ਬਰੈਂਪਟਨ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸਿਹਤ ਬਾਰੇ ਸਟੈਂਡਿੰਗ ਕਮੇਟੀ ਦੇ ਮੈਂਬਰ ਵੀ ਹਨ, ਨੇ ਬੀਤੇ ਸ਼ੁਕਰਵਾਰ 14 ਫ਼ਰਵਰੀ ਨੂੰ ‘ਫ਼ਲਾਵਰ ਸਿਟੀ ਲਾਅਨ ਬਾਊਲਿੰਗ ਕਮਿਊਨਿਟੀ ਰੂਮ’ ਵਿੱਚ ਅਫ਼ੀਮ ਨਾਲ ਜੁੜੇ ਨਸ਼ੀਲੇ ਪਦਾਰਥਾਂ ਦੇ ਸੇਵਨ ਦੇ ਬਰੈਂਪਟਨ ਅਤੇ ਪੀਲ ਰਿਜਨ ਵਿੱਚ ਅਸਰ ਬਾਰੇ ਹੋਈ ਰਾਊਂਡ-ਟੇਬਲ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇੱਥੇ ਇਹ ਵਰਨਣ ਕਰਨਾ ਜ਼ਰੂਰੀ ਹੈ ਕਿ ਹਾਊਸ ਆਫ਼ ਕਾਮਨਜ਼ ਦੀ ਹੈੱਲਥ ਸਟੈਂਡਿੰਗ ਕਮੇਟੀ ਦੇ ਮੈਂਬਰ ਸੋਨੀਆ ਸਿੱਧੂ ਨੇ 22 ਸਤੰਬਰ 2016 ਨੂੰ ਕੈਨੇਡਾ ਵਿੱਚ ‘ਓਪੇਨਾਇਡਜ਼’ ਦੇ ਵੱਧ ਰਹੇ ਪ੍ਰਭਾਵ ਜਿਸ ਨੇ ਕਈ ਕੈਨੇਡਾ-ਵਾਸੀਆਂ ਦੀ ਜਾਨ ਲੈ ਲਈ ਹੈ, ਦੇ ਅਧਿਐਨ ਬਾਰੇ ਹਾਊਸ ਵਿੱਚ ਮੋਸ਼ਨ ਜਾਰੀ ਕੀਤਾ ਸੀ ਅਤੇ ਉਹ ਪਿਛਲੇ ਸਮੇਂ ਵਿੱਚ ਇਸ ਸਬੰਧ ਵਿੱਚ ਰਿਪੋਰਟ ਤਿਆਰ ਕਰਨ ਵਿੱਚ ਬੜੇ ਜੋਸ਼ੀਲੇ ਢੰਗ ਨਾਲ ਰੁੱਝੇ ਰਹੇ ਹਨ। ਇਸ ਦੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ,ਅਸੀਂ ਆਮ ਤੌਰ ‘ਤੇ ਏਹੀ ਸੋਚਦੇ ਹਾਂ ਕਿ ਨਸ਼ੀਲੇ ਪਦਾਰਥਾਂ ਦਾ ਬਹੁਤਾ ਪ੍ਰਭਾਵ ਅਲਬਰਟਾ ਜਾਂ ਬੀ.ਸੀ. ਦੇ ਇਲਾਕਿਆਂ ਵਿੱਚ ਹੀ ਹੈ, ਪਰ ਪੀਲ ਰਿਜਨਲ ਪੁਲਿਸ ਦੀ ਰਿਪੋਰਟ ਅਨੁਸਾਰ ਸਾਡੀ ਕਮਿਊਨਿਟੀ ਦੇ 37 ਵਿਅੱਕਤੀ ‘ਫੈਂਟਾਨਾਇਲ’ ਨਾਮੀ ਨਸ਼ੀਲੇ ਪਦਾਰਥ ਦੇ ਸੇਵਨ ਨਾਲ ਆਪਣੇ ਜੀਵਨ ਤੋਂ ਹੱਥ ਧੋ ਚੁੱਕੇ ਹਨ। ਮਰਨ ਵਾਲਿਆਂ ਦੀ ਗਿਣਤੀ ਵਿੱਚ ਹੋਇਆ ਇਹ ਵਾਧਾ ਸੱਚਮੁੱਚ ਹੀ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਨੂੰ ਰੋਕਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਮੈਨੂੰ ਬੜੀ ਖੁਸ਼ੀ ਹੈ ਕਿ ਇਸ ਬਾਰੇ ਵਿਚਾਰ ਕਰਨ ਲਈ ਦਿੱਤੇ ਗਏ ਸੱਦੇ ਦੇ ਮੱਦੇ ਨਜ਼ਰ ਇਸ ਰਾਊਂਡ ਟੇਬਲ ਮੀਟਿੰਗ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਚੋਖੀ ਹਾਜ਼ਰੀ ਹੈ।
ਇਸ ਰਾਊਂਡ-ਟੇਬਲ ਵਿੱਚ ਫ਼ੈੱਡਰਲ, ਰਿਜਨਲ ਅਤੇ ਮਿਊਂਨਿਸਿਪਲ ਪੱਧਰ, ਪੀਲ ਪਬਲਿਕ ਹੈੱਲਥ, ਨਾੱਟ ਫ਼ਾਰ ਪਰਾਫ਼ਿਟ ਸੰਸਥਾਵਾਂ, ਪੀਲ ਰਿਜਨਲ ਪੋਲੀਸ, ਪੰਜਾਬੀ ਕਮਿਊਨਿਟੀ ਹੈੱਲਥ ਸਰਵਿਸਜ਼, ਓਨਟਾਰੀਓ ਫ਼ਾਰਮਾਸਿਸਟ ਐਸੋਸੀਏਸ਼ਨ ਅਤੇ ਇਸ ਵਿਸ਼ੇ ਨਾਲ ਸਬੰਧਿਤ ਕਈ ਹੋਰ ਵਿਅੱਕਤੀ ਸ਼ਾਮਲ ਹੋਏ।
Home / ਕੈਨੇਡਾ / ਐੱਮ.ਪੀ. ਸੋਨੀਆ ਸਿੱਧੂ ਨੇ ਅਫ਼ੀਮੀ ਨਸ਼ਿਆਂ ਦੇ ਪ੍ਰਭਾਵ ਸਬੰਧੀ ਰਾਊਂਡ ਟੇਬਲ ਮੀਟਿੰਗ ਦੀ ਕੀਤੀ ਪ੍ਰਧਾਨਗੀ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …