-2 C
Toronto
Saturday, December 20, 2025
spot_img
Homeਕੈਨੇਡਾਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਨੇ ਖਾਲਸੇ ਦਾ ਸਾਜਨਾ ਦਿਵਸ ਮਨਾਇਆ

ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਨੇ ਖਾਲਸੇ ਦਾ ਸਾਜਨਾ ਦਿਵਸ ਮਨਾਇਆ

ਬਰੈਂਪਟਨ : 12 ਅਪ੍ਰੈਲ ਦਿਨ ਵੀਰਵਾਰ ਨੂੰ ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਵੱਲੋਂ ਖਾਲਸੇ ਦਾ ਸਾਜਨਾ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਅੰਦਰ ਨਵੀਂ ਅਣਖ ਤੇ ਜਾਨ ਭਰਨ ਲਈ ਖਾਲਸਾ ਪੰਥ ਦੀ ਸਾਜਨਾ ਕਰਕੇ ਸਿੱਖਾਂ ਨੂੰ ਸਿੰਘ ਸਜਾ ਕੇ, ਅੰਮ੍ਰਿਤ ਛਕਾ ਕੇ ਦੁਨੀਆਂ ਦੇ ਨਕਸ਼ੇ ਤੇ ਨਵੀਂ ਕੌਮ ਦੀ ਨੀਂਹ ਰੱਖੀ । ਸਿੱਖ ਹੈਰੀਟੇਜ ਮਹੀਨਾ ਮਨਾਉਂਦੇ ਹੋਏ ਵਿਦਿਆਰਥੀਆਂ ਨੂੰ ਕਲਾਸਾਂ ਵਿੱਚ ਖਾਲਸੇ ਦੀਆਂ ਵਿਸ਼ੇਸ਼ਤਾਵਾਂ ਅਤੇ ਆਦਰਸ਼ਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਸਾਰੇ ਸਕੂਲ ਦੇ ਵਿਦਿਆਰਥੀਆਂ ਵਿਚਕਾਰ ਸਿੱਖ ਹਿਸਟਰੀ ਕੁਇਜ਼ ਕੰਪੀਟੀਸ਼ਨ, ਪੰਜਾਬੀ ਦੀ ਸੁੰਦਰ ਲਿਖਾਈ, ਭਾਸ਼ਣ ਅਤੇ ਕਵਿਤਾ ਮੁਕਾਬਲੇ ਅਤੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਜਾਦੇਂ ਹਨ ਅਤੇ ਹਾਈ ਸਕੂਲ ਦੇ ਵਿਦਿਆਰਥੀਆਂ ਵੱਲੋਂ ‘ਰੋਜ਼ਾਨਾ ਜੀਵਨ ਵਿਚ ਸਿੱਖੀ ਕਦਰਾਂ-ਕੀਮਤਾਂ’ ਤੇ ਕੇਂਂਦਰਿਤ ਵਰਕਸ਼ਾਪ ਕਰਵਾਈ ਗਈ। ਬੌਬ ਦੁਸਾਂਝ ਦੀ ਟੀਮ ਵੱਲੋਂ ਸਾਰੇ ਪ੍ਰੋਗਰਾਮ ਦੀ ਰਿਕਾਰਡਿੰਗ ਕੀਤੀ ਗਈ। ਵਿਦਿਆਰਥੀਆਂ ਨੂੰ ਖਾਲਸੇ ਦੀਆਂ ਜੁੰਮੇਵਾਰੀਆਂ, ਪੰਜ ਪਿਆਰਿਆਂ ਅਤੇ ਪੰਜ ਕਕਾਰਾਂ ਦੀ ਮਹਾਨਤਾ, ਆਪਸੀ ਪ੍ਰੇਮ, ਸਦਭਾਵਨਾ, ਇੱਕ ਦੂਜੇ ਪ੍ਰਤੀ ਸਤਿਕਾਰ ਆਦਿ ਉੱਚੇ ਨੈਤਿਕ ਗੁਣਾਂ ਨੂੰ ਮੌਜੂਦਾ ਜਿੰਦਗੀ ਵਿੱਚ ਅਪਨਾਉਣ ਲਈ ਜਾਣੂ ਕਰਵਾਇਆ ਜਾਂਦਾ ਹੈ ਤਾਂ ਕਿ ਉਹ ਇੱਕ ਵਧੀਆ ਸਮਾਜ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਸਕਣ। ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਤ 7 ਅਪ੍ਰੈਲ ਦਿਨ ਸਨਿਚਰਵਾਰ ਨੂੰ ਲਗਭਗ 20 ਜੱਥਿਆਂ ਨੇ ਕੀਰਤਨ ਦਰਬਾਰ ਵਿੱਚ ਭਾਗ ਲਿਆ, ਜਿਸ ਵਿੱਚ ਬੱਚਿਆਂ ਨੇ ਬਹੁਤ ਉਤਸ਼ਾਹ ਦਿਖਾਇਆ। ਜਿੰਨ੍ਹਾਂ ਮਾਪਿਆਂ ਨੇ ਕੀਰਤਨ ਦਰਬਾਰ ਅਤੇ ਖਾਲਸੇ ਦੇ ਸਾਜਨਾ ਦਿਵਸ ਤੇ ਪ੍ਰੇਮ ਅਤੇ ਸ਼ਰਧਾ ਨਾਲ ਲੰਗਰ ਦੀ ਸੇਵਾ ਕੀਤੀ ਅਸੀਂ ਉਨ੍ਹਾਂ ਦੇ ਬਹੁਤ ਧੰਨਵਾਦੀ ਹਾਂ। ਖਾਲਸਾ ਕਮਿਊਨਿਟੀ ਸਕੂਲ ਵੱਲੋਂ ਸਮੂਹ ਲੋਕਾਈ ਨੂੰ ਖਾਲਸੇ ਦੇ ਸਾਜਨਾ ਦਿਵਸ ਦੀ ਵਧਾਈ ਹੋਵੇ।

RELATED ARTICLES
POPULAR POSTS