Breaking News
Home / ਕੈਨੇਡਾ / ਹਫਤਾਵਰੀ ਸਮਾਗਮ ਮੌਕੇ ਭਾਈ ਕੰਵਲਜੀਤ ਸਿੰਘ ਦਾ ਸਨਮਾਨ

ਹਫਤਾਵਰੀ ਸਮਾਗਮ ਮੌਕੇ ਭਾਈ ਕੰਵਲਜੀਤ ਸਿੰਘ ਦਾ ਸਨਮਾਨ

logo-2-1-300x105-3-300x105ਬਰੈਂਪਟਨ/ਬਿਊਰੋ ਨਿਊਜ਼
ਬੀਤੇ ਦਿਨੀ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਆਨਟਾਰੀਓ ਵਲੋਂ ਆਪਣਾ ਹਫਤਾਵਾਰੀ ਸਮਾਗਮ (ਸ਼੍ਰੀ ਸੁਖਮਨੀ ਸਾਹਿਬ ਦੇ ਪਾਠ) ਕੀਤਾ ਗਿਆ ਜਿਸ ਵਿਚ ਬਹੁਤ ਸਾਰੇ ਰਾਮਗੜ੍ਹੀਆ ਪਰਿਵਾਰਾਂ ਨੇ ਹਿਸਾ ਲਿਆ ਅਤੇ ਸੰਪਤੀ ਰੂਪ ਵਿਚ ਪਾਠ ਕੀਤਾ ਗਿਆ।
ਉਪਰੰਤ ਭਾਰਤ ਤੋਂ ਆਏ ਭਾਈ ਕੰਵਲਜੀਤ ਸਿੰਘ ਲੋਧਰਾ ਨੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਕੰਵਲਜੀਤ ਸਿੰਘ ਜੀ ਹੁਣੇ ਹੁਣੇ ਇੰਡੀਆ ਤੋਂ ਆਏ ਹਨ  ਅਤੇ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਕੋਲ ਠਹਿਰੇ ਹੋਏ ਹਨ। ਸਵੇਰੇ 9 ਤੋਂ 11 ਵਜੇ ਤਕ ਸਮਾਗਮ ਚਲਦਾ ਰਿਹਾ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਦੇ ਅਹੁਦੇਦਾਰਾ ਵਲੋਂ ਭਾਈ ਕੰਵਲਜੀਤ ਸਿੰਘ ਲੋਧਰਾ ਦਾ ਸਿਰੋਪਾਓ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ  ਦਲਜੀਤ ਸਿੰਘ ਗੈਦੂ ਚੇਅਰਮੈਨ, ਭੁਪਿੰਦਰ ਸਿੰਘ ਘਟੌੜਾ  ਪ੍ਰਧਾਨ, ਜਸਵੀਰ ਸਿੰਘ ਸੈਹਬੀ ਮੀਤ ਪ੍ਰਧਾਨ, ਜਰਨੈਲ ਸਿੰਘ ਮਠਾੜੂ, ਭੁਪਿੰਦਰ ਸਿੰਘ ਸੀਰਾ, ਹਰਜੀਤ ਸਿੰਘ ਮਠਾੜੂ, ਕੁਲਦੀਪ ਸਿੰਘ ਘਟੌੜਾ, ਮੱਖਣ ਸਿੰਘ ਰਿਆਤ, ਜਸਵਿੰਦਰ ਸਿੰਘ ਭੱਚੂ, ਸਤਨਾਮ ਸਿੰਘ ਝੀਤਾ ਹਰਿੰਦਰ ਸਿੰਘ ਝੀਤਾ, ਸਤਨਾਮ ਸਿੰਘ ਗੈਦੂ, ਇੰਦਰਜੀਤ ਸਿੰਘ ਲੱਕੀ, ਸਤਬੀਰ ਸਿੰਘ ਗੋਲਡੀ, ਹਰਦੇਵ ਸਿੰਘ ਸੌਂਦ  ਸਮੇਤ ਪਰਿਵਾਰ ਹਾਜਰ ਸਨ। ਭਵਨ ਵਿਖੇ ਰੋਜ਼ਾਨਾ ਨਿਤਨੇਮ, ਪੰਜ ਬਾਣੀਆਂ ਦੇ ਪਾਠ ਹੁੰਦੇ ਹਨ।  ਹੋਰ ਵਧੇਰੇ ਜਾਣਕਾਰੀ ਲਈ ਦਲਜੀਤ ਸਿੰਘ ਗੈਦੂ (416-305-9878) ਅਤੇ ਭੁਪਿੰਦਰ ਸਿੰਘ ਘਟੌੜਾ (647-389-4502) ‘ਤੇ ਸੰਪਰਕ ਕਰ ਸਕਦੇ ਹੋ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …