Breaking News
Home / ਕੈਨੇਡਾ / ਤਰਕਸ਼ੀਲ ਸੁਸਾਇਟੀ ਵਲੋਂ ਬੱਚਿਆਂ ਦੇ ਲੇਖ ਮੁਕਾਬਲਿਆਂ ਲਈ ਪ੍ਰਬੰਧ ਮੁਕੰਮਲ

ਤਰਕਸ਼ੀਲ ਸੁਸਾਇਟੀ ਵਲੋਂ ਬੱਚਿਆਂ ਦੇ ਲੇਖ ਮੁਕਾਬਲਿਆਂ ਲਈ ਪ੍ਰਬੰਧ ਮੁਕੰਮਲ

logo-2-1-300x105ਬਰੈਂਪਟਨ/ਬਿਊਰੋ ਨਿਊਜ਼
ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਬੱਚਿਆਂ ਦੇ ਜੋ ਲੇਖ ਮੁਕਾਬਲੇ 17 ਜੁਲਾਈ 2016 ਨੂੰ 11:00 ਵਜੇ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਬਰੈਂਪਟਨ ਵਿੱਚ ਕਰਵਾਏ ਜਾ ਰਹੇ ਹਨ, ਉਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਇਹ ਸਕੂਲ 180 ਸੈਂਡਲਵੁੱਡ ਪਾਰਕਵੇਅ ਤੇ ਸਥਿਤ ਹੈ। ਮਾਰਕਿੰਗ ਅਤੇ ਨਿਗਰਾਨੀ ਲਈ ਤਰਕਸ਼ੀਲ ਸੁਸਾਇਟੀ ਦੇ ਮੈਂਬਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਜੋ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ- ਸਟਾਫ ਦੇ ਸਹਿਯੋਗ ਨਾਲ ਇਹ ਕੰਮ ਕਰਣਗੇ।
ਇਹਨਾਂ ਮੁਕਾਬਲਿਆਂ ਲਈ ਤਿੰਨ ਗਰੁੱਪ ਬਣਾਏ ਗਏ ਹਨ। ਪਹਿਲੇ ਗਰੁੱਪ ਵਿੱਚ ਗ੍ਰੇਡ 2-3-4 ਦੇ ਬੱਚੇ ਹੋਣਗੇ ਤੇ ਵਿਸ਼ਾ ਹੋਵੇਗਾ, ”ਅੰਧ-ਵਿਸ਼ਵਾਸ਼ ਅਤੇ ਇਸ ਦੇ ਕਾਰਨ” (What causes superstitions). ਦੂਜੇ ਗਰੁੱਪ ਵਿੱਚ ਗ੍ਰੇਡ 5-6-7 ਦੇ ਬੱਚੇ  ਅਤੇ ਵਿਸ਼ਾ ਹੋਵੇਗਾ, ”ਭੂਤਾਂ ਅਤੇ ਆਤਮਾਵਾਂ ਦਾ ਮੁੱਢ” ( Origin of ghosts and spirits )। ਤੀਜੇ ਗਰੁੱਪ ਵਿੱਚ ਗ੍ਰੇਡ-8 ਅਤੇ ਉੱਪਰਲੇ ਬੱਚੇ ਅਤੇ ਉਹਨਾਂ ਲਈ ਵਿਸ਼ਾ ਹੋਵੇਗਾ,  ”ਰੱਬ ਦਾ ਇਤਿਹਾਸਕ ਬਿਰਤਾਂਤ” (History of God)। ਵਿਦਿਆਰਥੀ ਇਹਨਾਂ ਵਿਸ਼ਿਆਂ ਤੇ ਅੰਗਰੇਜੀ ਭਾਸ਼ਾ ਵਿੱਚ ਲਿਖਣਗੇ। ਇਹਨਾਂ ਵਿਸ਼ਿਆਂ ਤੇ ਲਿਖਣ ਲਈ ਇੱਕ ਘੰਟੇ ਦਾ ਸਮਾਂ ਮਿਲੇਗਾ। ਇਸ ਪਰੋਗਰਾਮ ਵਿੱਚ ਭਾਗ ਲੈਣ ਲਈ ਕੋਈ ਫੀਸ ਨਹੀਂ ਹੈ। ਜੇਤੂ ਬੱਚਿਆਂ ਨੂੰ ਢੁੱਕਵੇਂ ਇਨਾਮ ਅਤੇ ਸਾਰੇ ਬੱਚਿਆਂ ਨੂੰ ਪਾਰਟੀਸੀਪੇਸ਼ਨ ਸਰਟੀਫਿਕੇਟ ਦਿੱਤੇ ਜਾਣਗੇ। ਬੱਚਿਆਂ ਲਈ ਸਨੈਕਸ ਵਗੈਰਾ ਦਾ ਪੂਰਾ ਪਰਬੰਧ ਹੋਵੇਗਾ। ਮਾਪਿਆਂ ਨੂੰ ਸ਼ਹੀਦੇ-ਆਜ਼ਮ ਭਗਤ ਸਿੰਘ ਬਾਰੇ ਡਾਕੂਮੈਂਟਰੀ ਦਿਖਾਈ ਜਾਵੇਗੀ ਅਤੇ ਗੀਤ ਸੰਗੀਤ ਦਾ ਪਰਬੰਧ ਵੀ ਹੋਵੇਗਾ। ਵਧੇਰੇ ਜਾਣਕਾਰੀ ਲਈ ਬਲਰਾਜ ਛੋਕਰ (647-838-4749), ਡਾ: ਬਲਜਿੰਦਰ ਸੇਖੋਂ (905-781-1197), ਨਿਰਮਲ ਸੰਧੂ (416-835-3450), ਨਛੱਤਰ ਬਦੇਸ਼ਾ (647-267-3397), ਜਸਵੀਰ ਚਾਹਲ (416-820-6800), ਸੋਹਣ ਢੀਂਡਸਾ (416-788-7273), ਹਰਜੀਤ ਬੇਦੀ (647-924-9087), ਜਾਂ ਸੰਜੀਵ ਧਵਨ (905-840-4500) ਪ੍ਰਿੰਸੀਪਲ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਨਾਲ ਸੰਪਰਕ ਕਰ ਸਕਦੇ ਹੋ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …