Breaking News
Home / ਕੈਨੇਡਾ / ਪੰਜਾਬ ਨਾਲ ਸਬੰਧਤ ਕਈ ਗੰਭੀਰ ਵਿਸ਼ਿਆਂ ਨੂੰ ਬੜੀ ਪ੍ਰਪੱਕਤਾ ਨਾਲ ਬਿਆਨ ਕਰ ਗਿਆ ਨਾਟਕ ‘ਟੈਨਸ਼ਨ ਨਈਂ ਲੈਣੀ’

ਪੰਜਾਬ ਨਾਲ ਸਬੰਧਤ ਕਈ ਗੰਭੀਰ ਵਿਸ਼ਿਆਂ ਨੂੰ ਬੜੀ ਪ੍ਰਪੱਕਤਾ ਨਾਲ ਬਿਆਨ ਕਰ ਗਿਆ ਨਾਟਕ ‘ਟੈਨਸ਼ਨ ਨਈਂ ਲੈਣੀ’

natak photo copy copyਟੋਰਾਂਟੋਂ/ਹਰਜੀਤ ਸਿੰਘ ਬਾਜਵਾ
ਬੀਤੇ ਦਿਨੀ ਸੰਦੀਪ ਭੱਟੀ ਅਤੇ ਗੁਰਤਾਜ ਭੱਟੀ ਦੀ ਟੀਮ ਵੱਲੋਂ ਇੱਕ ਕਮੇਡੀ (ਹਾਸਰਸ ਸ਼ੋਅ) ਨਾਟਕ ਉੱਘੇ ਹਾਸਰਸ ਕਲਾਕਾਰ/ਅਦਾਕਾਰ ਬੀਨੂੰ ਢਿੱਲੋਂ, ਸਰਦਾਰ ਸੋਹੀ ਅਤੇ ਸਾਥੀਆਂ ਵੱਲੋਂ ਤਿਆਰ ”ਟੈਨਸ਼ਨ ਨਈੰ ਲੈਣੀ” ਲਾਗਲੇ ਸ਼ਹਿਰ ਓਕਵਿਲ ਦੇ ਮੀਟਿੰਗ ਹਾਊਸ ਹਾਲ ਵਿੱਚ ਖੇਡਿਆ ਗਿਆ ਜੋ ਕਿ ਦਰਸ਼ਕਾਂ ਦੇ ਦਿਲਾਂ ‘ਤੇ ਡੂੰਘੀ ਛਾਪ ਛੱਡ ਗਿਆ।ਇਹ ਨਾਟਕ ਜਿੱਥੇ ਹਾਸਿਆਂ ਨਾਲ ਭਰਪੂਰ ਰਿਹਾ ਉੱਥੇ ਹੀ ਇਸਦੇ ਕਲਾਕਾਰਾਂ ਨੇ ਅਜੋਕੇ ਪੰਜਾਬ ਦੀ ਤਰਾਸਦੀ ਪੇਸ਼ ਕਰਦਿਆਂ ਅਜਿਹੇ ਕਟਾਖ਼ਸ਼ ਪੇਸ਼ ਕੀਤੇ ਕਿ ਦਰਸ਼ਕ ਵਰਗ ਭਾਵੁਕ ਹੋ ਕਿ ਅੱਖਾਂ ਵਿੱਚ ਆਉਂਦੇ ਹੰਝੂਆਂ ਨੂੰ ਰੋਕ ਨਾਂ ਸਕਿਆ ਅਤੇ ਇਹ ਹੰਝੂ ਆਪ ਮੁਹਾਰੇ ਅੱਖਾਂ ਵਿੱਚੋਂ ਵਗਦੇ ਰਹੇ। ਬੀਨੂੰ ਢਿੱਲੋਂ ਅਤੇ ਅਨੀਤਾ ਸਵਦੇਸ਼ ਵਰਗੇ ਕਲਾਕਾਰਾਂ ਨੇ ਜਿੱਥੈ ਦਰਸ਼ਕਾਂ ਨੂੰ ਹਸਾ-ਹਸਾ ਕੇ ਢਿੱਡੀਂ ਪੀੜਾਂ ਪਵਾ ਦਿੱਤੀਆਂ ਉੱਥੇ ਹੀ ਜਦੋਂ ਸਰਦਾਰ ਸੋਹੀ ਇੱਕ ਨਿਮਾਣੇ ਜਹੇ ਜ਼ਿੰਮੀਦਾਰ ਦੇ ਕਿਰਦਾਰ ਵਿੱਚ ਸਟੇਜ ਤੇ ਆਇਆ ਤਾਂ ਉਸਨੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਉਂਦਿਆਂ ਹਾਜ਼ਰੀਨ ਨੂੰ ਪੰਜਾਬ ਦੇ ਤਾਜ਼ਾ ਹਾਲਾਤ ਯਾਦ ਕਰਵਾ ਦਿੱਤੇ ਉਹ ਜਦੋਂ ਆਪਣੀ ਅਦਾਕਾਰੀ ਰਾਹੀਂ ਇੱਕ ਕਿਸਾਸ ਦੇ ਰੂਪ ਵਿੱਚ ਇੱਕ ਆੜਤੀ ਕੋਲ ਫਸਲ ਵੇਸਣ ਗਿਆ ਅਤੇ ਆੜਤੀ ਵੱਲੋਂ ਉਸ ਵੱਲ ਬਕਾਇਆ ਖੜੀ ਕਰਜ਼ੇ ਦੀ ਰਕਮ ਦੁਗਣੀ ਕਰਕੇ ਦੱਸਦਿਆਂ ਸਿਰਫ 15 ਰੁਪਏ ਉਸਦੀ ਤਲੀ ਤੇ ਧਰਦਿਆਂ ਕਿਹਾ ਕਿ ਲੈ ਆਹ ਪੰਦਰਾਂ ਰੁਪਏ ਬੱਚਿਆਂ ਦੇ ਖਾਣ ਲਈ ਕੁਝ ਲੈ ਜਾਵੀਂ ਤੇ ਉਸਨੂੰ ਸ਼ਹਿਰ ਆਉਂਣ ਸਮੇਂ ਧੀ ਦੀ ਸਕੂਲ ਐਡਮੀਸ਼ਨ ਅਤੇ ਪੁੱਤਰ ਦੁਆਰਾ ਸਕੂਟਰ ਦੀ ਮੰਗ ਕਰਨਾਂ ਯਾਦ ਆਇਆ ਅਤੇ ਓਧਰ ਆੜਤੀਏ ਵੱਲੋਂ ਕੀਤਾ ਕੋਝਾ ਮਜ਼ਾਕ ਕਿ ਲੈ ਪੰਦਰਾਂ ਰੁਪਏ ਕੁਝ ਬੱਚਿਆਂ ਲਈ ਲੈ ਜਾਵੀਂ ਤਾਂ ਵਿਚਾਰਾ ਜ਼ਹਿਰ ਦੀ ਸ਼ੀਸ਼ੀ ਹੀ ਖਰੀਦ ਸਕਿਆ ਅਤੇ ਘਰ ਜਾ ਕੇ ਅਪਣੇ ਸਮੇਤ ਪੂਰੇ ਪਰਿਵਾਰ ਨੂੰ ਜ਼ਹਿਰ ਦੇ ਕੇ ਫਿਰ ਆਪ ਖੁਦਕੁਸ਼ੀ ਕਰਨਾਂ ਦਰਸ਼ਕ ਵਰਗ ਨੂੰ ਝੰਜੋੜ ਗਿਆ। ਸਾਡੇ ਅੱਜ ਦੇ ਲੋਕ ਦਿਖਾਵੇ ਵਾਲੇ ਸਮਾਜ, ਲੋਟੂ ਸਰਕਾਰਾਂ, ਲੁੱਟ ਦਾ ਸ਼ਿਕਾਰ ਹੋਣ ਵਾਲੇ ਕਿਸਾਨ ਅਤੇ ਮਜ਼ਦੂਰ, ਨਸ਼ਿਆਂ ਦੀ ਦਲਦਲ ਵਿੱਚ ਗਰਕ ਹੋ ਰਹੀ ਪੰਜਾਬ ਦੀ ਜਵਾਨੀ, ਡੇਰਾ ਵਾਦ ਦੀ ਪ੍ਰਫੁੱਲਤਾ, ਭਰੂਣ ਹੱਤਿਆ, ਅਜੋਕੀ ਪੜ੍ਹਾਈ, ਫੇਸਬੁੱਕ ਜਾਂ ਹੋਰ ਸ਼ੋਸ਼ਲ ਸਾਈਟਾਂ ਦਾ ਬੇਤੁੱਕਾ ਰਿਵਾਜ਼, ਚੰਗੇ ਮਾੜੇ ਅੰਨਸਰਾਂ ਨਾਲ ਸੈਲਫੀਆਂ ਲੈਣ ਦਾ ਦਿਨੋ-ਦਿਨ ਵਧ ਰਿਹਾ ਰੁਝਾਨ, ਅੱਜ ਦੇ ਸਾਇੰਸ ਦੇ ਯੁੱਗ ਵਿੱਚ ਵੀ ਨੀਮ ਹਕੀਮਾਂ ਦੁਆਰਾ ਲੋਕਾਂ ਦੀ ਜਾਨ ਨੂੰ ਜ਼ੋਖਮ ਵਿੱਚ ਪਾਉਣਾ, ਸਰਕਾਰੀ ਤੰਤਰ ਦੇ ਉਘੜਦੇ ਪਾਜ, ਅਤੇ ਹੋਰ ਸਮਾਜਿਕ ਬੁਰਾਈਆਂ ‘ਤੇ ਕਰਾਰੀ ਚੋਟ ਕਰਦਾ ਇਹ ਨਾਟਕ ਦਰਸ਼ਕ ਵਰਗ ਤੇ ਮਨਾਂ ‘ਤੇ ਡੂੰਘੀ ਛਾਪ ਛੱਡ ਗਿਆ ਇਸਤੋਂ ਇਲਾਵਾ ਇਹਨਾਂ ਕਲਾਕਾਰਾਂ ਵੱਲੋਂ ਭਰੇ ਮਨ ਨਾਲ ਪੰਜਾਬ ਵਿੱਚ ਕਰਜ਼ੇ ਦੇ ਸਤਾਏ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨਾਂ ਅਤੇ ਪੰਜਾਬ ਦੀ ਧਰਤੀ ਤੇ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਝੂਜਦੇ ਲੋਕਾਂ ਬਾਰੇ ਅੰਕੜੇ ਵੀ ਬਿਆਨ ਕੀਤੇ ਅਤੇ ਦੂਜੇ ਪਾਸੇ ਸਰਕਾਰਾਂ ਵੱਲੋਂ ਇਸ ਬਾਰੇ ਅਣਜਾਣਤਾ ਦਾ ਪ੍ਰਟਾਵਾ ਕਰਨਾਂ ਅਤੇ ਕੋਝਾ ਮਜ਼ਾਕ ਕਰਨਾਂ ਅਤੇ ਸਰਮਾਏ ਦਾਰਾਂ ਦੇ ਹੀ ਢਿੱਡ ਭਰਨਾਂ ਆਦਿ ਵਿਸ਼ਿਆਂ ਨੂੰ ਬੜੀ ਗੰਭੀਰਤਾ ਨਾਲ ਬਿਆਨਦਾ ਇਹ ਨਾਟਕ ਲੋਕਾਂ ਨੇ ਸਾਹ ਰੋਕ ਕੇ ਵੇਖਿਆ ਅਤੇ ਨਾਟਕ ਦੇ ਕਲਾਕਾਰਾ ਰਾਣਾਂ ਰਣਬੀਰ, ਜੱਗੀ ਧੂਰੀ, ਰਵਿੰਦਰ ਮੰਡ,ਗਗਨ ਗਿੱਲ, ਰਘਬੀਰ ਬੋਲੀ ਅਤੇ ਬਿੰਨੀ ਮਾਂਗਟ ਆਦਿ ਦੀ ਅਦਾਕਾਰੀ ਦੀ ਖੂਬ ਸ਼ਲਾਘਾ ਵੀ ਹੋਈ।

Check Also

ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ

ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …