ਬਰੈਂਪਟਨ : ਬਰੈਂਪਟਨ ਦੇ ਪਾਣੀ ਨਾਲ ਸਬੰਧਤ ਸੁਰੱਖਿਆ ਬਾਰੇ ਸਿੱਖਿਆ ਪ੍ਰੋਗਰਾਮਾਂ ਨੂੰ ਲਾਈਫਸੇਵਿੰਗ ਸੋਸਾਇਟੀ ਓਨਟਾਰੀਓ ਦੁਆਰਾ ਉਹਨਾਂ ਦੇ 2015 ਵਾਟਰ ਸਮਾਰਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ 1 ਅਪ੍ਰੈਲ ਨੂੰ ਸੋਸਾਇਟੀ ਦੀ ਸਲਾਨਾ ਜਨਰਲ ਮੀਟਿੰਗ ਵਿਖੇ ਦਿੱਤਾ ਗਿਆ ਸੀ। ਵਾਟਰ ਸਮਾਰਟ ਐਵਾਰਡ ਲਾਈਫਸੇਵਿੰਗ ਸੁਸਾਇਟੀ ਨਾਲ ਜੁੜੇ ਮੈਂਬਰ ਨੂੰ ਓਨਟਾਰੀਓ ਵਿਚ ਡੁੱਬਣ ਦੀ ਰੋਕਥਾਮ ਬਾਰੇ ਸਿੱਖਿਆ ਪ੍ਰਤੀ ਸ਼ਾਨਦਾਰ ਭਾਈਚਾਰਕ ਸੇਵਾ ਲਈ ਦਿੱਤਾ ਜਾਂਦਾ ਹੈ। ਇਹ ਪਹਿਲੀ ਵਾਰ ਹੈ ਜਦੋਂ ਸਿਟੀ ਆਫ ਬਰੈਂਪਟਨ ਨੂੰ ਇਹ ਐਵਾਰਡ ਮਿਲਿਆ ਹੈ। ਲਾਈਫਸੇਵਿੰਗ ਸੁਸਾਇਟੀ ਦੀ ਪਬਲਿਕ ਐਜੂਕੇਸ਼ਨ ਡਾਇਰੈਕਟਰ, ਬਾਰਬਰਾ ਬਾਇਰਸ ਨੇ ਬਰੈਂਪਟਨ ਸਿਟੀ ਕਾਊਂਸਲ ਵਿਖੇ ਇਸ ਪ੍ਰਾਪਤੀ ਦਾ ਐਲਾਨ ਕੀਤਾ ਅਤੇ ਨਿਵਾਸੀਆਂ ਨੂੰ ਪਾਣੀ ਨਾਲ ਸਬੰਧਤ ਸਿੱਖਿਆ ਦੇਣ ਵਿਚ ਸਿਟੀ ਦੀ ਵਚਨਬੱਧਤਾ ਅਤੇ ਸਮਰਪਣ ਦੀ ਸ਼ਲਾਘਾ ਕੀਤੀ। ਬਾਇਰਸ ਕਹਿੰਦੇ ਹਨ ਕਿ ਸਿਟੀ ਆਫ ਬਰੈਂਪਟਨ ਦੀ ਪਾਣੀ ਨਾਲ ਸਬੰਧਤ ਸੁਰੱਖਿਆ ਬਾਰੇ ਪਹਿਲਕਦਮੀ, ਇਕ ਟਿਕਾਊ ਯੋਜਨਾ, ਮਜ਼ਬੂਤ ਭਾਈਵਾਲੀਆਂ, ਸਹਿਯੋਗ ਅਤੇ ਨਵੀਨਤਾਕਾਰੀ ਸੋਚ ਦੇ ਦੁਆਰਾ ਆਪਣੇ ਭਾਈਚਾਰੇ ਦੇ ਅੰਦਰ ਡੁੱਬਣ ਤੋਂ ਰੋਕਣ ਦਾ ਇਥ ਵਿਲੱਖਣ ਤਰੀਕਾ ਹੈ।
ਬਰੈਂਪਟਨ ਨੂੰ ਵਾਟਰ ਸਮਾਰਟ ਐਵਾਰਡ ਮਿਲਿਆ
RELATED ARTICLES

