ਲੰਘੀ ਚਾਰਜੂਨ ਨੂੰ ਅੱਤਵਾਦੀਆਂ ਨੇ ਬਰਤਾਨੀਆਦੀਰਾਜਧਾਨੀਵਿਚਲੰਡਨਬ੍ਰਿਜਨੇੜੇ ਇਕ ਭੀੜਭਰੇ ਥਾਂ ‘ਤੇ ਪਹਿਲਾਂ ਆਮਲੋਕਾਂ ‘ਤੇ ਕਾਰਚੜ੍ਹਾ ਦਿੱਤੀ ਅਤੇ ਫਿਰ ਚਾਕੂਆਂ ਨਾਲਹਮਲਾਕਰ ਦਿੱਤਾ। ਇਸ ਹਮਲੇ ਵਿਚ 7 ਵਿਅਕਤੀਮਾਰੇ ਗਏ ਅਤੇ 48 ਵਿਅਕਤੀਬੁਰੀਤਰ੍ਹਾਂ ਜ਼ਖ਼ਮੀ ਹੋ ਗਏ।ਇਹ ਹਮਲਾਨਿਹਾਇਤਨਿੰਦਣਯੋਗ ਹੈ ਅਤੇ ਅੱਤਵਾਦ ਵਰਗੀ ਸਮੱਸਿਆ ਨਾਲ ਜੂਝ ਰਹੇ ਵਿਸ਼ਵਭਾਈਚਾਰੇ ਲਈ ਇਕ ਵੱਡੀ ਚੁਣੌਤੀ ਵੀਹੈ। ਇਸ ਵੇਲੇ ਇਕੱਲਾ ਬਰਤਾਨੀਆ ਹੀ ਨਹੀਂ, ਸਗੋਂ ਪੂਰਾਵਿਸ਼ਵ ਅੱਤਵਾਦੀ ਹਮਲਿਆਂ ਦੀਆਂ ਚੁਣੌਤੀਆਂ ਨਾਲ ਦੋ-ਚਾਰ ਹੋ ਰਿਹਾਹੈ।ਪਿਛਲੇ ਸਮਿਆਂ ਦੌਰਾਨ ਬਰਤਾਨੀਆ, ਫ਼ਰਾਂਸ, ਯੂਰਪਅਤੇ ਹੋਰ ਕਈ ਦੇਸ਼ਾਂ ਵਿਚ ਅਜਿਹੇ ਭਿਆਨਕਹਮਲੇ ਹੋ ਚੁੱਕੇ ਹਨ, ਜਿਸ ਦੌਰਾਨ ਵੱਡੀ ਪੱਧਰ ‘ਤੇ ਮਨੁੱਖਤਾ ਦਾਘਾਣ ਹੋ ਰਿਹਾਹੈ।
ਬਰਤਾਨੀਆਵਰਗੇ ਦੁਨੀਆ ਦੇ ਸਮਰੱਥ ਤੇ ਬਾਦਸ਼ਾਹਤਵਾਲੇ ਮੁਲਕ ਵਿਚਪਿਛਲੇ ਤਿੰਨਮਹੀਨਿਆਂ ਦੌਰਾਨ ਤਿੰਨ ਵੱਡੇ ਦਹਿਸ਼ਤੀਹਮਲਿਆਂ ਦਾ ਹੋ ਚੁੱਕੇ ਹਨ, ਜੋ ਆਪਣੇ ਆਪ ‘ਚ ਅੱਤਵਾਦ ਦੀਦਹਿਸ਼ਤਦਾਭਿਆਨਕਰੂਪਹੈ। ਲੰਘੇ ਮਾਰਚਮਹੀਨੇ ‘ਚ ਲੰਡਨਬ੍ਰਿਜਅਤੇ ਪਾਰਲੀਮੈਂਟਨੇੜੇ ਇਕ ਕਾਰਲੋਕਾਂ ‘ਤੇ ਚੜ੍ਹਾ ਦਿੱਤੀ ਗਈ ਸੀ ਅਤੇ ਬਾਅਦਵਿਚ ਅੱਤਵਾਦੀਆਂ ਵਲੋਂ ਚਾਕੂਆਂ ਨਾਲਹਮਲਾਕਰ ਦਿੱਤਾ ਗਿਆ ਸੀ, ਜਿਸ ਵਿਚ 5 ਲੋਕਮਾਰੇ ਗਏ ਸਨ। ਉਸ ਤੋਂ ਬਾਅਦ ਇੰਗਲੈਂਡ ਦੇ ਪ੍ਰਸਿੱਧ ਸ਼ਹਿਰਮਾਨਚੈਸਟਰਵਿਚ ਇਕ ਆਤਮਘਾਤੀਬੰਬਾਰ ਨੇ ਇਕ ਸੰਗੀਤਕਸਮਾਗਮ’ਤੇ ਹਮਲਾਕੀਤਾ ਸੀ, ਜਿਸ ਵਿਚ 22 ਲੋਕਮਾਰੇ ਗਏ ਸਨਅਤੇ ਦਰਜਨਾਂ ਬੁਰੀਤਰ੍ਹਾਂ ਜ਼ਖ਼ਮੀ ਹੋ ਗਏ ਸਨ।ਹੁਣਤੀਜੇ ਹਮਲੇ ਵਿਚਵੀਇਨ੍ਹਾਂ ਦੀ ਜ਼ਿੰਮੇਵਾਰੀ’ਇਸਲਾਮਿਕਸਟੇਟ’ਨਾਂਅਦੀਜਥੇਬੰਦੀ ਨੇ ਲਈ ਹੈ, ਜਿਸ ਨੇ ਸੀਰੀਆਅਤੇ ਇਰਾਕ ਨੂੰ ਚੁਣੌਤੀ ਦਿੱਤੀ ਹੋਈ ਹੈ। ਇਸ ਅੱਤਵਾਦੀ ਜਥੇਬੰਦੀਦਾਨਿਸ਼ਾਨਾਦੁਨੀਆਭਰਵਿਚਆਪਣੇ ਦਹਿਸ਼ਤਦਾਪਸਾਰਾਕਰਕੇ ‘ਇਸਲਾਮਿਕਸਟੇਟ’ਕਾਇਮਕਰਨਾ ਹੈ ਪਰ ਜਿਸ ਤਰ੍ਹਾਂ ਦੇ ਵਹਿਸ਼ੀ ਢੰਗ-ਤਰੀਕੇ ਇਸ ਜਥੇਬੰਦੀ ਨੇ ਅਪਣਾਏ ਹੋਏ ਹਨ, ਉਸ ਨਾਲਉਨ੍ਹਾਂ ਵਿਰੁੱਧ ਵੀ ਵੱਡੀ ਪੱਧਰ ‘ਤੇ ਨਫ਼ਰਤਪੈਦਾ ਹੋ ਰਹੀ ਹੈ।
ਇਸ ਤੋਂ ਪਹਿਲਾਂ ਇੰਗਲੈਂਡਵਿਚ ਕਈ ਵਾਰ ਅਜਿਹੀਆਂ ਕਾਰਵਾਈਆਂ ਕਰਨ ਦੇ ਯਤਨਕੀਤੇ ਗਏ ਪਰ ਸੁਰੱਖਿਆ ਤੰਤਰਦੀ ਚੌਕਸੀ ਕਾਰਨਉਨ੍ਹਾਂ ਨੂੰ ਅਸਫ਼ਲਬਣਾ ਦਿੱਤਾ ਗਿਆ ਸੀ। ਜੁਲਾਈ 2005 ਵਿਚ ਇੰਗਲੈਂਡਵਿਚ ਹੋਏ ਵੱਡੇ ਦਹਿਸ਼ਤੀਹਮਲੇ ਤੋਂ ਬਾਅਦ ਇੰਗਲੈਂਡ ਨੇ ਆਪਣੇ ਸੁਰੱਖਿਆ ਤੰਤਰਵਿਚਲੀਆਂ ਖ਼ਾਮੀਆਂ ਨੂੰ ਦੂਰਕਰਕੇ ਚੌਕਸੀ ਨੂੰ ਵਧਾਉਣ ਦੀਦਿਸ਼ਾ ‘ਚ ਅਹਿਮਕਦਮ ਚੁੱਕੇ ਸਨਅਤੇ ਇਸ ‘ਚ ਉਸ ਨੇ ਸਫ਼ਲਤਾਵੀਹਾਸਲਕੀਤੀ ਸੀ। ਸਾਲ 2009 ਵਿਚ 2005 ਵਰਗੇ ਹਮਲੇ ਦੀ ਇਕ ਸਾਜ਼ਿਸ਼ ਨੂੰ ਲੰਡਨਪੁਲਿਸ ਨੇ ਐਨਆਖ਼ਰੀ ਮੌਕੇ ਨਾਕਾਮਕਰ ਦਿੱਤਾ ਸੀ।
ਹਾਲਾਂਕਿਯੂਰਪਵਿਚ ਸੰਗੀਤਕਬੈਂਡਾਂ ਤੇ ਗਾਇਕਾਂ ਦੇ ਪ੍ਰੋਗਰਾਮਾਂ ਜਾਂ ਨਾਈਟ ਕਲੱਬਾਂ ਨੂੰ ਦਹਿਸ਼ਤੀਹਮਲਿਆਂ ਦਾਨਿਸ਼ਾਨਾਬਣਾਏ ਜਾਣਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ।ਸੰਸਾਰਭਾਈਚਾਰਾ ਅੱਤਵਾਦ ਤੋਂ ਬੁਰੀ ਤਰ੍ਹਾਂ ਪੀੜਤ ਹੈ ਅਤੇ ਇਸ ਦੇ ਖਿਲਾਫ਼ਵਿਸ਼ਵਭਾਈਚਾਰੇ ਦੀਸਮੂਹਿਕਆਵਾਜ਼ ਇਕ ਸੁਰ ਵਿਚ ਉੱਠਣ ਲੱਗੀ ਹੈ। ਇੰਗਲੈਂਡਦੀਪ੍ਰਧਾਨਮੰਤਰੀਟਰੇਸਾਮੇਅ ਨੇ ਵੀਤਾਜ਼ਾਹਮਲੇ ਤੋਂ ਬਾਅਦਸਖ਼ਤਲਹਿਜ਼ੇ ਵਿਚ ਕਿਹਾ ਹੈ ਕਿ ਹੁਣ ਸਬਰਦਾਪਿਆਲਾਭਰ ਚੁੱਕਿਆ ਹੈ, ਸਾਨੂੰ ਜਮਹੂਰੀਅਤਦੀਸਥਾਪਤੀ ਨੂੰ ਬਚਾਉਣਲਈ ਇਕੱਠੇ ਹੋ ਕੇ ਕੌਮਾਂਤਰੀ ਪੱਧਰ ‘ਤੇ ਅਜਿਹੀਆਂ ਘਿਨਾਉਣੀਆਂ ਕਾਰਵਾਈਆਂ ਦੇ ਖਿਲਾਫ਼ਲਾਮਬੰਦੀਕਰਨੀਚਾਹੀਦੀ ਹੈ।
ਹੌਲੀ-ਹੌਲੀ ਵਿਸ਼ਵਭਾਈਚਾਰੇ ਦੇ ਸਾਰੇ ਦੇਸ਼ਾਂ ਨੂੰ ਇਹ ਸਮਝ ਆਉਣੀ ਸ਼ੁਰੂ ਹੋ ਗਈ ਹੈ ਕਿ ਕੁਝ ਦੇਸ਼ਆਪਣੇ ਸੌੜੇ ਮਨੋਰਥਾਂ ਲਈ ਅਜਿਹੀਆਂ ਤਾਕਤਾਂ ਨੂੰ ਸ਼ਹਿ ਦੇ ਰਹੇ ਹਨ, ਜਿਹੜੀਆਂ ਤਾਕਤਾਂ ਵਿਸ਼ਵਵਿਚਦਹਿਸ਼ਤ ਫ਼ੈਲਾਉਣ ਦਾਕੰਮਕਰਰਹੀਆਂ ਹਨ।ਭਾਵੇਂਕਿ ਅਰਬਦੇਸ਼ਾਂ ‘ਚ ਜ਼ਿਆਦਾਤਰ ਅਜਿਹੀਆਂ ਮੂਲਵਾਦੀਅਤੇ ਦਹਿਸ਼ਤੀਤਾਕਤਾਂ ਵਧੇਰੇ ਸਰਗਰਮਹਨ, ਪਰ ਗਾਹੇ-ਬਗਾਹੇ ਕੁਝ ਹੋਰਜਮਹੂਰੀਅਤਪਸੰਦ ਮੁਲਕ ਵੀਆਪਣੇ ਸੌੜੇ ਮੰਤਵਾਂ ਲਈ ਲੁਕੇ-ਛੁਪੇ ਤਰੀਕੇ ਨਾਲ ਜਾਂ ਅਸਿੱਧੇ ਰੂਪਵਿਚ ਅਜਿਹੀਆਂ ਅੱਤਵਾਦੀ ਸਰਗਰਮੀਆਂ ਨੂੰ ਸ਼ਹਿਦੇਣ ਦੇ ਭਾਗੀਦਾਰਬਣਰਹੇ ਹਨ।
ਏਸ਼ੀਆਵਿਚਪਾਕਿਸਤਾਨ ਅਜਿਹੀਆਂ ਤਾਕਤਾਂ ਦੀ ਸੁਰੱਖਿਅਤ ਪਨਾਹਗਾਹਅਤੇ ਗਤੀਵਿਧੀਆਂ ਨੂੰ ਚਲਾਉਣ ਦਾ ਕੇਂਦਰਬਣਿਆ ਹੋਇਆ ਹੈ, ਜਿਹੜੀਆਂ ਤਾਕਤਾਂ ਦੁਨੀਆ ਨੂੰ ਅਸਥਿਰਕਰਨਅਤੇ ਆਪਣਾਦਹਿਸ਼ਤੀਪਸਾਰਾ ਵਧਾਉਣ ਲਈ ਮਨੁੱਖਤਾ ਦਾਘਾਣਕਰਨਵਿਚ ਲੱਗੀਆਂ ਹੋਈਆਂ ਹਨ।ਪਾਕਿਸਤਾਨਵਿਚੋਂ ਚੱਲ ਰਹੀਆਂ ਦਹਿਸ਼ਤੀ ਗਤੀਵਿਧੀਆਂ ਤੋਂ ਨਾ-ਸਿਰਫ਼ਭਾਰਤਵਰਗਾਵਿਕਾਸਸ਼ੀਲਦੇਸ਼ਪ੍ਰਭਾਵਿਤ ਹੈ, ਸਗੋਂ ਉਸ ਦੇ ਦੂਜੇ ਗੁਆਂਢੀ ਮੁਲਕ ਅਫ਼ਗਾਨਿਸਤਾਨ, ਈਰਾਨਅਤੇ ਬੰਗਲਾਦੇਸ਼ਆਦਿਵੀ ਬੇਹੱਦ ਪ੍ਰੇਸ਼ਾਨਨਜ਼ਰ ਆਉਂਦੇ ਹਨ। ਦੱਖਣੀ ਏਸ਼ੀਆਵਿਚਅਮਨਦੀਸਥਾਪਤੀਲਈ ਇਕ ਗੱਲ ਸਪੱਸ਼ਟ ਹੋ ਚੁੱਕੀ ਹੈ ਕਿ ਪਾਕਿਸਤਾਨਵਿਚੋਂ ਅੱਤਵਾਦ ਦੀਆਂ ਜੜ੍ਹਾਂ ਉਖੇੜਨ ਤੋਂ ਬਗੈਰ ਅਜਿਹਾ ਕਰਨਾਸੰਭਵਨਹੀਂ ਹੈ।ਹਾਲਾਂਕਿਪਾਕਿਸਤਾਨ ਖੁਦ ਵੀਆਪਣੀ ਬੁੱਕਲ ਵਿਚਪਲਰਹੇ ਸੱਪ ਦੇ ਡੰਗਾਂ ਤੋਂ ਪੀੜਤਹੈ।ਪਾਕਿਸਤਾਨਵਿਚਪਿਛਲੇ ਸਮੇਂ ਤੋਂ ਅੱਤਵਾਦੀ ਕਾਰਵਾਈਆਂ ਦੌਰਾਨ ਹਜ਼ਾਰਾਂ ਬੇਗੁਨਾਹ ਲੋਕਮਾਰੇ ਜਾ ਚੁੱਕੇ ਹਨ।ਪਾਕਿਸਤਾਨ ਇਸ ਗੱਲ ਨੂੰ ਖੁਦ ਵੀਮਹਿਸੂਸਕਰਦਾ ਹੈ, ਪਰ ਉਸ ਦੇਸ਼ਦੀਸਰਕਾਰ’ਤੇ ਮੂਲਵਾਦੀਤਾਕਤਾਂ ਦਾ ਅਜਿਹਾ ਪ੍ਰਭਾਵ ਹੈ ਕਿ ਸਰਕਾਰ ਚਾਹੁੰਦਿਆਂ ਹੋਇਆਂ ਵੀ ਇੱਛਾ-ਸ਼ਕਤੀ ਨਾਲ ਅੱਤਵਾਦ ਦੀਆਂ ਜੜ੍ਹਾਂ ਨੂੰ ਆਪਣੀਧਰਤੀ ਤੋਂ ਉਖੇੜ ਨਹੀਂ ਸਕੀ। ਅੱਤਵਾਦ ਵਿਰੁੱਧ ਪਾਕਿਸਤਾਨਦੀ ਢਿੱਲੀ ਰਣਨੀਤੀਕਾਰਨ ਹੀ ਦੱਖਣੀ ਏਸ਼ੀਆਵਿਚਾਲੇ ਪਿਛਲੇ ਸਮੇਂ ਤੋਂ ਲਗਾਤਾਰਤਣਾਅ ਵੱਧਦਾ ਜਾ ਰਿਹਾਹੈ। ਹੁਣ ਯੂਰਪਅਤੇ ਇੰਗਲੈਂਡਵਰਗੇ ਮੁਲਕਾਂ ਵਿਚਵੀਦਰਿੰਦਗੀਭਰਪੂਰਹਮਲਿਆਂ ਤੋਂ ਬਾਅਦਵਿਸ਼ਵਭਾਈਚਾਰੇ ਅੰਦਰ ਅੱਤਵਾਦ ਦੇ ਖਿਲਾਫ਼ਏਕਤਾ ਤੇ ਇੱਛਾ-ਸ਼ਕਤੀ ਵੱਧਦੀ ਜਾ ਰਹੀਹੈ।ਸੰਸਾਰਭਾਈਚਾਰਾ ਹੁਣ ਇਕੱਠੇ ਹੋ ਕੇ ‘ਅੱਤਵਾਦ’ ਦੇ ਖਿਲਾਫ਼ ਸਾਂਝੀ ਰਣਨੀਤੀ ਬਣਾਉਣ ਲਈ ਜ਼ੋਰ ਦੇ ਰਿਹਾਹੈ। ਅੱਤਵਾਦ ਤੋਂ ਪੀੜਤਸੰਸਾਰਭਾਈਚਾਰੇ ਦੇ ਇਸੇ ਦਬਾਅਕਾਰਨ ਹੀ ਅੱਜ ਪਾਕਿਸਤਾਨ ਅੱਤਵਾਦ ਦੇ ਖਿਲਾਫ਼ ਇੱਛਾ-ਸ਼ਕਤੀ ਦਾਪ੍ਰਗਟਾਵਾਕਰਨ ਤੋਂ ਬੇਵੱਸੀ ਦੇ ਆਲਮਵਿਚ, ਆਪਣੇ ਆਪ ਨੂੰ ਅਲੱਗ-ਥਲੱਗ ਮਹਿਸੂਸਕਰਨ ਲੱਗ ਪਿਆਹੈ।ਜੇਕਰਪਾਕਿਸਤਾਨ ਨੇ ਭਵਿੱਖ ਵਿਚਵੀ ਅੱਤਵਾਦ ਦੇ ਖਿਲਾਫ਼ਆਪਣਾਅਵੇਸਲਾਪਨਨਾਤਿਆਗਿਆ ਤਾਂ ਜਿੱਥੇ ਸੰਸਾਰਭਾਈਚਾਰੇ ਇੱਥੋਂ ਸੰਗਠਤ ਹੁੰਦੇ ਅੱਤਵਾਦ ਦੀਆਂ ਮਨੁੱਖਤਾ ਵਿਰੋਧੀਕਾਰਵਾਈਆਂ ਦਾਸਾਹਮਣਾਕਰਨਲਈਮਜਬੂਰ ਹੁੰਦਾ ਰਹੇਗਾ, ਉਥੇ ਪਾਕਿਸਤਾਨ ਖੁਦ ਵੀ ਅੱਤਵਾਦ ਦੇ ਹੱਥੋਂ ਤਹਿਸ-ਨਹਿਸ ਹੋ ਕੇ ਰਹਿਜਾਵੇਗਾ। ਸੰਸਾਰਭਾਈਚਾਰੇ ਨੂੰ ਵੀ ਇਸ ਦੇਸ਼ਪ੍ਰਤੀਆਪਣੇ ਕੂਟਨੀਤਕ, ਵਪਾਰਕਸਬੰਧਾਂ ਅਤੇ ਵਿਦੇਸ਼ਨੀਤੀਆਂ ਵਿਚਬਦਲਾਓਕਰਨਲਈਮਜਬੂਰਹੋਣਾਪਵੇਗਾ। ਇਸ ਵੇਲੇ ਲੋੜ ਹੈ ਦੁਨੀਆ ਵਿਚੋਂ ‘ਅੱਤਵਾਦ’ ਵਰਗੀ ਮਨੁੱਖਤਾ ਦੀਸਭ ਤੋਂ ਵੱਡੀ ਦੁਸ਼ਮਣ ਬਿਮਾਰੀਦੀਆਂ ਜੜ੍ਹਾਂ ਪੁੱਟਣ ਲਈ ਸਮੁੱਚੇ ਸੰਸਾਰਭਾਈਚਾਰੇ ਨੂੰ ਇਕਮੁੱਠ ਹੋਣਦੀਅਤੇ ਜਿਨ੍ਹਾਂ ਦੇਸ਼ਾਂ ‘ਚੋਂ ਅੱਤਵਾਦ ਦੀਆਂ ਜੜ੍ਹਾਂ ਪੈਦਾ ਹੋ ਰਹੀਆਂ ਹਨ, ਉਨ੍ਹਾਂ ਦੇਸ਼ਾਂ ਨੂੰ ਵੀ ਅੱਖਾਂ ਖੋਲ੍ਹਣਦੀਅਤੇ ਸੰਸਾਰਭਾਈਚਾਰੇ ਦੇ ਮੋਢੇ ਨਾਲਮੋਢਾਜੋੜ ਕੇ ਅੱਤਵਾਦ ਖਿਲਾਫ਼ ਕਮਰਕੱਸੇ ਕਰਨਦੀ।
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …