Breaking News
Home / ਕੈਨੇਡਾ / ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵਿਖੇ ਸਾਲਾਨਾ ਉਲੰਪਿਕ ਡੇਅ

ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵਿਖੇ ਸਾਲਾਨਾ ਉਲੰਪਿਕ ਡੇਅ

ਬਰੈਂਪਟਨ/ਬਿਊਰੋ ਨਿਊਜ਼ : 20 ਜੂਨ ਦਿਨ ਬੁੱਧਵਾਰ ਨੂੰ ਖਾਲਸਾ ਕਮਿਊਨਿਟੀ ਸਕੂਲ ਵਿਖੇ ਸਾਲਾਨਾ ਉਲੰਪਿਕ ਡੇਅ ਆਯੋਜਿਤ ਕੀਤਾ ਗਿਆ। ਹਰ ਵਿਅਕਤੀ ਦੇ ਸਰਬਪੱਖੀ ਵਿਕਾਸ ਲਈ ਮਾਨਸਿਕ ਸਿਹਤ ਦੇ ਨਾਲ -ਨਾਲ ਸਰੀਰਕ ਸਿਹਤ ਵੀ ਬਹੁਤ ਜ਼ਰੂਰੀ ਹੈ।
ਇਸ ਉਦੇਸ਼ ਨੂੰ ਮੁੱਖ ਰੱਖਦੇ ਹੋਏ ਖਾਲਸਾ ਕਮਿਊਨਿਟੀ ਸਕੂਲ ਵਿੱਚ ਸਾਰਾ ਸਾਲ ਵੱਖ -ਵੱਖ ਖੇਡਾਂ ਕਰਵਾਈਆ ਜਾਂਦੀਆਂ ਹਨ । ਸਾਰੇ ਸਕੂਲ ਨੂੰ ਚਾਰ ਹਾਊਸਜ਼ (ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ) ਵਿੱਚ ਵੰਡਿਆ ਹੋਇਆ ਹੈ । ਵਿਦਿਆਰਥੀਆਂ ਨੂੰ ਸਾਰਾ ਸਾਲ ਬਾਸਕਟਬਾਲ, ਸੌਕਰ, ਬਾਲ ਹਾਕੀ, ਕਰੌਸ ਕੰਟਰੀ ਆਦਿ ਖੇਡਾਂ ਕਰਵਾਈਆ ਜਾਂਦੀਆਂ ਹਨ। ਬਾਹਰ ਖੇਡਣ ਵਾਲੀਆਂ ਲੀਗਜ਼ ਆਦਿ ਵਿੱਚ ਵੀ ਵਿਦਿਆਰਥੀ ਦੂਜੇ ਸਕੂਲਾਂ ਨਾਲ ਹੋਣ ਵਾਲੇ ਮੁਕਾਬਲਿਆਂ ਵਿੱਚ ਭਾਗ ਲੈਂਦੇ ਹਨ । ਪ੍ਰੋਗਰਾਮ ਦੀ ਓਪਨਿੰਗ ਸੈਰੇਮਨੀ ਸਕੂਲ ਦੇ ਬੈਂਡ ਨਾਲ ਕੀਤੀ ਗਈ। ਜਿਸ ਵਿੱਚ ਗ੍ਰੇਡ 3 ਅਤੇ 4 ਦੇ ਵਿਦਿਆਰਥੀਆਂ ਨੇ ਮਾਰਚ ਪਾਸਟ ਕੀਤਾ, ਰੰਗ ਬਰੰਗੇ ਕੱਪੜਿਆਂ ਵਿੱਚ ਕਈ ਤਰਾਂ ਦੀਆ ਡਰਿੱਲਜ਼ ਕੀਤੀਆਂ ਅਤੇ ਸਟਾਫ/ਸਟੂਡੈਂਟਾਂ ਵਿਚਕਾਰ ਸੋਕਰ ਦਾ ਮੈਚ ਹੋਇਆ। ਗ੍ਰੇਡ 6 ਤੋਂ 8 ਤੱਕ ਦੇ ਵਿਦਿਆਰਥੀਆਂ ਵਿਚਕਾਰ ਟਗ ਆਫ ਵਾਰ ਕਰਵਾਇਆ ਗਿਆ। ਅੰਤ ਵਿੱਚ ਸਕੂਲ ਦੀ ਟਰਾਫੀ ਜੇਤੂ ਹਾਊਸ ਨੂੰ ਦਿੱਤੀ ਗਈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …