ਸਚਿਨ ਤੇ ਰੇਖਾ ਦੀ ਗੈਰਹਾਜ਼ਰੀ ‘ਤੇ ਵੀ ਉਠੇ ਸਵਾਲ
ਨਵੀਂ ਦਿੱਲੀ/ਬਿਊਰੋ ਨਿਊਜ਼
ਹਰ ਮਹੀਨੇ ਰਸੋਈ ਗੈਸ ਦੀ ਕੀਮਤ ਚਾਰ ਰੁਪਏ ਵਧਾਏ ਜਾਣ ਦੇ ਸਰਕਾਰੀ ਫੈਸਲੇ ਖਿਲਾਫ ਅੱਜ ਰਾਜ ਸਭਾ ਵਿੱਚ ਹੰਗਾਮਾ ਹੋਇਆ। ਵਿਰੋਧੀ ਦਲਾਂ ਨੇ ਮੰਗ ਕੀਤੀ ਕਿ ਸਰਕਾਰ ਆਪਣਾ ਫੈਸਲਾ ਵਾਪਸ ਲਵੇ। ਸਰਕਾਰ ਨੇ ਹਰ ਮਹੀਨੇ ਸਬਸਿਡੀ ਵਾਲੇ ਸਿਲੰਡਰ ਉੱਤੇ ਚਾਰ ਰੁਪਏ ਵਧਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਕਿ ਅਗਲੇ ਸਾਲ ਮਾਰਚ ਦੇ ਮਹੀਨੇ ਤੱਕ ਸਬਸਿਡੀ ਖਤਮ ਹੋ ਜਾਵੇ। ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਤੇਲ ਮੰਤਰੀ ਧਰਮਿੰਦਰ ਪ੍ਰਧਾਨ ਨੇ ਸਰਕਾਰੀ ਤੇਲ ਕੰਪਨੀਆਂ ਨੂੰ ਸਬਸਿਡੀ ਵਾਲੀ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਹਰ ਮਹੀਨੇ ਚਾਰ ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕਰਨ ਲਈ ਕਿਹਾ ਸੀ।
ਦੂਜੇ ਪਾਸੇ ਰਾਜ ਸਭਾ ਸੰਸਦ ਮੈਂਬਰ ਸਚਿਨ ਤੇਂਦੁਲਕਰ ਤੇ ਬਾਲੀਵੁੱਡ ਅਦਾਕਰਾ ਰੇਖਾ ਦੀ ਰਾਜ ਸਭਾ ਤੋਂ ਗ਼ੈਰਹਾਜ਼ਰੀ ਦਾ ਮੁੱਦਾ ਅੱਜ ਇੱਕ ਵਾਰ ਫਿਰ ਸੰਸਦ ਵਿੱਚ ਉੱਠਿਆ। ਸਮਾਜਵਾਦੀ ਪਾਰਟੀ ਦੇ ਨੇਤਾ ਨਰੇਸ਼ ਅੱਗਰਵਾਲ ਨੇ ਇਨ੍ਹਾਂ ਦੋਵਾਂ ਦੀ ਰਾਜ ਸਭਾ ਤੋਂ ਮੈਂਬਰੀ ਖ਼ਤਮ ਕਰਨ ਦੀ ਮੰਗ ਕੀਤੀ। ਉਨ੍ਹਾਂ ਦਲੀਲ਼ ਦਿੱਤੀ ਕਿ ਕਿ ਜਦੋਂ ਇਨ੍ਹਾਂ ਨੇ ਸਦਨ ਵਿੱਚ ਆਉਣਾ ਹੀ ਨਹੀਂ ਤਾਂ ਇਹ ਅਸਤੀਫਾ ਕਿਉਂ ਨਹੀਂ ਦੇ ਦਿੰਦੇ।
Check Also
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਫੌਜ ਦਾ ਜੇਸੀਓ ਹੋਇਆ ਸ਼ਹੀਦ
ਭਾਰਤੀ ਫੌਜ ਨੇ ਮੁਕਾਬਲੇ ਦੌਰਾਨ ਦੋ ਅੱਤਵਾਦੀਆਂ ਨੂੰ ਕੀਤਾ ਢੇਰ ਜੰਮੂ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਦੇ …