ਬਰੈਪਟਨ : ਕੋਟਕਪੂਰਾ ਅਤੇ ਆਸ ਪਾਸ ਦੇ ਪਿੰਡਾਂ ਤੋਂ ਟੋਰਾਂਟੋ ਏਰੀਏ ਵਿੱਚ ਵਸਦੇ ਪਰਿਵਾਰਾਂ ਵੱਲੋਂ ਪਰਿਵਾਰਕ ਦਿਵਸ ਮਨਾਉਣ ਲਈ ਸਮੂਹ ਪਰਿਵਾਰਾਂ ਦਾ ਦਸਵਾਂ ਸਲਾਨਾ ਇਕੱਠ ઠ18 ਫਰਵਰੀ, ਦਿਨ ਸੋਮਵਾਰ ( ਫੈਮਲੀ ਡੇ ਵਾਲੇ ਦਿਨ) ઠ99 ઠਗਲਿਡਨ ਰੋਡ ઠਬਰੈਂਪਟਨ ਗੁਰਦਵਾਰਾ ਸਾਹਿਬ ਵਿਖੇ ਹੋ ਰਿਹਾ ਹੈ। ਧਾਰਮਿਕ ਦੀਵਾਨ ਸਵੇਰੇ ਦਸ ਵਜੇ ਤੋਂ ਲੈ ਕੇ ઠਸਾਢੇ ਬਾਰਾਂ ਵਜੇ ਤੱਕ ਸਜਾਏ ਜਾਣਗੇ । ਜਿਸ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਹੋਣਗੀਆਂ। ਉਪਰੰਤ ਸਮੂਹ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਵੇਗੀ । ਸਮੂਹ ਕੋਟਕਪੂਰਾ ਇਲਾਕਾ ਨਿਵਾਸੀਆਂ ਨੂੰ ઠਪਰਿਵਾਰਾਂ, ਦੋਸਤਾਂ, ਮਿਤਰਾਂ ਅਤੇ ਰਿਸ਼ਤੇਦਾਰਾਂ ਸਮੇਤ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ ।ਗੁਰੂ ਕਾ ਲੰਗਰ ਅਤੁੱਟ ਵਰਤੇਗਾ।ઠਹੋਰ ਜਾਣਕਾਰੀ ਲਈ ਸੰਪਰਕ ਕਰੋ ਜੀ। ਸੁਖਵਿੰਦਰ ਸਿੰਘ ਢਿੱਲੋਂ647-618-5372, ਗੁਰਚਰਨ ਸਿੰਘ ਬਰਾੜ -905-451-7557, ਜਗਜੀਤ ਸਿੰਘ ਸਿੱਧੂ – 905-915-4308, ਜਤਿੰਦਰ ਸਿੰਘ ਰਾਨੂ – 647-856-1488, ਜਗਮੋਹਨ ਸਿੰਘ ਗਿੱਲ – 905-454 8118
ਕੋਟਕਪੂਰਾ ਨਿਵਾਸੀਆਂ ਵੱਲੋਂ ਬਰੈਂਪਟਨ ਵਿਚ ਫੈਮਲੀ ਡੇਅ 18 ਫ਼ਰਵਰੀ ਨੂੰ ਮਨਾਇਆ ਜਾਵੇਗਾ
RELATED ARTICLES

