਹੀ ਨਹੀ ਬਲਕਿ ਪੂਰੀ ਦੁਨੀਆ ਦੇ ਨਾ ਸਾਂਝਾ ਕੀਤਾ ਜਾਵੇਗਾ।

Check Also

ਆਮ ਆਦਮੀ ਪਾਰਟੀ ਨੇ ‘ਕੇਜਰੀਵਾਲ ਨੂੰ ਅਸ਼ੀਰਵਾਦ’ ਮੁਹਿੰਮ ਦੀ ਕੀਤੀ ਸ਼ੁਰੂਆਤ

ਅਸ਼ੀਰਵਾਦ ਦੇਣ ਲਈ ਸੁਨੀਤਾ ਕੇਜਰੀਵਾਲ ਨੇ ਵਟਸਐਪ ਨੰਬਰ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ …