ਕੰਪਨੀ ਵਲੋਂ ਵਰਕਰਜ਼ ਨੂੰ ਮੁਫ਼ਤ ਭੋਜਨ, ਪੂਰੇ ਬੈਨੇਫਿਟ ਅਤੇ ਮੁਫ਼ਤ ਸਿਖਿਆ ਦਿੱਤੀ ਜਾਵੇਗੀ
ਟੋਰਾਂਟੋ-ਜੀਟੀਏ ਦੀ ਇਕ ਵਕਾਰੀ ਕੰਸਟ੍ਰਕਸ਼ਨ ਕੰਪਨੀ ਦੇ ਸੀਈਓ ਮੁਲਾਜ਼ਮਾਂ ਦੀ ਤਲਾਸ਼ ਲਈ ਦੂਜੇ ਮੁਲਕਾਂ ਦਾ ਦੌਰਾ ਕਰ ਰਹੇ ਹਨ। ਇਨ÷ ਾਂ ਵਿਚ ਅਜਿਹੀਆਂ ਨੌਕਰੀਆਂ ਵੀ ਹਨ, ਜਿਨ÷ ਾਂ ਵਿਚ ਸਾਲਾਨਾ $400,000 ਤੱਕ ਵੀ ਪੇ ਕੀਤਾ ਜਾਵੇਗਾ।
ਬੌਥਵੈੱਲ ਐਕੂਰੇਟ (Bothwell-Accurate) ਦੇ ਸੀਈਓ ਜੌਰਜ ਵਸੈਲੋ ਨੇ ਪਿਛਲੇ ਦਿਨਾਂ ਦੌਰਾਨ ਛੇ ਮੁਲਕਾਂ ਦਾ ਦੌਰਾ ਕੀਤਾ, ਜਿਸ ਵਿਚ ਸਿੰਗਾਪੁਰ, ਆਇਰਲੈਂਡ, ਯੂ ਐਸ ਅਤੇ ਫਿਲੀਪੀਨਜ਼ ਸ਼ਾਮਲ ਹਨ। ਉਨ÷ ਾਂ ਵੱਲੋਂ ਇਹ ਦੌਰਾ ਇਸ ਵਾਸਤੇ ਕੀਤਾ ਗਿਆ ਕਿਉਂਕਿ ਚੰਗੀ ਤਨਖਾਹ, ਚੰਗੇ ਬੈਨੇਫਿਟਸ ਅਤੇ ਇਥੋਂ ਤੱਕ ਕਿ ਮੁਫ਼ਤ ਭੋਜਨ ਵਾਲੀਆਂ ਨੌਕਰੀਆਂ ਕਰਨ ਲਈ ਵੀ ਕਨੇਡੀਅਨਜ਼ ਵਰਕਰਜ਼ ਲੱਭਣ ਵਿਚ ਦਿੱਕਤ ਆ ਰਹੀ ਹੈ।
ਵਸਾਲੋ ਨੇ ਕਿਹਾ, ”ਇਸ ਵਕਤ ਮੇਰੇ ਕੇਲ਼ 30 ਅਜਿਹੀਆਂ ਨੌਕਰੀਆਂ ਹਨ, ਜਿਨ÷ ਾਂ ਵਿਚ ਤਨਖਾਹ $65,000 ਤੋਂ ਲੈ ਕੇ $400,000 ਤੱਕ ਹੈ। ਅਸੀਂ ਆਪਣੀ ਵਰਕਫੋਰਸ ਵਿਚ ਹੋਰ ਔਰਤਾਂ, ਨਿਊਕਮਰ ਅਤੇ ਨੌਜਵਾਨ ਸ਼ਾਮਲ ਕਰਨ ਲਈ ਉਤਸੁਕ ਹਾਂ, ਪਰ ਇਸ ਦੇ ਬਾਵਜੂਦ ਇਨ÷ ਾਂ ਨੌਕਰੀਆਂ ਨੂੰ ਲੈਣ ਲਈ ਵਰਕਰਜ਼ ਵਿੱਚ ਇਕ ਝਿਜਕ ਹੈ। ਸਾਨੂੰ ਵਰਕਰਜ਼ ਦੇ ਟੈਲੰਟ, ਸਿਰਜਣਾਤਮਿਕਤਾ ਅਤੇ ਦ੍ਰਿੜ ਇਰਾਦੇ ਦੀ ਜ਼ਰੂਰਤ ਹੈ, ਪਰ ਅਸੀਂ ਉਨ÷ ਾਂ ਨੂੰ ਕੰਮ ਤੇ ਆਉਣ ਲਈ ਪ੍ਰੇਰਿਤ ਕਿਵੇਂ ਕਰੀਏ?”
ਬੌਥਵੈੱਲ-ਐਕੂਰੇਟ ਦੇ 850 ਮੁਲਾਜ਼ਮ ਹਨ ਅਤੇ ਵਸਾਲੋ ਦੀ 16 ਸਾਲ ਦੀ ਲੀਡਰਸ਼ਿਪ ਵਿਚ ਇਹ ਇਸ ਵਕਤ $200 ਮਿਲੀਅਨ ਦੀ ਕੰਪਨੀ ਬਣ ਚੁੱਕੀ ਹੈ। ਇਹ ਕੰਪਨੀ ਰੂਫਿੰਗ, ਕਲੈਡਿੰਗ, ਵਾਟਰਪਰੂਫਿੰਗ ਅਤੇ ਗਲੇਜ਼ਿੰਗ ਪ੍ਰਾਜੈਕਟਾਂ ਲਈ ਜਾਣੀ ਜਾਂਦੀ ਹੈ ਅਤੇ ਇਸ ਦੇ ਕੰਮ ਸਕੋਸ਼ੀਆਬੈਂਕ ਅਰੀਨਾ (ਛੱਤ), ਬਰੈਂਪਟਨ ਕੋਰਟਹਾਊਸ, ਬੀਐਮਓ ਫੀਲਡ, ਵੌਅਨ ਮੈਟਰੋਪੌਲਿਟਨ ਸੈਂਟਰ ਅਤੇ ਬੀਸੀ ਵਿਚ ਸੇਂਟ ਪੌਲ’ਜ਼ ਹੌਸਪੀਟਲ ਬਿਲਡਿੰਗਾਂ ਵਿਚ ਦੇਖੇ ਜਾ ਸਕਦੇ ਹਨ।
ਵਸਾਲੋ ਨੇ ਅੱਗੇ ਕਿਹਾ, ”ਇਹ ਮੁਲਕ ਇਸ ਵਕਤ ਲੇਬਰ ਫੋਰਸ ਦੀ ਕਮੀ ਦੇ ਵੱਡੇ ਸੰਕਟ ਵਿਚੋਂ ਲੰਘ ਰਿਹਾ ਹੈ। ਸਰਕਾਰਾਂ, ਐਜੂਕੇਟਰਾਂ, ਇੰਡਸਟਰੀ ਅਤੇ ਮਾਪਿਆਂ ਲਈ ਇਹ ਜ਼ਰੂਰਤ ਹੈ ਕਿ ਉਹ ਅਜਿਹੀਆਂ ਨੌਕਰੀਆਂ ਲਈ ਜੋਸ਼ ਮੁੜ ਜਗਾਉਣ, ਜਿਨ÷ ਾਂ ਵਿਚ ਇਰਾਦੇ ਦੀ ਮਜ਼ਬੂਤੀ ਅਤੇ ਸਮਰਪਣ ਦੀ ਲੋੜ ਹੁੰਦੀ ਹੈ, ਪਰ ਨਾਲੋ ਨਾਲ ਜਿਹੜੀਆਂ ਵਧੀਆ ਤਨਖਾਹ, ਵਧੀਆ ਹੈਲਥ, ਡੈਂਟਲ ਅਤੇ ਪੈਨਸ਼ਨ ਬੈਨੇਫਿਟਸ ਦਿੰਦੀਆ ਹਨ”।
ਉਨ÷ ਾਂ ਦੇ ਗਲੋਬਲ ਟੂਰ ਦੌਰਾਨ ਵਸਾਲੋ ਨੂੰ ਦੱਸਿਆ ਗਿਆ ਕਿ ਸੰਭਾਵੀ ਵਿਦੇਸ਼ੀ ਵਰਕਰਾਂ ਲਈ ਕੈਨੇਡਾ ਵਿਚ ਕੰਮ ਵਾਸਤੇ ਆਉਣ ਲਈ ਪ੍ਰਵਾਨਗੀ ਲੈਣੀ ਬਹੁਤ ਮੁਸ਼ਕਲ ਹੈ। ਉਨ÷ ਾਂ ਨੇ ਇਕ ਸੂਬੇ ਤੋਂ ਦੂਜੇ ਸੂਬੇ ਵਿਚ ਲੇਬਰ ਫੋਰਸ ਦੇ ਜਾਣ ਵਿਚ ਆ ਰਹੀਆਂ ਦਿੱਕਤਾਂ ਦੀ ਗੱਲ ਵੀ ਕੀਤੀ। ਮਿਸਾਲ ਦੇ ਤੌਰ ‘ਤੇ ਫਿਲੀਪੀਨਜ਼ ਤੋਂ ਉਨ÷ ਾਂ ਦੇ ਕੁੱਝ ਮੁਲਾਜ਼ਮ ਇਸ ਵਕਤ ਬੀਸੀ ਵਿਚ ਕੰਮ ਕਰ ਰਹੇ ਹਨ, ਪਰ ਕਨੂੰਨੀ ਅੜ÷ ਚਣਾਂ ਕਾਰਨ ਉਨ÷ ਾਂ ਨੂੰ ਓਨਟੈਰੀਓ ਵਿਚ ਚੱਲ ਰਹੇ ਪ੍ਰਾਜੈਕਟਾਂ ਵਾਸਤੇ ਟ੍ਰਾਂਸਫਰ ਨਹੀਂ ਕੀਤਾ ਜਾ ਸਕਦਾ।
”ਸਾਡੇ ਕੋਲ ਮੁਲਕ ਵਿਚ ਹਰ ਸਾਲ 1 ਮਿਲੀਅਨ ਲੋਕ ਆ ਰਹੇ ਹਨ। ਇਸ ਕਰਕੇ ਇਸ ਦਾ ਫਾਇਦਾ ਇਸ ਤਰੀਕੇ ਨਾਲ ਉਠਾਇਆ ਜਾਣਾ ਚਾਹੀਦਾ ਹੈ ਕਿ ਪੂਰੇ ਮੁਲਕ ਦੇ ਕਸਬਿਆਂ ਅਤੇ ਸ਼ਹਿਰਾਂ ਵਿਚ ਅਹਿਮ ਨੌਕਰੀਆਂ ਭਰੀਆਂ ਜਾਣ ਨਾ ਕਿ ਸਿਰਫ਼ 3 ਵੱਡੇ ਸ਼ਹਿਰਾਂ ਵਿਚ। ਸਰਕਾਰਾਂ ਜੋ ਬਣਦਾ ਹੈ, ਉਹ ਨਹੀਂ ਕਰ ਰਹੀਆਂ। ਇਕ ਪਿਤਾ ਅਤੇ ਗਰੈਂਡਫਾਦਰ ਦੇ ਤੌਰ ‘ਤੇ ਮੈਂ ਚਿੰਤਤ ਹਾਂ ਅਤੇ ਇਸੇ ਕਰਕੇ ਮੈਂ ਅੱਗੇ ਹੋ ਕੇ ਆਉਣ ਵਾਲੀਆਂ ਪੀੜ÷ ੀਆਂ ਲਈ ਮੁਲਕ ਦੀ ਇਕੌਨੋਮੀ ਨੂੰ ਬਚਾਉਣ ਵਾਸਤੇ ਕੰਮ ਕਰ ਰਿਹਾ ਹਾਂ।” 2030 ਤੱਕ ਕੈਨੇਡਾ ਨੂੰ ਲੇਬਰ ਸ਼ੌਰਟੇਜ ਅਤੇ ਰਿਟਾਇਰਮੈਂਟ ਕਾਰਨ 454,000 ਕੰਸਟ੍ਰਕਸ਼ਨ ਜੌਬਜ਼ ਪੂਰੀਆਂ ਕਰਨ ਲਈ ਵਰਕਰਜ਼ ਦੀ ਜ਼ਰੂਰਤ ਪਵੇਗੀ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …