ਅਮਰੀਕੀ ਰਾਸ਼ਟਰਪਤੀ ਵੀ ਭਾਰਤ ਦੇ ਸਮਰਥਨ ‘ਚ ਆਏ
ਨਵੀਂ ਦਿੱਲੀ/ਬਿਊਰੋ ਨਿਊਜ਼
ਡੋਕਲਾਮ ਖੇਤਰ ਵਿਚ ਸੀਮਾ ਵਿਵਾਦ ਵਿਚ ਜ਼ਿਆਦਾ ਦੇਸ਼ ਭਾਰਤ ਦੇ ਪੱਖ ਵਿਚ ਖੜ੍ਹੇ ਨਜ਼ਰ ਆ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁੱਲ੍ਹੇ ਤੌਰ ‘ਤੇ ਭਾਰਤ ਦਾ ਸਮਰਥਨ ਕੀਤਾ ਹੈ। ਇਸਦੇ ਬਾਵਜੂਦ ਚੀਨ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ। ਭਾਰਤ ਨੇ ਤਾਂ ਪਹਿਲਾਂ ਹੀ ਆਪਣੇ ਇਰਾਦੇ ਸਾਫ ਕਰ ਦਿੱਤੇ ਹਨ। ਇਸ ਦੇ ਚੱਲਦਿਆਂ ਚੀਨੀ ਮੀਡੀਆ ਨੇ ਪੱਛਮੀ ਮੀਡੀਆ ‘ਤੇ ਭਾਰਤ ਦਾ ਸਮਰਥਨ ਦਾ ਕਰਨ ਦੋਸ਼ ਲਗਾਇਆ ਹੈ। ਭਾਰਤ ਅਤੇ ਚੀਨ ਵਿਚਕਾਰ ਡੋਕਲਾਮ ਵਿਵਾਦ ਨੂੰ ਚੱਲਦਿਆਂ 40 ਦਿਨ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ। ਚੀਨ ਨੇ ਭਾਰਤ ਨੂੰ ਪ੍ਰੇਸ਼ਾਨ ਲਈ ਕਈ ਹੱਥ ਕੰਡੇ ਅਪਣਾਏ, ਪਰ ਕੋਈ ਫਾਇਦਾ ਨਹੀਂ ਹੋਇਆ।
Check Also
ਅਗਲੇ 5 ਸਾਲਾਂ ਵਿਚ ਗਰਮੀ ਹੋਰ ਵੀ ਭਿਆਨਕ ਹੋ ਜਾਵੇਗੀ
ਮੌਸਮ ਸਬੰਧੀ ਏਜੰਸੀਆਂ ਨੇ ਕੀਤੀ ਭਵਿੱਖਬਾਣੀ ਵਾਸ਼ਿੰਗਟਨ/ਬਿਊਰੋ ਨਿਊਜ਼ ਦੁਨੀਆ ਦੀਆਂ ਦੋ ਪ੍ਰਮੁੱਖ ਮੌਸਮ ਏਜੰਸੀਆਂ ਨੇ …