ਬਰੈਂਪਟਨ/ ਬਿਊਰੋ ਨਿਊਜ਼ : ਬਰਫ ਹਟਾਉਣ ਦੇ ਕੰਮ ‘ਚ ਹੋ ਰਹੀ ਦੇਰੀ ਨਾਲ ਆਮ ਲੋਕਾਂ ‘ਚ ਨਿਰਾਸ਼ਾ ਵੱਧਦੀ ਜਾ ਰਹੀ ਹੈ ਅਤੇ ਅਜਿਹੇ ਵਿਚ ਲੋਕਾਂ ਦੀ ਪ੍ਰੇਸ਼ਾਨੀ ਘੱਟ ਕਰਨ ਦੀ ਲੋੜ ਹੈ। ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਆਪਣੇ ਵਾਰਡ ‘ਚ ਬਰਫ਼ ਸਬੰਧੀ ਸਮੱਸਿਆਵਾਂ ਨੂੰ ਕੌਂਸਲ ਦੇ ਕਮੇਟੀ ਦੇ ਸਾਹਮਣੇ ਰੱਖਿਆ ਅਤੇ ਇਸ ਦੇ ਜਲਦੀ ਹੱਲ ਦੀ ਮੰਗ ਕੀਤੀ।
ਢਿੱਲੋਂ ਨੇ ਕਿਹਾ ਕਿ ਇਸ ਸਾਲ ਇਹ ਦੇਖਿਆ ਗਿਆ ਹੈ ਕਿ ਸਾਡੀਆਂ ਗਲੀਆਂ ਅਤੇ ਪੈਦਲ ਰਸਤਿਆਂ ਤੋਂ ਬਰਫ ਹਟਾਉਣ ਲਈ ਕਾਫ਼ੀ ਵਧੇਰੇ ਕਾਲਾਂ ਆਈਆਂ ਹਨ। ਕਿਉਂਕਿ ਨਵੇਂ ਠੇਕੇਦਾਰਾਂ ਅਤੇ ਮੌਸਮ ‘ਚ ਆਉਣ ਵਾਲੀ ਵਾਰ-ਵਾਰ ਦੀ ਤਬਦੀਲੀ ਨੇ ਇਸ ਪੂਰੇ ਕੰਮ ਦੀ ਗਤੀ ਨੂੰ ਘੱਟ ਕਰ ਦਿੱਤਾ। ਇਨ੍ਹਾਂ ਸ਼ਿਕਾਇਤਾਂ ‘ਤੇ ਜਲਦੀ ਹੀ ਕੰਮ ਕਰਦਿਆਂ ਇਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਆਮ ਹਾਲਾਤਾਂ ‘ਚ ਬਰੈਂਪਟਨ ਸਿਟੀ ਕੌਂਸਲ ਹੀ ਸ਼ਹਿਰ ਦੀਆਂ ਸੜਕਾਂ ਨੂੰ ਸਾਫ਼ ਕਰਨ ਲਈ ਪਾਬੰਦ ਹੈ ਅਤੇ ਅਜਿਹੇ ਵਿਚ ਸਰੋਤਾਂ ਦੇ ਕਾਰਨ ਜੇਕਰ ਕੋਈ ਪ੍ਰੇਸ਼ਾਨੀ ਹੈ ਤਾਂ ਉਸ ਨੂੰ ਤੁਰੰਤ ਦੂਰ ਕਰਨ ਦੀ ਲੋੜ ਹੈ। ਮੇਨ ਸਟਰੀਟ ਅਤੇ ਬ੍ਰੇਮਲੀਆ ਰੋਡ ਆਦਿ ਨੂੰ ਤੇਜ਼ੀ ਨਾਲ ਠੀਕ ਕਰਨ ਦੀ ਲੋੜ ਹੈ ਤਾਂ ਜੋ ਲੋਕਾਂ ਨੂੰ ਸਹੂਲਤ ਮਿਲ ਸਕੇ। ਜਦੋਂ ਬਰਫ 7.5 ਸੀ.ਐਮ. ਤੋਂ ਵਧੇਰੇ ਹੋਵੇ ਤਾਂ ਸ਼ਹਿਰ ਦੀਆਂ ਸੜਕਾਂ ਨੂੰ ਬਰਫਬਾਰੀ ਬੰਦ ਹੋਣ ਤੋਂ 24 ਘੰਟਿਆਂ ਦੇ ਅੰਦਰ ਸਾਫ਼ ਕਰਨਾ ਜ਼ਰੂਰੀ ਹੁੰਦਾ ਹੈ। ਪ੍ਰਾਇਮਰੀ ਸੜਕਾਂ ਨੂੰ ਤਰਜੀਹੀ ਆਧਾਰ ‘ਤੇ ਸਾਫ਼ ਕਰਨਾ ਹੁੰਦਾ ਹੈ। ਅਜਿਹੇ ਵਿਚ ਜੇਕਰ ਇਸ ਕੰਮ ਵਿਚ ਦੇਰੀ ਹੋ ਰਹੀ ਹੋਵੇ ਤਾਂ ਸਟਾਫ਼ ਨੂੰ ਨਵੇਂ ਸਿਰੇ ਤੋਂ ਇਸ ਕੰਮ ‘ਤੇ ਫੋਕਸ ਕਰਨ ਲਈ ਕਹਿਣ ਦੀ ਲੋੜ ਹੈ। ਸਿਟੀ ਸਟਾਫ਼ ਨੂੰ ਆਪਣੇ ਪੱਧਰ ‘ਤੇ ਵੀ ਚੌਕਸ ਰਹਿਣ ਦੀ ਲੋੜ ਹੈ ਤਾਂ ਜੋ ਲੋਕਾਂ ਨੂੰ ਸਹੂਲਤ ਮਿਲੇ।
ਢਿੱਲੋਂ ਨੇ ਕਿਹਾ ਕਿ ਜੀ.ਪੀ.ਐਸ. ਵਾਹਨਾਂ ‘ਤੇ ਲੋਕੇਟਰ ਸਿਸਟਮ ਦੀ ਲੋੜ ਹੈ ਤਾਂ ਜੋ ਉਨ੍ਹਾਂ ‘ਤੇ ਨਜ਼ਰ ਰੱਖਦਿਆਂ ਟਰੱਕਾਂ ਨੂੰ ਰੀਅਲ ਟਾਈਮ ‘ਚ ਮਾਨੀਟਰ ਕੀਤਾ ਜਾ ਸਕੇ। ਉਥੇ ਸਟਾਫ ਨੂੰ ਵੀ ਕਿਹਾ ਜਾਵੇ ਕਿ ਭਵਿੱਖ ‘ਚ ਕੰਟਰੈਕਟ ਉਨ੍ਹਾਂ ਲੋਕਾਂ ਨੂੰ ਦਿੱਤੇ ਜਾਣ ਜੋ ਬਿਹਤਰ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿਲੋਕਾਂ ਨੂੰ ਜੇਕਰ ਕੋਈ ਮੁਸ਼ਕਿਲ ਪੇਸ਼ ਆਵੇ ਤਾਂ ਉਨ੍ਹਾਂ ਨਾਲ 905 874 2609 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …