-9.7 C
Toronto
Monday, January 5, 2026
spot_img
Homeਕੈਨੇਡਾਜੇਮਜ਼ ਪੌਟਰ ਸੀਨੀਅਰਜ਼ ਕਲੱਬ ਵੱਲੋਂ 'ਕੈਨੇਡਾ ਡੇਅ' ਤੇ ਮਲਟੀਕਲਚਰਲ ਖੇਡ ਮੇਲਾ 21...

ਜੇਮਜ਼ ਪੌਟਰ ਸੀਨੀਅਰਜ਼ ਕਲੱਬ ਵੱਲੋਂ ‘ਕੈਨੇਡਾ ਡੇਅ’ ਤੇ ਮਲਟੀਕਲਚਰਲ ਖੇਡ ਮੇਲਾ 21 ਜੁਲਾਈ ਨੂੰ ਮਨਾਇਆ ਜਾਏਗਾ

ਬਰੈਂਪਟਨ/ਡਾ. ਝੰਡ : ਜੇਮਜ਼ ਪੌਟਰ ਸੀਨੀਅਰਜ਼ ਕਲੱਬ ਦੇ ਪ੍ਰਧਾਨ ਪ੍ਰੀਤਮ ਸਿੰਘ ਸਰਾਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਇਸ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਕੈਨੇਡਾ ਡੇਅ ਅਤੇ ਮਲਟੀਕਲਚਰਲ ਖੇਡ ਮੇਲਾ 21 ਜੁਲਾਈ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਇਹ ਮੇਲਾ ‘ਡਮੱਟਾ ਪਾਰਕ’ ਜੋ ਕਿ ਜੇਮਜ਼ ਪੌਟਰ ਪਬਲਿਕ ਸਕੂਲ ਦੇ ਪਿਛਲੇ ਪਾਸੇ ਕਰੈਡਿਟ ਵਿਊ ਉੱਪਰ ਹੈ, ਵਿਖੇ ਮਨਾਇਆ ਜਾਏਗਾ। ਮੇਲੇ ਵਿਚ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਦੀਆਂ ਖੇਡਾਂ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਔਰਤਾਂ ਦੀ ਚਾਟੀ-ਰੇਸ/ ਮਿਊਜ਼ੀਕਲ-ਰੇਸ ਅਤੇ ਬਜ਼ੁਰਗਾਂ ਦੇ ਗੋਲਾ ਸੁੱਟਣ ਤੇ ਰੱਸਾ-ਕਸ਼ੀ ਦੇ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਟਰਾਫ਼ੀਆਂ ਤੇ ਹੋਰ ਦਿਲਕਸ਼ ਇਨਾਮ ਦਿੱਤੇ ਜਾਣਗੇ। ਇਸ ਦੇ ਨਾਲ਼ ਹੀ ਮਰਦਾਂ ਦੇ ਤਾਸ਼ ਦੇ ਮੁਕਾਬਲੇ ਵੀ ਕਰਵਾ ਜਾ ਰਹੇ ਹਨ ਜਿਨ੍ਹਾਂ ਦੀ ਐਂਟਰੀ ਫ਼ੀਸ 10 ਡਾਲਰ ਰੱਖੀ ਗਈ ਹੈ ਅਤੇ ਇਨ੍ਹਾਂ ਐਂਟਰੀਆਂ ਦਾ ਸਮਾਂ ਉਸ ਦਿਨ 11.00 ਵਜੇ ਤੱਕ ਹੋਵੇਗਾ।ਆਏ ਮਹਿਮਾਨਾਂ ਤੇ ਕਲੱਬ ਦੇ ਮੈਂਬਰਾਂ ਦੇ ਮਨੋਰੰਜਨ ਲਈ ਗਿੱਧਾ, ਭੰਗੜਾ, ਆਦਿ ਤੋਂ ਇਲਾਵਾ ਮਸ਼ਹੂਰ ਗਾਇਕਾ ਰੁਪਿੰਦਰ ਰਿੰਪੀ ਆਪਣੇ ਗੀਤਾਂ ਰਾਹੀਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕਰਨਗੇ। ਕਲੱਬ ਵੱਲੋਂ ਸਾਰਾ ਦਿਨ ਖਾਣ-ਪੀਣ ਦਾ ਖੁੱਲ੍ਹਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਇਹ ਬਿਲਕੁਲ ਫ਼ਰੀ ਹੋਵੇਗਾ। ਕਾਰ-ਪਾਰਕਿੰਗ ਦੀ ਵੀ ਫ਼ਰੀ ਸਹੂਲਤ ਉਪਲੱਭਧ ਹੈ।

RELATED ARTICLES
POPULAR POSTS