Breaking News
Home / ਕੈਨੇਡਾ / ਟ੍ਰੀਲਾਈਨ ਸੀਨੀਅਰਜ਼ ਗਰੁੱਪ ਨੇ ਟੋਰਾਂਟੋ ਚਿੜੀਆ ਘਰ ਦਾ ਟੂਰ ਲਾਇਆ

ਟ੍ਰੀਲਾਈਨ ਸੀਨੀਅਰਜ਼ ਗਰੁੱਪ ਨੇ ਟੋਰਾਂਟੋ ਚਿੜੀਆ ਘਰ ਦਾ ਟੂਰ ਲਾਇਆ

ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਦਿਨੀਂ ਟ੍ਰੀਲਾਈਨ ਸੀਨੀਅਰਜ਼ ਗਰੁੱਪ ਨੇ ਇਸ ਸਮਰ ਸੀਜ਼ਨ ਦਾ ਸੱਤਵਾਂ ਟੂਰ ਲਾਇਆ। ਕਲੱਬ ਦੇ ਬਹੁਗਿਣਤੀ ਮੈਂਬਰਾਂ ਦੀ ਮੰਗ ‘ਤੇ ਕਲੱਬ ਦੇ ਸਾਬਕਾ ਪ੍ਰਧਾਨ ਤਾਰਾ ਸਿੰਘ ਗਰਚਾ, ਗੁਰਦੇਵ ਸਿੰਘ ਸਿੱਧੂ, ਬਲਬੀਰ ਸਿੰਘ ਸੈਣੀ, ਰਾਮ ਸਿੰਘ, ਜਸਵੰਤ ਸਿੰਘ ਸੇਠੀ, ਪੁਸ਼ਪ ਕੁਮਾਰઠ ਜੈਨ ਨੇ ਟਰੋਂਟੋ ਚਿੜੀਆਘਰ ਦੇ ਟੂਰ ਦਾ ਪਰਬੰਧ ਕੀਤਾ। ਸਵੇਰੇ ਨੌਂ ਵਜੇ ਬੱਸ ਟਰੀਲਾਈਨ ਪਾਰਕ ਤੋਂ ਆਦਮੀ/ ਔਰਤ ਮੈਂਬਰਾਂ ਨੂੰ ਲੈ ਕੇ ਰਵਾਨਾ ਹੋਈ।
ਚਿੜੀਆ ਘਰ ਪਹੁੰਚ ਕੇ ਮੈਂਬਰ ਛੋਟੇ ਛੋਟੇ ਗਰੁੱਪਾਂ ਵਿੱਚઠ ਇਧਰ ਉਧਰ ਗਿੱਦੜ ਸ਼ੇਰ ਚੀਤੇ, ਬਘਿਆੜ, ਬਾਂਦਰ ਤਰ੍ਹਾਂ ਤਰ੍ਹਾਂ ਦੇ ਪੰਛੀ ਮੋਰ ਆਦਿ ਦੇਖਦੇ ਰਹੇ। ਸ਼ੂਗਰ ਕੇਨ ਤੋਂ ਮੈਂਬਰਾਂ ਨੇ ਸਾਰੇ ਗਰੁੱਪ ਲਈ ਪੀਜ਼ੇ ਦਾ ਪ੍ਰਬੰਧ ਕੀਤਾ। ਸੱਭ ਨੇ ਰਲ ਮਿਲ ਕੇ ਭੋਜਨ ਦਾ ਅਨੰਦ ਮਾਣਿਆ। ਸ਼ਾਮ ਨੂੰ ਟੂਰ ਦਾ ਅਨੰਦ ਮਾਣਦੇ ਹੋਏ ਮੈਂਬਰ ਬੱਸ ਵਿੱਚ ਘਰਾਂ ਨੂੰ ਚੱਲ ਪਏ। ਤਾਰਾ ਸਿੰਘ ਗਰਚਾ ਨੇ ਸੱਭ ਮੈਂਬਰਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਨਾਗਰਾਫਾਲ ਤੋਂ ਆਏ ਪਿਆਰਾ ਸਿੰਘ ਹੰਸਰਾ ਅਤੇ ਉਹਨਾਂ ਦੀ ਪਤਨੀ ਬਲਜਿੰਦਰ ਕੌਰ ਹੰਸਰਾ ਵਿਸ਼ੇਸ਼ ਤੌਰ ਤੇ ਟੂਰ ਵਿੱਚ ਸ਼ਾਮਲ ਹੋਏ। ਤਾਰਾ ਸਿੰਘ ਗਰਚਾ ਨੇ ਦੱਸਿਆ ਕਿ 24 ਸਤੰਬਰ 2017 ਦਿਨ ਐਤਵਾਰ ਨੂੰ ਚਿੰਕੂਜੀ ਪਾਰਕ ਵਿਖੇ ਗਰੁੱਪ ਵੱਲੋਂ ਸ਼ਨਦਾਰ ਲੰਚ ਦਾ ਪ੍ਰਬੰਧ ਕੀਤਾ ਗਿਆ ਹੈ।ਸੱਭ ਮੈਂਬਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਠੀਕ 11-00 ਵਜੇ ਚਿੰਕੂਜੀ ਪਾਰਕ ਵਿਖੇ ਪਹੰਚ ਜਾਓ।ਕੈਂਪਫਾਇਰ ਵੀ ਹੋਵੇਗਾ ਸੱਭ ਮੈਂਬਰ ਆਪਣੀ ਕਵਿਤਾ, ਚੁਟਕਲੇ, ਰਾਸਰਸ ਦੇ ਟੋਟਕੇ ਯਾਦ ਕਰਕੇ ਆਉਣ ਹਰੇਕ ਨੂੰ ਬੋਲਣ ਸਮਾਂ ਦਿੱਤਾ ਜਾਵੇਗਾ।

 

Check Also

‘ਏਕਮ ਸਾਹਿਤ ਮੰਚ’ ਵੱਲੋਂ ਸੱਤਵੇਂ ਸਲਾਨਾ ਸਮਾਗਮ ਦੌਰਾਨ ਅਦਬੀ ਸ਼ਖ਼ਸੀਅਤਾਂ ਤੇ ਪੰਜਾਬੀ ਕਵੀਆਂ ਨੂੰ ਕੀਤਾ ਗਿਆ ਸਨਮਾਨਿਤ

ਤਿੰਨ ਪੁਸਤਕਾਂ ਲੋਕ-ਅਰਪਿਤ ਕੀਤੀਆਂ ਗਈਆਂ ਅੰਮ੍ਰਿਤਸਰ/ਡਾ. ਝੰਡ : ਲੰਘੇ ਸ਼ਨੀਵਾਰ 12 ਅਪੈਲ ਨੂੰ ‘ਏਕਮ ਸਾਹਿਤ …