ਬਰੈਂਪਟਨ: ਬਲੂ ਓਕ ਸੀਨੀਅਰ ਕਲੱਬ ਦੀ ਜਨਰਲ ਮੀਟਿੰਗ ਹਰਭਗਵੰਤ ਸਿੰਘ ਸੋਹੀ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਮਿਤੀ 24 ਸਤੰਬਰ ਦਿਨ ਐਤਵਾਰ ਨੂੰ ਸ਼ਾਮੀ 4 ਵਜੇ ਬਲੂ ਓਕ ਪਾਰਕ ਵਿਚ ਹੋਈ। ਮੀਟਿੰਗ ਦੀ ਕਾਰਵਾਈ ਸੁਰੂ ਕਰਦਿਆਂ, ਮਹਿੰਦਰ ਪਾਲ ਵਰਮਾ ਸੇੈਕਟਰੀ ਨੇ ਸਾਰੇ ਆਏ ਮੈਂਬਰਾਂ ਦਾ ਸਵਾਗਤ ਕੀਤਾ। ਮੋਹਨ ਲਾਲ ਵਰਮਾ ਖਜਾਨਚੀ ਵਲੋਂ ਸਾਰੇ ਸਾਲ ਦਾ ਹਿਸਾਬ ਵਿਸਥਾਰ ਵਿਚ ਪੇਸ਼ ਕੀਤਾ ਅਤੇ ਸਰਬ ਸੰਮਤੀ ਨਾਲ ਹਾਊਸ ਨੇ ਪਾਸ ਕਰ ਦਿੱਤਾ। ਜਗਰੂਪ ਸਿੰਘ, ਅਵਤਾਰ ਸਿੰਘ ਅਰਸ਼ੀ, ਬਲਵੀਰ ਸਿੰਘ ਚੀਮਾ, ਗੁਰਦੇਵ ਸਿੰਘ ਰਖਰਾ, ਮੋਹਨ ਲਾਲ ਵਰਮਾ, ਪ੍ਰੀਤਮ ਸਿੰਘ ਸਿੱਧੂ ਅਤੇ ਅਜਮੇਰ ਸਿੰਘ ਪਰਦੇਸੀ ਵਲੋਂ ਸ਼ਾਨਦਾਰ ਕਵਿਤਾਵਾਂ ਪੜ੍ਹ ਕੇ ਸਭ ਦਾ ਮਨ ਮੋਹ ਲਿਆ। ਡਾਕਟਰ ਸੁਖਦੇਵ ਸਿੰਘ ਨੇ ਗੁਰਬਾਣੀ ਉਪਰ ਖੋਜ ਭਰਪੂਰ ਭਾਸ਼ਣ ਦਿੱਤਾ। ਸੋਹਣ ਸਿੰਘ ਤੂਰ ਚੇਅਰਮੈਨ ਨੇ ਸਾਰੇ ਆਏ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਸਾਰੇ ਸਾਲ ਦੀਆਂ ਕਲੱਬ ਦੀਆਂ ਗਤੀਵਿਧੀਆਂ ਤੇ ਚਾਨਣਾ ਪਾਇਆ। ਉਹਨਾਂ ਨੇ ਦੱਸਿਆ ਕਿ 13 ਅਗਸਤ ਨੂੰ ਡਾਇਰੈਕਟਰਾਂ ਦੀ ਇਕ ਮੀਟਿੰਗ ਹੋਈ, ਜਿਸ ਵਿਚ ਭਾਰਤ ਦੀ ਅਜ਼ਾਦੀ ਮਨਾਉਣ ਅਤੇ ਜਨਰਲ ਮੀਟਿੰਗ ਕਰਨ ਅਤੇ ਚਰਚਾ ਹੋਈ ਅਤੇ ਬਹੁ ਸੰਮਤੀ ਨਾਲ ਫੈਸਲਾ ਹੋਇਆ ਕਿ ਕਲੱਬ ਦੀ ਪਰੰਪਰਾ ਅਨੁਸਾਰ ਸਾਲ ਵਿਚ ਚਾਰ ਪ੍ਰੋਗਰਾਮ ਕਰਦੇ ਆਏ ਹਾਂ, ਪਰ ਦੋ ਹੋਰ ਪ੍ਰੋਗਰਾਮ ਕਰਨੇ ਜਰੂਰੀ ਹਨ, ਨਿਰਮਲ ਸਿੰਘ ਸੰਧੂ ਪ੍ਰਧਾਨ ਕਲੱਬ ਅਤੇ ਮੋਹਣ ਸਿੰਘ ਡਰੈਕਟਰ ਨੇ ਸਰਬਸੰਮਤੀ ਦੇ ਫੈਸਲੇ ਅਤੇ ਕਲੱਬ ਦੇ ਨਿਯਮਾਂ ਨੂੰ ਮੰਨਣ ਲਈ ਸਹਿਮਤ ਨਹੀਂ ਹੋਏ ਅਤੇ ਆਪਣਾ ਪਦ ਛੱਡਣ ਲਈ ਤਿਆਰ ਹੋ ਗਏ।
16 ਅਗਸਤ ਨੂੰ ਡਾਇਰੈਕਟਰਸ ਦੀ ਮੀਟਿੰਗ ਹੋਈ ਤੇ 13 ਡਾਇਰੈਕਟਰਾਂ ਨੇ ਪਾਸ ਕੀਤਾ ਕਿ ਭਾਰਤ ਦਾ ਅਜ਼ਾਦੀ ਦਿਵਸ 27 ਅਕਤੂਬਰ ਨੂੰ ਮਨਾਇਆ ਜਾਵੇਗਾ ਅਤੇ ਮਨਾਇਆ ਗਿਆ ਜਿਸ ਵਿਚ ਨਿਰਮਲ ਸਿੰਘ ਸੰਧੂ ਤੇ ਮੋਹਣ ਸਿੰਘ ਹਾਜ਼ਰ ਨਹੀ ਹੋਏ ਅਤੇ ਜਨਰਲ ਮੀਟਿੰਗ ਵਿਚ ਹਿੱਸਾ ਨਹੀ ਲਿਆ। ਇਹ ਸਾਰੇ ਹਾਲਾਤ ਨੂੰ ਦੇਖਦਿਆਂ ਹੋਇਆਂ, ਸਾਰੇ ਹਾਊਸ ਨੇ ਸਰਬ ਸੰਮਤੀ ਨਾਲ ਪਾਸ ਕੀਤਾ ਕਿ ਜਿਹੜਾ ਮੈਂਬਰ ਕਲੱਬ ਦੇ ਨਿਯਮਾਂ ਅਤੇ ਬਹੁਸੰਮਤੀ ਦੇ ਫੈਸਲੇ ਨੂੰ ਨਹੀ ਮੰਨਦਾ, ਉਸ ਨੂੰ ਕਲੱਬ ਦਾ ਮੈਂਬਰ ਰਹਿਣ ਦਾ ਕੋਈ ਅਧਿਕਾਰ ਨਹੀ ਹੈ ਇਸ ਲਈ ਨਿਰਮਲ ਸਿੰਘ ਸੰਧੂ ਅਤੇ ਮੋਹਣ ਸਿੰਘ ਦੀ ਮੁਢਲੀ ਮੈਂਬਰਸ਼ਿਪ ਖ਼ਾਰਜ਼ ਕੀਤੀ ਜਾਂਦੀ ਹੈ। ਹਰਭਗਵੰਤ ਸਿੰਘ ਸੋਹੀ ਸੀਨੀਅਰ ਮੀਤ ਪ੍ਰਧਾਨ ਨੂੰ ਅਗਲੀ ਚੋਣ ਤੱਕ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਹੈ। ਬਾਅਦ ਵਿਚ ਸਾਰੇ ਆਏ ਮੈਂਬਰਾਂ ਨੇ ਚਾਹ ਮਠਿਆਈ, ਪਕੌੜਿਆਂ ਦਾ ਅਨੰਦ ਮਾਣਿਆ। ਪਰਗਟ ਸਿੰਘ ਅਤੇ ਲਾਭ ਸਿੰਘ ਡਾਇਰੈਕਟਰ ਨੇ ਸਮਾਗਮ ਵਿਚ ਵਿਸ਼ੇਸ਼ ਯੋਗਦਾਨ ਪਾਇਆ।ਹਰਭਗਵੰਤ ਸਿੰਘ ਸੋਹੀ ਕਾਰਜਕਾਰੀ ਪ੍ਰਧਾਨ, ਸੋਹਣ ਸਿੰਘ ਤੂਰ ਚੇਅਰਮੈਨ, ਮਹਿੰਦਰਪਾਲ ਵਰਮਾ ਸੈਕਟਰੀ, ਮੋਹਨ ਲਾਲ ਵਰਮਾ ਖਜਾਨਚੀ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …