Breaking News
Home / ਕੈਨੇਡਾ / ਪਿੰਡ ਜੀਂਦੋਵਾਲ (ਬੰਗਾ) ਨਿਵਾਸੀਆਂ ਵਲੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦ ਵਿੱਚ ਧਾਰਮਿਕ ਸਮਾਗਮ

ਪਿੰਡ ਜੀਂਦੋਵਾਲ (ਬੰਗਾ) ਨਿਵਾਸੀਆਂ ਵਲੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦ ਵਿੱਚ ਧਾਰਮਿਕ ਸਮਾਗਮ

logo-2-1-300x105ਬਰੈਂਪਟਨ/ਬਿਊਰੋ ਨਿਊਜ਼
ਹਰ ਸਾਲ ਦੀ ਤਰ੍ਹਾਂ ਪਿੰਡ ਜੀਂਦੋਵਾਲ ਨਿਵਾਸੀਆਂ ਵਲੋ 10 ਜੁਲਾਈ ਦਿਨ ਐਤਵਾਰ ਨੂੰ ਗੁਰਦਵਾਰਾ ਦਸ਼ਮੇਸ਼ ਦਰਵਾਰ (4515 Ebenezer Rd. Brampton) ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਕਰਤਾਰਪੁਰ ਦੀ ਅਖਰੀ ਜੰਗ ਤੋ ਬਾਅਦ ਗੁਰੂ ਸਾਹਿਬ ਕੀਰਤਪੁਰ ਨੂੰ ਜਾਦਿਆਂ ਰਸਤੇ ਵਿਚ ਪਿੰਡ ਜੀਂਦੋਵਾਲ ਵਿਖੇ 20 ਹਾੜ 1934 ਈਸਵੀ ਨੂੰ ਜਿਸ ਜਗਾ ਰੁਕੇ ਸਨ ਉਸ ਅਸਥਾਨ ਤੇ ਅਜ ਕਲ ਇਲਾਕੇ ਵਿਚ ਪ੍ਰਸਿੱਧ ਇਤਹਾਸਕ ਗੁਰਦਵਾਰਾ ਚਰਨ ਕੰਵਲ ਬਣਿਆ ਹੋਇਆ ਹੈ ਅਤੇ ਗੁਰਦਵਾਰੇ ਦੀ ਹੱਦ ਵਿਚ ਬਣੇ ਖਾਲਸਾ ਸਕੂਲ ਅਤੇ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਵਿਦਿਅਕ ਖੇਤਰ ਵਿੱਚ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡੀ ਦੇਣ ਹੈ।
ਟੋਰਾਂਟੋ ਏਰੀਆ ਵਿੱਚ ਵਸਦੇ ਪਿੰਡ ਜੀਂਦੋਵਾਲ ਦੇ ਨਿਵਾਸੀ ਇਸ ਇਤਿਹਾਸਕ ਦਿਨ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਯਾਦ ਕਰਦੇ ਅਤੇ ਮਨਾਉਂਦੇ ਹਨ। ਆਪ ਸਭ ਨੂੰ ਇਸ ਸਮਾਗਮ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ। ਇਸ ਸਮਾਗਮ ਸਬੰਧੀ ਹੋਰ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ। ਕੁਲਵੀਰ ਸਿੰਘ ਪੂਨੀ 647-297-4269, ਮੀਲਾ ਸਿੰਘ ਬਾਲੂ 647-400-8796

Check Also

ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ

ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …