ਬਰੈਂਪਟਨ/ਡਾ; ਝੰਡ : 2015 ਦੀਆਂ ਪਾਰਲੀਮੈਂਟ ਚੋਣਾਂ ਵਿਚ ਬਰੈਂਪਟਨ ਨਾਰਥ ਤੋਂ ਐੱਨ.ਡੀ.ਪੀ. ਵੱਲੋਂ ਚੋਣ ਲੜਨ ਵਾਲੇ ਉੱਘੇ ਬਿਜ਼ਨੈੱਸਮੈਨ ਮਾਰਟਿਨ ਸਿੰਘ ਨੇ ਬਰੈਂਪਟਨ ਦੇ ਵਾਰਡ ਨੰਬਰ 7 ਤੇ 8 ਤੋਂ ਰਿਜਨਲ ਕਾਊਂਸਲਰ ਵਜੋਂ ਆਪਣੀ ਨਾਮਜ਼ਦਗੀ ਦਾ ਐਲਾਨ ਕੀਤਾ ਹੈ। ਇਸ ਦੇ ਲਈ ਉਨ੍ਹਾਂ ਨੂੰ ਵਾਰਡ ਨੰਬਰ 7 ਤੇ 8 ਦੇ ਸਿਟੀ ਕਾਊਂਸਲਰ ਪੈਟ ਫੋਰਟਿਨੀ ਵੱਲੋਂ ਪੂਰੀ ਹੱਲਾਸ਼ੇਰੀ ਅਤੇ ਸਹਿਯੋਗ ਮਿਲਿਆ ਹੈ।
ਇਸ ਦੇ ਬਾਰੇ ਬਾ-ਕਾਇਦਾ ਐਲਾਨ ਕਰਦਿਆਂ ਹੋਇਆਂ ਮਾਰਟਿਨ ਸਿੰਘ ਨੇ ਕਿਹਾ,”ਮੈਨੂੰ ਇਹ ਦੱਸ ਕੇ ਬੜੀ ਖ਼ੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਵਾਰਡ ਨੰਬਰ 7 ਤੇ 8 ਤੋਂ ਸਿਟੀ ਕਾਊਂਸਲਰ ਵਜੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਦੇ ਲਈ ਮੈਨੂੰ ਇਸ ਵਾਰਡ ਦੇ ਸਿਟੀ ਕਾਊਂਸਲਰ ਪੈਟ ਫੋਰਟਿਨੀ ਵੱਲੋਂ ਹੱਲਾਸ਼ੇਰੀ ਅਤੇ ਪੂਰਾ ਸਹਿਯੋਗ ਮਿਲ ਰਿਹਾ ਹੈ।” ਉਨ੍ਹਾਂ ਕਿਹਾ ਬਰੈਂਪਟਨ ਇਕ ਵਧੀਆ ਸ਼ਹਿਰ ਹੈ ਅਤੇ ਇਸ ਨੂੰ ਹੋਰ ਵੀ ਖ਼ੂਬਸੂਰਤ ਬਣਾਇਆ ਜਾ ਸਕਦਾ ਹੈ। ਇੱਥੇ ਹੋਰ ਨਵੀਆਂ ਨੌਕਰੀਆਂ ਪੈਦਾ ਕਰਨ, ਪਬਲਿਕ ਟਰਾਂਜ਼ਿਟ ਦਾ ਘੇਰਾ ਵਿਸ਼ਾਲ ਕਰਨ, ਐੱਲ.ਆਰ.ਟੀ. ਪ੍ਰਾਜੈੱਕਟ ਨੂੰ ਮੁੜ-ਸੁਰਜੀਤ ਕਰਨ, ਯੂਨੀਵਰਸਿਟੀ ਕਾਇਮ ਕਰਨ ਅਤੇ ਸਿਹਤ-ਸੇਵਾਵਾਂ ਨੂੰ ਬੇਹਤਰ ਕਰਨ ਦੀ ਅਤੀ ਜ਼ਰੂਰਤ ਹੈ। ਪੈਟ ਫੋਰਟਿਨੀ ਬਹੁਤ ਵਧੀਆ ਇਨਸਾਨ ਹੈ। ਅਸੀਂ ਆਪਸ ਵਿਚ ਬਰੈਂਪਟਨ ਦੇ ਮਸਲੇ ਵਿਚਾਰੇ ਹਨ ਅਤੇ ਮੈਨੂੰ ਪੂਰਨ ਆਸ ਹੈ ਕਿ ਅਸੀਂ ਦੋਵੇਂ ਮਿਲ ਕੇ ਵਧੀਆ ਟੀਮ ਵਜੋਂ ਵਿਚਰਾਂਗੇ।”
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …