ਬਰੈਂਪਟਨ : ਸੈਰ ਸਪਾਟਾ, ਸੱਭਿਆਚਾਰ ਅਤੇ ਖੇਡ ਮੰਤਰੀ ਅਤੇ ਵੌਨ (Vaughan)-ਵੁੱਡਬ੍ਰਿਜ ਤੋਂ ਐੱਮਪੀਪੀ ਮਾਈਕਲ ਏ. ਟਿਬੇਲੋ ਨੇ ਪੁਸ਼ਟੀ ਕੀਤੀ ਕਿ ਸੂਬਾ ਸਰਕਾਰ ਲੋਕਾਂ ਦੀ ਜੀਵਨ ਦੇ ਅੰਤਿਮ ਸਮੇਂ ਵਿੱਚ ਮਦਦ ਕਰਨ ਲਈ ਵਚਨਬੱਧ ਹੈ। ਜਿੱਥੇ ਉਨ੍ਹਾਂ ਨੂੰ ਘਰੇਲੂ ਮਾਹੌਲ ਮਿਲੇ। ਇਸ ਤਹਿਤ ਸਰਕਾਰ ਵੱਲੋਂ ਵੌਨ ਵਿਖੇ ਅਤਿ ਆਧੁਨਿਕ ਕੇਂਦਰ ਅਤੇ 10 ਬਿਸਤਰਿਆਂ ਦੀ ਰਿਹਾਇਸ਼ੀ ਹੌਸਪਾਇਸ ਸੁਵਿਧਾ ਮੁਹੱਈਆ ਕਰਾਉਣ ਵਿੱਚ ਮਦਦ ਕੀਤੀ ਜਾਏਗੀ। ਅੰਤਿਮ ਸਮੇਂ ਵਿੱਚ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਾਥ ਦੇਣ ਵਾਲੇ ਗੈਰ ਸਰਕਾਰੀ ਸੰਗਠਨ ਹੌਸਪਾਇਸ ਵੌਨ ਦਾ ਹੌਸਪਾਇਸ ਸੈਂਟਰ ਨਿਰਮਾਣ ਅਧੀਨ ਹੈ। ਸਰਕਾਰ ਵੱਲੋਂ ਇਸ ਲਈ 2 ਮਿਲੀਅਨ ਡਾਲਰ ਰੱਖੇ ਗਏ ਹਨ ਅਤੇ 1.05 ਮਿਲੀਅਨ ਡਾਲਰ ਦਾ ਸਾਲਾਨਾ ਸੰਚਾਲਨ ਖਰਚ ਦਿੱਤਾ ਜਾਏਗਾ। ਰਿਹਾਇਸ਼ੀ ਹੌਸਪਾਇਸ ਵੌਨ ਦੀ ਵਿਸਥਾਰਤ ਸੇਵਾ ਇਸ ਸਾਲ ਦੇ ਅੰਤ ਵਿਚ ਮੁਹੱਈਆ ਕਰਾਉਣ ਦਾ ਟੀਚਾ ਰੱਖਿਆ ਗਿਆ ਹੈ। ਮੇਅਰ ਮੌਰੀਜ਼ਿਓ ਬੇਵੀਲਾਕਵਾ ਨੇ ਸੂਬਾ ਸਰਕਾਰ ਵੱਲੋਂ ਮਾਲੀ ਮਦਦ ਕਰਨ ਦੀ ਪੁਸ਼ਟੀ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਸ ਨਾਲ ਵੌਨ ਸ਼ਹਿਰ ਨੂੰ ਅਤਿ ਆਧੁਨਿਕ ਸਹੂਲਤ ਪ੍ਰਾਪਤ ਹੋਣ ਵਿਚ ਮਦਦ ਮਿਲੇਗੀ। ਹੌਸਪਾਇਸ ਵੌਨ ਦੇ ਕਾਰਜਕਾਰੀ ਡਾਇਰੈਕਟਰ ਬਲਿੰਦਾ ਮਰਸ਼ੇਅ ਨੇ ਕਿਹਾ ਕਿ ਇਸ ਰਾਸ਼ੀ ਨਾਲ ਉਹ ਨਵਾਂ ਅਤੇ ਅਤਿ ਆਧੁਨਿਕ ਕੇਂਦਰ ਅਤੇ 10 ਬਿਸਤਰਿਆਂ ਦਾ ਹੌਸਪਾਇਸ ਖੋਲ੍ਹਣ ਲਈ ਮਜ਼ਬੂਤ ਹੋਏ ਹਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …