ਬਰੈਂਪਟਨ : ਹੰਬਰਵੁੱਡ ਸੀਨੀਅਰ ਕਲੱਬ ਵਲੋਂ ਹੰਬਰਵੁੱਡ ਕਮਿਊਨਿਟੀ ਸੈਂਟਰ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ। ਕਲੱਬ ਦੇ ਸਮੂਹ ਮੈਂਬਰਾਂ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ, ਬਚਿੱਤਰ ਸਿੰਘ ਰਾਏ, ਪ੍ਰੀਤਮ ਸਿੰਘ ਮਾਵੀ, ਸਰਵਨ ਸਿੰਘ ਹੇਅਰ, ਦਰਸ਼ਨ ਸਿੰਘ ਬੈਨੀਪਾਲ, ਹੁਸ਼ਿਆਰ ਸਿੰਘ ਬਰਾੜ, ਗੁਰਮੇਲ ਸਿੰਘ ਢਿੱਲੋਂ ਅਤੇ ਸੰਪੂਰਨ ਸਿੰਘ ਸਾਚੀ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਯਾਦ ਕੀਤਾ ਗਿਆ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਪ੍ਰਸਾਦ ਵਰਤਾਇਆ ਗਿਆ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ।
ਹੰਬਰ ਵੁੱਡ ਸੀਨੀਅਰ ਕਲੱਬ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸ਼ਰਧਾ ਨਾਲ ਮਨਾਇਆ
RELATED ARTICLES

