ਟੋਰਾਂਟੋ, ਓਨਟਾਰੀਓ : ਅਗਸਤ 20, 2016 ਦੇ ਲੋਟਾਰੀਓ ਡਰਾਅ ਨਾਲ ਬਰੈਂਪਟਨ ਦੇ ਰਹਿਣ ਵਾਲੇ ਮੀਚੇਲ ਪੂਰਨ ਨੂੰ $125,004 ਜਿੱਤਣ ‘ਤੇ ਮੁਬਾਰਕਾਂ।
ਟੋਰਾਂਟੋ ਵਿਚ ਓਐਲਜੀ ਪ੍ਰਾਈਜ਼ ਸੈਂਟਰ ਵਿਖੇ ਆਪਣੀ ਜਿੱਤੀ ਰਾਸ਼ੀ ਨੂੰ ਪ੍ਰਾਪਤ ਕਰਨ ਸਮੇਂ ਮੀਚੇਲ ਪੂਰਨ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ, ”ਡਰਾਅ ਤੋਂ ਕੁਝ ਦਿਨ ਬਾਅਦ ਮੈਂ ਆਪਣੀਆਂ ਟਿਕਟਾਂ ਨੂੰ ਚੈੱਕ ਕਰਨ ਦਾ ਫੈਸਲਾ ਕੀਤਾ। ਮੈਂ OLG.ca ‘ਤੇ ਦੇਖਿਆ। ਉਸ ਸਲਿੱਪ ‘ਤੇ ਮੇਰੇ ਕੋਲ ਕੁਝ ਚੋਣਾਂ ਸਨ ਅਤੇ ਜੇਤੂ ਲਾਈਨ ਅਖੀਰਲੀ ਚੋਣ ਤੋਂ ਪਹਿਲੀ ਸੀ। ਸਾਰੇ ਛੇ ਨੰਬਰ ਮੈਚ ਕਰ ਗਏ!”
ਇਹ ਯਕੀਨੀ ਬਣਾਉਣ ਲਈ ਕਿ ਉਹ ਸਹੀ ਹੈ, ਮੀਚੇਲ ਨੇ ਤਿੰਨ ਵਾਰ ਨੰਬਰਾਂ ਨੂੰ ਚੈਕ ਕੀਤਾ। ”ਮੈਂ ਆਪਣੀ ਪਤਨੀ, ਮਾਪਿਆਂ ਅਤੇ ਭਰਾ ਨੂੰ ਕਿਹਾ ਕਿ ਉਹ ਵੈਬਸਾਈਟ ਤੋਂ ਉਚੀ ਉਚੀ ਨੰਬਰ ਬੋਲਣ। ਫਿਰ ਮੈਂ ਚੀਕਾਂ ਮਾਰਨ ਲੱਗ ਪਿਆ ਅਤੇ ਘਰ ਵਿਚ ਦੌੜਨ ਲੱਗ ਪਿਆ।”
ਮੀਚੇਲ ਨੇ ਕਿਹਾ, ”ਮੇਰਾ ਅਤੇ ਮੇਰੀ ਪਤਨੀ ਦਾ ਵਿਆਹ ਪਿਛਲੇ ਅਕਤੂਬਰ ਵਿਚ ਹੋਇਆ ਸੀ ਪਰ ਅਸੀਂ ਹੁਣ ਤੱਕ ਹਨੀਮੂਨ ‘ਤੇ ਨਹੀਂ ਗਏ। ਹੁਣ ਅਸੀਂ ਜਰੂਰ ਜਾਵਾਂਗੇ। ਸਾਡਾ ਸੁਪਨਾ ਨੈਸਾਓ, ਬਹਿਮਾਸ ਜਾਣ ਦਾ ਹੈ। ਸਾਡੀ ਯੋਜਨਾ ਕੁਝ ਬਿੱਲ ਦੇਣ ਦੀ ਵੀ ਹੈ ਅਤੇ ਮੈਂ ਆਪਣੇ ਮਾਪਿਆਂ ਨਾਲ ਵੀ ਅਨੰਦ ਮਾਣਨਾ ਚਾਹੁੰਦਾ ਹਾਂ ਅਤੇ ਉਸ ਸਮੇਂ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ ਜਦ ਉਹਨਾਂ ਨੇ ਮੇਰੀ ਮਦਦ ਕੀਤੀ। ਲਾਟਰੀ ਜਿੱਤਣਾ ਨਾ-ਮੰਨਣਯੋਗ ਹੈ! ਇਹ ਬਹੁਤ ਉਤੇਜਕ ਹੈ ਅਤੇ ਹੁਣ ਤੱਕ ਵੀ ਅਸਲੀਅਤ ਨੂੰ ਮੰਨਣਾ ਔਖਾ ਹੈ ਕਿ ਅਸਲ ਵਿਚ ਮੈਂ ਹੀ ਜਿੱਤਿਆ ਹਾਂ।” ਲੋਟਾਰੀਓ 1978 ਵਿਚ ਓਨਟਾਰੀਓ ਲਾਟਰੀ ਅਤੇ ਗੇਮਿੰਗ ਵਲੋਂ ਸ਼ੁਰੂ ਕੀਤੀ ਗਈ ਸੀ ਜੋ ਓਨਟਾਰੀਓ ਦੀ ਪਹਿਲੀ ਆਨਲਾਈਨ ਟਰਮੀਨਲ ਲੋਟੋ ਗ਼ੇਮ ਹੈ। ਜੇਤੂ ਟਿਕਟ ਬੋਲਟਨ ਵਿਚ ਹਾਈਵੇ 50 ‘ਤੇ ਹਸਕੀ ਤੋਂ ਖਰੀਦੀ ਗਈ ਸੀ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …