ਮਾਲਟਨ : ਪੰਜਾਬ ਚੈਰਿਟੀ ਫਾਊਂਡੇਸ਼ਨ ਮਾਂ ਬੋਲੀ ਪੰਜਾਬੀ ਦੀ ਸੇਵਾ ਹਿੱਤ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਭਾਸ਼ਨ ਅਤੇ ਲੇਖ ਮੁਕਾਬਲੇ ਕਰਾਉਂਦੀ ਆ ਰਹੀ ਹੈ। ਇਸ ਵਾਰ ਪੰਜਾਬੀ ਲੇਖ ਮੁਕਾਬਲੇ 30 ਅਕਤੂਬਰ ਦਿਨ ਐਤਵਾਰ ਅਲੈਗਜੈਂਡਰ ਲਿੰਕਨ ਸਕੂਲ ਮਾਲਟਨ ਵਿੱਚ ਹੋ ਰਹੇ ਹਨ। ਇਹਨਾਂ ਮੁਕਾਬਲਿਆਂ ਵਿੱਚ ਜੇ ਕੇ ਤੋਂ ਯੂਨੀਵਰਸਿਟੀ ਪੱਧਰ ਦੇ ਵਿਦਿਆਰਥੀ ਅਤੇ ਬਾਲਗ ਹਿੱਸਾ ਲੈ ਸਕਣਗੇ। ਗਰੇਡ 11 ਤੋ ਉੱਪਰਲੇ ਪੱਧਰ ਲਈ ਵਿਸ਼ਾ ਹੋਵੇਗਾ ”ਵਿਆਹਾਂ ਤੇ ਬੇਲੋੜਾ ਖਰਚ”। ਇਸ ਵਿੱਚ ਮੌਜੂਦਾ ਦੌਰ ਵਿੱਚ ਵਿਆਹਾਂ ਤੇ ਬੇਲੋੜਾ ਖਰਚ ਕਰਨ ਤੇ ਇਸ ਸਬੰਧੀ ਤੁਹਾਡੇ ਆਪਣੇ ਨਿਜੀ ਤਜਰਬਿਆਂ ਬਾਰੇ ਲਿਖਣਾ ਹੋਵੇਗਾ। ਗਰੇਡ 7 ਤੋਂ 10 ਲਈ ਵਿਸ਼ਾ ਹੋਵੇਗਾ, ”ਬੋਲ ਚਾਲ ਦਾ ਸਲੀਕਾ” ਅਤੇ ਗਰੇਡ ਜੇ ਕੇ ਤੋਂ ਗਰੇਡ 6 ਦੇ ਵਿਦਿਆਰਥੀ ਨੇ ਇਸੇ ਵਿਸ਼ੇ ਨਾਲ ਸਬੰਧਤ ਪਹਿਰਿਆਂ ਜਾਂ ਸ਼ਬਦਾਂ ਨੂੰ ਦੇਖਕੇ ਲਿਖਣਾ ਹੋਵੇਗਾ। ਇਹਨਾਂ ਮੁਕਾਬਲਿਆਂ ਲਈ ਵੱਖ ਵੱਖ ਗਰੁੱਪ ਜਿਵੇਂ ਜੇ ਕੇ-ਐਸ ਕੇ, ਗਰੇਡ1-2, ਗਰੇਡ 3-4 ਆਦਿ ਬਣਾਏ ਜਾਣਗੇ।
ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਬਲਿਹਾਰ ਸਧਰਾ ਨਵਾਂਸ਼ਹਿਰ (647-297-8600), ਗੁਰਨਾਮ ਸਿੰਘ ਢਿੱਲੋਂ (647-287-2577) ਜਾਂ ਗੁਰਜੀਤ ਸਿੰਘ (905-230-6489) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਪੰਜਾਬ ਚੈਰਿਟੀ ਵਲੋਂ ਪੰਜਾਬੀ ਲੇਖ ਮੁਕਾਬਲੇ 30 ਨੂੰ
RELATED ARTICLES