8.6 C
Toronto
Friday, November 14, 2025
spot_img
Homeਕੈਨੇਡਾਟਰੱਕਿੰਗ ਦੇ ਖੇਤਰ ਨਾਲ ਸਬੰਧਤ ਮੈਗਜ਼ੀਨ ਦਾ ਨਵਾਂ ਅੰਕ ਜਾਰੀ

ਟਰੱਕਿੰਗ ਦੇ ਖੇਤਰ ਨਾਲ ਸਬੰਧਤ ਮੈਗਜ਼ੀਨ ਦਾ ਨਵਾਂ ਅੰਕ ਜਾਰੀ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪਿਛਲੇ ਕਾਫੀ ਸਮੇਂ ਤੋਂ ਟਰੱਕਿੰਗ ਵਪਾਰ ਦੇ ਖੇਤਰ ਨਾਲ ਜੁੜੇ ਵੱਖ-ਵੱਖ ਮੁੱਦਿਆਂ ‘ਤੇ ਕੰਮ ਕਰ ਰਹੇ ਮਨਨ ਗੁਪਤਾ ਜੋ ਮਹੀਨਾਵਾਰ ਮੈਗਜ਼ੀਨ (ਰਸਾਲਾ) ਰੋਡ ਟੂਡੇ ਦੇ ਸੰਚਾਲਕ ਵੀ ਹਨ ਵੱਲੋਂ ਰੋਡ ਟੂਡੇ ਮੈਗਜ਼ੀਨ ਦਾ ਇਸ ਸਾਲ ਦਾ ਪਹਿਲਾ ਅੰਕ ਜਾਰੀ ਕੀਤਾ ਗਿਆ। ਇਸ ਸਬੰਧ ਵਿੱਚ ਮਨਨ ਗੁਪਤਾ ਨੇ ਦੱਸਿਆ ਕਿ ਮਹੀਨਾਵਾਰ ਤਿੰਨ ਭਸ਼ਾਵਾਂ (ਪੰਜਾਬੀ, ਹਿੰਦੀ ਅਤੇ ਅੰਗ਼ਰੇਜ਼ੀ) ਵਿੱਚ ਛਪਣ ਵਾਲੀ ਇਹ ਕੌਮਾਂਤਰੀ ਪੱਧਰ ਦੀ ਮੈਗਜ਼ੀਨ ਕੈਨੇਡਾ ਅਤੇ ਅਮਰੀਕਾ ਵਿੱਚ ਉਪਲੱਬਧ ਹੁੰਦੀ ਹੈ। ਇਸ ਵਿੱਚ ਟਰੱਕਿੰਗ ਵਪਾਰ ਦੇ ਸਬੰਧ ਵਿੱਚ ਭਰਪੂਰ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਖੇਤਰ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ‘ਤੇ ਜਿੱਥੇ ਵੱਖ-ਵੱਖ ਲੇਖਕਾਂ ਦੇ ਲੇਖ ਪ੍ਰਕਾਸ਼ਿਤ ਕੀਤੇ ਜਾਂਦੇ ਹਨ ਉੱਥੇ ਹੀ ਇਸ ਖੇਤਰ ਨਾਲ ਸਬੰਧਤ ਸਰਕਾਰ ਵੱਲੋਂ ਬਣਾਈਆਂ ਜਾਂਦੀਆਂ ਨੀਤੀਆਂ ਅਤੇ ਕੀਤੇ ਜਾਂਦੇ ਬਦਲਾਵਾਂ ਬਾਰੇ ਵੀ ਜਾਣਕਾਰੀ ਮੁਹੱਈਆ ਕੀਤੀ ਜਾਂਦੀ ਹੈ। ਇਸ ਖੇਤਰ ਦੇ ਸਬੰਧ ਵਿੱਚ ਨੌਕਰੀਆਂ ਲੈਣ ਲਈ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ।

RELATED ARTICLES
POPULAR POSTS