-8.3 C
Toronto
Wednesday, January 21, 2026
spot_img
Homeਕੈਨੇਡਾਸੀਨੀਅਰਾਂ ਲਈ ਬਿਹਤਰ ਭਵਿੱਖ ਦਾ ਨਿਰਮਾਣ

ਸੀਨੀਅਰਾਂ ਲਈ ਬਿਹਤਰ ਭਵਿੱਖ ਦਾ ਨਿਰਮਾਣ

ਮੰਤਰੀ ਨੇ ਸੀਨੀਅਰਾਂ ਲਈ ‘ਕਲਚਰਲ ਇਨਕਲੂਜ਼ਨ’ ਲਈ ਮੰਗੇ ਲੋਕਾਂ ਤੋਂ ਸੁਝਾਅ
ਮਰਖਮ/ ਬਿਊਰੋ ਨਿਊਜ਼ : ਸਰਕਾਰ, ਓਨਟਾਰੀਓ ‘ਚ ਸੀਨੀਅਰਾਂ ਨੂੰ ਸੱਭਿਆਚਾਰਕ ਤੌਰ ‘ਤੇ ਇਕ-ਦੂਜੇ ਨਾਲ ਜੋੜਨ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਇਸ ਸਬੰਧੀ ਨਵੇਂ ਪ੍ਰੋਗਰਾਮਾਂ ਨੂੰ ਵੀ ਜੋੜੇ ਜਾਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਵੱਖ-ਵੱਖ ਕਮਿਊਨਿਟੀਜ਼ ਵਿਚ ਸੀਨੀਅਰਾਂ ਦੇ ਨਾਲ ਉਨ੍ਹਾਂ ਦੀ ਰਾਇ ਜਾਨਣ ਲਈ ਰਾਊਂਡਟੇਬਲ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ। ਜੂਨ ਮਹੀਨਾ ‘ਸੀਨੀਅਰਸ ਮੰਥ’ ਵਜੋਂ ਮਨਾਇਆ ਜਾ ਰਿਹਾ ਹੈ ਅਤੇ ਇਸ ਬਾਰੇ ਗੱਲਬਾਤ ਕਰਦਿਆਂ ਸੀਨੀਅਰ ਅਫ਼ੇਅਰਸ ਮੰਤਰੀ ਦੀਪਿਕਾ ਦਮਰੇਲਾ ਨੇ ਦੱਸਿਆ ਕਿ ਪੂਰੇ ਰਾਜ ਵਿਚ ਸੀਨੀਅਰਸ, ਕਮਿਊਨਿਟੀ ਮੈਂਬਰਾਂ ਅਤੇ ਐਨ.ਜੀ.ਓ. ਦੇ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਦੀ ਗੱਲ ਸੁਣੀ ਜਾ ਰਹੀ ਹੈ। ਇਸ ਦੇ ਆਧਾਰ ‘ਤੇ ਓਨਟਾਰੀਓ ਸਰਕਾਰ ਅਜਿਹੀ ਸਰਵਿਸਜ਼ ਅਤੇ ਪ੍ਰੋਗਰਾਮਾਂ ਨੂੰ ਤਿਆਰ ਕਰੇਗੀ, ਜਿਨ੍ਹਾਂ ਵਿਚ ਸਾਰੇ ਸੱਭਿਆਚਾਰਕ ਪਿਛੋਕੜਾਂ ਤੋਂ ਆਉਣ ਵਾਲੇ ਸੀਨੀਅਰਾਂ ਨੂੰ ਸ਼ਾਮਲ ਕੀਤਾ ਜਾ ਸਕੇ। ਜਿਨ੍ਹਾਂ ਵਿਚ ਸੇਵਾਮੁਕਤੀ ਤੋਂ ਬਾਅਦ ਘਰ ਵਿਚ ਰਹਿਣ ਵਾਲੇ ਸੀਨੀਅਰਸ ਵੀ ਸ਼ਾਮਲ ਹਨ।
ਉਨ੍ਹਾਂ ਨੇ ਦੱਸਿਆ ਕਿ ਓਨਟਾਰੀਓ ਦੇ ਕਰੀਬ ਅੱਧੇ ਸੀਨੀਅਰਸ ਪਰਵਾਸੀ ਹਨ ਅਤੇ ਉਨ੍ਹਾਂ ਵਿਚੋਂ ਵੀ ਇਕ ਤਿਹਾਈ ਦੀ ਮਾਤ ਭਾਸ਼ਾ ਨਾ ਤਾਂ ਅੰਗਰੇਜ਼ੀ ਹੈ ਅਤੇ ਨਾ ਹੀ ਫ਼ਰੈਂਚ। ਭਾਸ਼ਾਈ ਅਤੇ ਸੱਭਿਆਚਾਰਕ ਵੰਨ-ਸੁਵੰਨਤਾ ਵਾਲੇ ਇਨ੍ਹਾਂ ਸੀਨੀਅਰਾਂ ਦੀ ਮਦਦ ਓਨਟਾਰੀਓ ਸਰਕਾਰ ਕਰੇਗੀ ਅਤੇ ਉਨ੍ਹਾਂ ਨੂੰ ਭਾਈਚਾਰਿਆਂ ਵਿਚ ਅਲੱਗ-ਥਲੱਗ ਨਹੀਂ ਪੈਣ ਦਿੱਤਾ ਜਾਵੇਗਾ। ਉਨ੍ਹਾਂ ਦੀ ਸਾਰੀਆਂ ਸੱਭਿਆਚਾਰਕ ਲੋੜਾਂ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਇਨ੍ਹਾਂ ਰਾਊਂਡ ਟੇਬਲ ਮੀਟਿੰਗਾਂ ਵਿਚ ਸ਼ਾਮਲ ਹੋ ਕੇ ਆਪਣੇ ਵਿਚਾਰ ਪੇਸ਼ ਕਰਨ। ਇਸ ਸਬੰਧੀ ਨਵੀਆਂ ਸਰਵਿਸਜ਼ ਨਾਲ ਅਸੀਂ ਓਨਟਾਰੀਓ ਵਿਚ ਨਵੇਂ ਰੁਜ਼ਗਾਰ ਵੀ ਪੈਦਾ ਕਰਾਂਗੇ ਅਤੇ ਆਰਥਿਕਤਾ ਨੂੰ ਵੀ ਮਦਦ ਮਿਲੇਗੀ। ਇਸ ਨਾਲ ਲੋਕਾਂ ਨੂੰ ਰੋਜ਼ਮਰਾ ਦੀ ਜ਼ਿੰਦਗੀ ‘ਚ ਮਦਦ ਮਿਲੇਗੀ। ਦਮਰੇਲਾ ਨੇ ਕਿਹਾ ਕਿ ਅਕਸਰ ਬਜ਼ੁਰਗਾਂ ਨੂੰ ਸਮਾਜਿਕ ਤੌਰ ‘ਤੇ ਅਲੱਗ-ਥਲੱਗ ਰਹਿਣਾ ਪੈਂਦਾ ਹੈ ਅਤੇ ਅਜਿਹੇ ਵਿਚ ਉਨ੍ਹਾਂ ‘ਤੇ ਕੲਂ ਤਰ੍ਹਾਂ ਦੇ ਮਾਨਸਿਕ ਪ੍ਰਭਾਵ ਪੈਂਦੇ ਹਨ। ਉਨ੍ਹਾਂ ਨੂੰ ਆਪਸ ਵਿਚ ਜੋੜਣ ਦੀ ਲੋੜ ਹੈ ਤਾਂ ਜੋ ਉਹ ਇਕ-ਦੂਜੇ ਦੇ ਨਾਲ ਗੱਲਬਾਤ ਕਰਕੇ ਆਪਣੇ ਦਿਲ ਦੀ ਗੱਲ ਕਰ ਸਕਣ।  ਉਨ੍ਹਾਂ ਨੂੰ ਨਵੇਂ ਦੋਸਤ ਬਣਾਉਣ ਦੇ ਮੌਕੇ ਵੀ ਮਿਲਣਗੇ। ਅਸੀਂ ਇਸ ਪ੍ਰਕਿਰਿਆ ਵਿਚ ਭਾਸ਼ਾ, ਫੂਡ ਅਤੇ ਹੋਰ ਸਮੱਸਿਆਵਾਂ ਨੂੰ ਦੂਰ ਕਰਨ ਦਾ ਯਤਨ ਕਰ ਰਹੇ ਹਾਂ। ਇਸ ਤਰ੍ਹਾਂ ਦੀਆਂ ਰਾਊਂਡ ਟੇਬਲ ਮੀਟਿੰਗਾਂ ਦਾ ਪ੍ਰਬੰਧ ਮਰਖਮ, ਸਕਾਰਬਰੂਗ, ਬਰੈਂਪਟਨ, ਲੰਦਨ, ਮਿਸੀਸਾਗਾ, ਓਟਾਵਾ ਆਦਿ ਵਿਚ ਕੀਤਾ ਜਾਵੇਗਾ। ਇਕ ਜੂਨ ਨੂੰ ਮਰਖਮ ਵਿਲੇਜ ਕਮਿਊਨਿਟੀ ਸੈਂਟਰ ਵਿਚ ਅਤੇ 27 ਜੂਨ ਨੂੰ ਵੈਸਟ ਸਕਾਰਬਰੂਗ ਕਮਿਊਨਿਟੀ ਸੈਂਟਰ ਵਿਚ ਸੀਨੀਅਰਸ ਰਾਊਂਡ ਟੇਬਲ ਮੀਟਿੰਗ ਰੱਖੀ ਗਈ ਹੈ।

RELATED ARTICLES
POPULAR POSTS