13.9 C
Toronto
Saturday, October 10, 2026
spot_img
Homeਕੈਨੇਡਾਯੂ ਐਸ ਕੌਂਸਲ ਜਨਰਲ ਨੇ ਬਰੈਂਪਟਨ ਦੇ ਨਾਗਰਿਕ ਅਤੇ ਕਾਰੋਬਾਰੀ ਲੀਡਰਾਂ ਨਾਲ...

ਯੂ ਐਸ ਕੌਂਸਲ ਜਨਰਲ ਨੇ ਬਰੈਂਪਟਨ ਦੇ ਨਾਗਰਿਕ ਅਤੇ ਕਾਰੋਬਾਰੀ ਲੀਡਰਾਂ ਨਾਲ ਗੋਲਮੇਜ਼ ਵਿਚਾਰ-ਵਟਾਂਦਰੇ ਵਿਚ ਹਿੱਸਾ ਲਿਆ

ਯੂ ਐਸ ਕੌਂਸਲ ਜਨਰਲ ਨੇ ਬਰੈਂਪਟਨ ਦੇ ਨਾਗਰਿਕ ਅਤੇ ਕਾਰੋਬਾਰੀ ਲੀਡਰਾਂ ਨਾਲ ਗੋਲਮੇਜ਼ ਵਿਚਾਰ-ਵਟਾਂਦਰੇ ਵਿਚ ਹਿੱਸਾ ਲਿਆਬਰੈਂਪਟਨ : ਯੂਨਾਈਟਿਡ ਸਟੇਟਸ ਦੇ ਕੌਂਸਲ ਜਨਰਲ, ਮਿਸਟਰ ਵਾਅਨ ਅਲਸਾਸੇ ਨੇ ਬਰੈਂਪਟਨ ਵਿਚ ਬਰੈਂਪਟਨ ਅਤੇ ਅਮਰੀਕਾ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਬਣਾਉਣ ਅਤੇ ਇਨ੍ਹਾਂ ਦਾ ਵਿਸਥਾਰ ਕਰਨ ਬਾਰੇ ਇਕ ਗੋਲਮੇਜ਼ ਵਿਚਾਰ ਵਟਾਂਦਰੇ ਲਈ ਮੇਅਰ ਲਿੰਡਾ ਜੈਫਰੀ ਅਤੇ ਹੋਰ ਨਾਗਰਿਕ ਅਤੇ ਕਾਰੋਬਾਰੀ ਲੀਡਰਾਂ ਦੇ ਨਾਲ ਮੁਲਾਕਾਤ ਕੀਤੀ।
ਗੱਲਬਾਤ ਵਿਚ ਮਨੁੱਖੀ ਅਤੇ ਸਿਹਤ ਵਿਗਿਆਨਾਂ ਵਿਚ ਲੰਮੇ ਸਮੇਂ ਦੇ ਰਣਨੀਤਕ ਗਠਜੋੜ ਦੇ ਮੌਕਿਆਂ ਅਤੇ ਆਧੁਨਿਕ ਨਿਰਮਾਣ ਖੇਤਰਾਂ ਤੋਂ ਲੈ ਕੇ ਬਰੈਂਪਟਨ ਦੀ ਮਜ਼ਬੂਤ ਸਥਾਨਕ ਅਰਥ ਵਿਵਸਥਾ ਅਤੇ ਬੁਨਿਆਦੀ ਢਾਂਚੇ ਅਤੇ ਨਾਲ ਹੀ ਕੈਨੇਡਾ-ਅਮਰੀਕਾ ਵਪਾਰਕ ਲਾਂਘੇ ਨਾਲ ਸਬੰਧਤ ਸਬੰਧਾਂ ਅਤੇ ਮੌਕਿਆਂ ਨੂੰ ਮਜ਼ਬੂਤ ਕਰਨਾ ਸ਼ਾਮਲ ਸੀ। ਬਰੈਂਪਟਨ ਦੇ ਅਮਰੀਕਾ ਦੇ ਨਾਲ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਕਾਰੋਬਾਰੀ ਅਤੇ ਵਪਾਰਕ ਸਬੰਧ ਹਨ ਅਤੇ ਉਹ ਅੱਜ ਤੱਕ ਵੀ ਜਾਰੀ ਹਨ। ਅਨੁਕੂਲ ਕਾਰੋਬਾਰੀ ਵਿਹਾਰਾਂ ਅਤੇ ਸਭਿਆਚਾਰ ਅਤੇ ਗੂੜ੍ਹੀ ਭੂਗੋਲਿਕ ਨੇੜਤਾ ਨਾਲ ਮਿਲ ਕੇ ਇਹ ਮੌਜੂਦਾ ਸਬੰਧ ਬਰੈਂਪਟਨ ਦੇ ਕਾਰੋਬਾਰਾਂ ਨੂੰ ਅੰਤਰਰਾਸ਼ਟਰੀ ਆਰਥਿਕ ਵਿਕਾਸ ਵਾਸਤੇ ਅੱਗੇ ਵਧਾਉਣ ਲਈ ਅਮਰੀਕਾ ਨੂੰ ਇਕ ਸਪੱਸ਼ਟ ਰਣਨੀਤਕ ਬਜ਼ਾਰ ਬਣਾਉਂਦੇ ਹਨ।

RELATED ARTICLES
POPULAR POSTS