5.1 C
Toronto
Friday, October 17, 2025
spot_img
Homeਕੈਨੇਡਾਸੀਨੀਅਰ ਬਲੈਕ ਓਕ ਕਲੱਬ ਬਰੈਂਪਟਨ ਦੇ ਨਵੇਂ ਅਹੁਦੇਦਾਰਾਂ ਦੀ ਚੋਣ

ਸੀਨੀਅਰ ਬਲੈਕ ਓਕ ਕਲੱਬ ਬਰੈਂਪਟਨ ਦੇ ਨਵੇਂ ਅਹੁਦੇਦਾਰਾਂ ਦੀ ਚੋਣ

ਬਰੈਂਪਟਨ : ਸੀਨੀਅਰ ਬਲੈਕ ਓਕ ਕਲੱਬ ਬਰੈਂਪਟਨ (ਰਜਿ.) ਦੀ ਸਲਾਨਾ ਮੀਟਿੰਗ 7 ਸਤੰਬਰ ਨੂੰ ਬਲਿਊ ਓਕ ਪਾਰਕ ਵਿਖੇ ਸ਼ਾਮ ਚਾਰ ਵਜੇ ਤੋਂ ਛੇ ਵਜੇ ਤੱਕ ਕੀਤੀ ਗਈ। ਇਸ ਮੌਕੇ ਮੌਜੂਦਾ ਕਲੱਬ ਦੇ ਅਹੁਦੇਦਾਰਾਂ ਵਲੋਂ ਆਪਣੇ ਅਸਤੀਫੇ ਕਾਰਜਕਾਰੀ ਪ੍ਰਧਾਨ ਗੁਰਪ੍ਰੀਤ ਸਿੰਘ ਨੂੰ ਸੌਂਪੇ ਗਏ। ਕਲੱਬ ਦੇ ਸਮੂਹ ਮੈਂਬਰਾਂ ਵਲੋਂ ਸਰਬ ਸੰਮਤੀ ਨਾਲ ਕਲੱਬ ਦੇ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਸਾਲ 2018-2020 ਤੱਕ ਦੋ ਸਾਲ ਵਾਸਤੇ ਕੀਤੀ ਗਈ। ਜਿਸ ਨੂੰ ਕਲੱਬ ਦੇ ਹਾਜ਼ਰੀਨ ਮੈਂਬਰਾਂ ਵਲੋਂ ਪ੍ਰਵਾਨ ਕੀਤਾ ਗਿਆ। ਜਿਸਦੀ ਸੂਚੀ ਇਸ ਤਰ੍ਹਾਂ ਹੈ :  ਭਗਵਾਨ ਸਿੰਘ ਮੱਲ੍ਹੀ ਚੇਅਰਮੈਨ, ਅਨੋਖ ਸਿਘ ਬਰਾੜ ਸਰਪ੍ਰਸਤ, ਆਤਮਾ ਸਿੰਘ ਬਰਾੜ ਪ੍ਰਧਾਨ, ਪਿਰਥੀ ਸਿੰਘ ਮਾਨ ਉਪ ਪ੍ਰਧਾਨ, ਸਰੂਪ ਸਿੰਘ ਗਿੱਲ ਸਕੱਤਰ ਜਨਰਲ, ਭਰਪੂਰ ਸਿੰਘ ਚੈਹਲ ਉਪ ਸਕੱਤਰ, ਸਿਕੰਦਰ ਸਿੰਘ ਝੱਜ ਕੈਸ਼ੀਅਰ, ਕਰਨੈਲ ਸਿੰਘ ਸਿੱਧੂ ਡਾਇਰੈਕਟਰ, ਤੇਜਾ ਸਿੰਘ ਸੰਧੂ ਡਾਇਰੈਕਟਰ, ਭਾਨ ਸਿੰਘ ਧਾਲੀਵਾਲ ਡਾਇਰੈਕਟਰ, ਗੁਰਚਰਨ ਸਿੰਘ ਡਾਇਰੈਕਰ, ਨਿਰਮਲ ਸਿੰਘ ਤੂਰ ਡਾਇਰੈਕਟਰ, ਪਿਆਰਾ ਸਿੰਘ ਸੇਖੋਂ ਡਾਇਰੈਕਟਰ। ਹੋਰ ਜਾਣਕਾਰੀ ਲਈ ਆਤਮਾ ਸਿੰਘ ਬਰਾੜ 416-543-4177, ਸਿਕੰਦਰ ਸਿੰਘ ਝੱਜ 416-818-4063 ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਖੀਰ ਵਿਚ ਕਲੱਬ ਦੇ ਕਾਰਜਕਾਰੀ ਪ੍ਰਧਾਨ ਅਤੇ ਸਮੂਹ ਮੈਂਬਰਾਂ ਵਲੋਂ ਅਹੁਦੇਦਾਰਾਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।

 

RELATED ARTICLES

ਗ਼ਜ਼ਲ

POPULAR POSTS