Breaking News
Home / ਕੈਨੇਡਾ / Front / ਸੰਦੀਪ ਸਿੰਘ ਖਿਲਾਫ਼ ਚੰਡੀਗੜ੍ਹ ਪੁਲੀਸ ਨੇ ਅਦਾਲਤ ’ਚ ਦਾਖਲ ਕੀਤੀ ਚਾਰਜਸ਼ੀਟ 

ਸੰਦੀਪ ਸਿੰਘ ਖਿਲਾਫ਼ ਚੰਡੀਗੜ੍ਹ ਪੁਲੀਸ ਨੇ ਅਦਾਲਤ ’ਚ ਦਾਖਲ ਕੀਤੀ ਚਾਰਜਸ਼ੀਟ 

ਸੰਦੀਪ ਸਿੰਘ ਖਿਲਾਫ਼ ਚੰਡੀਗੜ੍ਹ ਪੁਲੀਸ ਨੇ ਅਦਾਲਤ ’ਚ ਦਾਖਲ ਕੀਤੀ ਚਾਰਜਸ਼ੀਟ

ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਘਿਰੇ ਹਨ ਹਰਿਆਣਾ ਦੇ ਸਾਬਕਾ ਮੰਤਰੀ ਸੰਦੀਪ

ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ਪੁਲੀਸ ਨੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਘਿਰੇ ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਖਿਲਾਫ਼ ਚਾਰਜਸ਼ੀਟ ਚੰਡੀਗੜ੍ਹ ਦੀ ਅਦਾਲਤ ਵਿੱਚ ਪੇਸ਼ ਕਰ ਦਿੱਤੀ ਹੈ। ਕੇਸ ਦਰਜ ਹੋਣ ਤੋਂ ਲਗਭਗ ਅੱਠ ਮਹੀਨੇ ਬਾਅਦ ਸੰਦੀਪ ਸਿੰਘ ਖਿਲਾਫ਼ ਇਹ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਚਾਰਜਸ਼ੀਟ ’ਚ ਸੰਦੀਪ ਸਿੰਘ ਖਿਲਾਫ ਸਿਰਫ ਛੇੜਛਾੜ ਦੀ ਧਾਰਾ ਲਗਾਈ ਗਈ ਹੈ ਜਦਕਿ ਬਲਾਤਕਾਰ ਦੀ ਧਾਰਾ 376 ਨੂੰ ਸ਼ਾਮਲ ਨਹੀਂ ਕੀਤਾ ਗਿਆ, ਜਿਸ ਨੂੰ ਲੈ ਕੇ ਜੂਨੀਅਰ ਮਹਿਲਾ ਕੋਚ ਨੇ ਇਤਰਾਜ਼ ਪ੍ਰਗਟਾਇਆ ਹੈ। ਕੋਚ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਬਲਾਤਕਾਰ ਦੀ ਕੋਸ਼ਿਸ਼ ਦੀ ਧਾਰਾ ਨੂੰ ਮਾਮਲੇ ’ਚ ਜੋੜਨ ਲਈ ਕੋਰਟ ’ਚ ਅਪੀਲ ਕਰੇਗੀ। ਹੁਣ ਇਸ ਮਾਮਲੇ ਦੀ ਕੋਰਟ ’ਚ ਸੁਣਵਾਈ ਹੋਵੇਗੀ ਅਤੇ ਆਰੋਪ ਤੈਅ ਹੋਣ ਤੋਂ ਬਾਅਦ ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਖਿਲਾਫ਼ ਅਪਰਾਧਿਕ ਮਾਮਲਾ ਸ਼ੁਰੂ ਹੋਵੇਗਾ। ਚੰਡੀਗੜ੍ਹ ਪੁਲਿਸ ਵੱਲੋਂ ਦਾਖਲ ਕੀਤੀ ਗਈ ਚਾਰਜਸ਼ੀਟ ’ਚ ਸ਼ਿਕਾਇਤ ਕਰਤਾ ਜੂਨੀਅਰ ਮਹਿਲਾ ਕੋਚ ਅਤੇ ਸੰਦੀਪ ਸਿੰਘ ਦਰਮਿਆਨ ਸ਼ੋਸ਼ਲ ਮੀਡੀਆ ’ਤੇ ਹੋਈ ਚੈਟ ਨੂੰ ਵੀ ਅਹਿਮ ਰੂਪ ਨਾਲ ਸ਼ਾਮਲ ਕੀਤਾ ਗਿਆ ਹੈ। ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਅਮਨਇੰਦਰ ਸਿੰਘ ਸੰਧੂ ਦੀ ਅਦਾਲਤ ’ਚ ਇਹ ਚਲਾਨ ਪੁਲਿਸ ਨੇ ਪੇਸ਼ ਕੀਤਾ ਹੈ। ਇਸ ਮਾਮਲੇ ’ਚ ਮਹਿਲਾ ਕੋਚ ਦੇ ਮੋਬਾਇਲ ਫੋਨ ਦਾ ਡਾਟਾ ਚੰਡੀਗੜ੍ਹ ਪੁਲਿਸ ਨੇ ਹਾਸਲ ਕੀਤਾ ਸੀ ਜਦਕਿ ਮੋਬਾਇਲ ਦੀ ਫੋਰੈਂਸਿਕ ਅਤੇ ਸਾਈਬਰ ਮਾਹਿਰਾਂ ਦੀ ਜਾਂਚ ਤੋਂ ਬਾਅਦ ਫੋਨ ਦਾ ਡਾਟਾ ਅਤੇ ਸ਼ੋਸ਼ਲ ਮੀਡੀਆ ’ਤੇ ਹੋਈ ਚੈਟ ਰਿਕਵਰ ਕੀਤੀ ਗਈ ਸੀ। ਸੰਦੀਪ ਸਿੰਘ ਦੇ ਵੀ ਦੋ ਮੋਬਾਇਲ ਫੋਨ ਜਾਂਚ ਦੇ ਲਈ ਲਏ ਗਏ ਸਨ। ਪੀੜਤ ਮਹਿਲਾ ਅਨੁਸਾਰ ਖੇਡ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਸੀ ਉਹ ਉਸ ਨੇ ਖੁਸ਼ ਰੱਖਣਗੇ ਅਤੇ ਉਹ ਉਸ ਨੂੰ ਖੁਸ਼ ਰੱਖਣ। ਮਹਿਲਾ ਕੋਚ ਨੇ ਚੰਡੀਗੜ੍ਹ ਪੁਲਿਸ ਨੂੰ ਲੰਘੇ ਸਾਲ ਦਸੰਬਰ ਮਹੀਨੇ ਆਪਣੀ ਸ਼ਿਕਾਇਤ ਦਿੱਤੀ ਸੀ।

Check Also

ਮਹਿੰਦਰ ਸਿੰਘ ਗਿਲਜ਼ੀਆਂ ਦੀ ਅਗਵਾਈ ’ਚ ਰਾਹੁਲ ਗਾਂਧੀ ਦਾ ਅਮਰੀਕਾ ’ਚ ਭਰਵਾਂ ਸਵਾਗਤ

ਚੰਡੀਗੜ੍ਹ/ਬਿਊਰੋ ਨਿਊਜ਼ ਕਾਂਗਰਸੀ ਆਗੂ ਅਤੇ ਭਾਰਤ ਦੀ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ …