Breaking News
Home / ਕੈਨੇਡਾ / ਜ਼ਿਲ੍ਹਾ ਫਿਰੋਜ਼ਪੁਰ ਨਿਵਾਸੀਆਂ ਦੀ ਪਰਿਵਾਰਕ ਪਿਕਨਿਕ ‘ਤੇ ਲੱਗੀਆਂ ਖੂਬ ਰੌਣਕਾਂ

ਜ਼ਿਲ੍ਹਾ ਫਿਰੋਜ਼ਪੁਰ ਨਿਵਾਸੀਆਂ ਦੀ ਪਰਿਵਾਰਕ ਪਿਕਨਿਕ ‘ਤੇ ਲੱਗੀਆਂ ਖੂਬ ਰੌਣਕਾਂ

ਬਰੈਂਪਟਨ/ਬਾਸੀ ਹਰਚੰਦ
ਪਿਛਲੇ ਦਿਨੀਂ 27 ਜੁਲਾਈ ਨੂੰ ਜ਼ਿਲ੍ਹਾ ਫਿਰੋਜ਼ਪੁਰ ਨਿਵਾਸੀਆਂ ਦੀ 13ਵੀਂ ਪਰਿਵਾਰਿਕ ਪਿਕਨਿਕ ‘ਤੇ ਖੂਬ ਰੌਣਕਾਂ ਲੱਗੀਆਂ। ਇਹ ਪਿਕਨਿਕ ਮੀਡੋਵਿਲੇ ਕੰਜ਼ਰਵੇਸ਼ਨ ਪਾਰਕ ਏਰੀਆ ਬੀ ਵਿੱਚ ਮਨਾਈ ਗਈ। ਤਿਆਰੀ ਕਮੇਟੀ ਅਤੇ ਵਲੰਟੀਅਰਜ਼ ਨੇ ਖੁਸ਼ੀ ਖੁਸ਼ੀ ਹਰ ਤਰ੍ਹਾਂ ਦਾ ਸਮਾਨ ਸਵੇਰੇ ਲੱਗ ਪੱਗ 9-30 ਵਜੇ ਤੋਂ ਪਾਰਕ ਵਿੱਚ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਸੀਨੀਅਰ ਮੈਂਬਰ ਜਲੌਰ ਸਿੰਘ ਕਾਹਲੋਂ, ਹਰਚੰਦ ਸਿੰਘ ਬਾਸੀ ਅਤੇ ਧਰਮ ਸਿੰਘ ਕੰਗઠઠਤਿਆਰੀ ਕਮੇਟੀ ਦੇ ਫੈਸਲੇ ਅਨੁਸਾਰ ਸਵੇਰੇ ਹੀ ਪਾਰਕ ਵਿੱਚ ਸਮਾਨ ਦੀ ਦੇਖ ਰੇਖ ਲਈ ਪਾਰਕ ਵਿੱਚ ਪਹੁੰਚ ਗਏ। ਬਲਰਾਜ ਸਿੰਘ ਗਿੱਲ, ਭੁਪਿੰਦਰ ਸਿੰਘ ਖੋਸਾ, ਸੁਖਜੀਤ ਸਿੰਘ ਕੰਗ, ਸੁਖਦੇਵ ਸਿੰਘ ਕਾਹਲੋਂ, ਜਗਰਾਜ ਸਿੰਘ ਖੋਸਾ, ਗੁਰਪ੍ਰੀਤ ਸਿੰਘ ਢਿਲੋਂ, ਪ੍ਰੀਤਪਾਲ ਸਿੰਘ ਰਾਣਾ, ਪਰਮਿੰਦਰ ਸਿੰਘ ਬਾਸੀ, ਰਛਪਾਲ ਸਿੰਘ ਬਰਾੜ, ਗੁਰਪ੍ਰੀਤ ਸਿੰਘ ਖੋਸਾ ਅਤੇ ਰਾਜਾ ਗਿੱਲ ਸਮਾਨ ਪਾਰਕ ਵਿੱਚ ਪਹੁੰਚਾਉਣਾ ਸ਼ੁਰੂ ਕਰ ਦਿੱਤਾ।
ਸਟੇਜ ਲਈ ਟੇਬਲ, ਫੂਡ ਲਈ ਟੇਬਲ, ਸਾਊਂਡ, ਕੁਰਸੀਆਂ, ਟੇਂਟ ਆਦਿ ਦਾ ਸਾਰਾ ਕੰਮ ਮੁਕੰਮਲ ਕਰ ਲਿਆ। 11-00 ਵਜੇ ਖਾਣਾ ਤਿਆਰ ਕਰਨ ਵਾਲਾ ਅਟਵਾਲ ਆਪਣੇ ਸਟਾਫ ਨਾਲ ਪਹੁੰਚ ਗਿਆ। ਉਸ ਨੇ 11-30 ਤੋઠઠਖਾਣਾ ਲਗਾ ਦਿੱਤਾ। ਚਾਹ, ਟਿੱਕੀਆਂ, ਫਿਸ਼ ਪਕੌੜੇ, ਬਰਗਰ, ਫਰਾਈਆਂ, ਗੁਲਾਬ ਜਾਮਨ ਆਦਿ ਕਈ ਕਿਸਮ ਦਾ ਖਾਣਾ ਲਗਾ ਦਿੱਤਾ। ਠੰਢੇ, ਸਕੰਜਵੀ, ਦੁੱਧ ਵਿੱਚ ਰੂਹ ਅਫਜ਼ਾ ਪਾ ਕੇ ਲਗਾ ਦਿਤਾ। ਜੋ ਸਾਰਾ ਦਿਨ ਚੱਲਿਆ। ਬੱਚਿਆਂ ਲਈ ਪੌਪਕੋਰਨ ਦਾ ਪ੍ਰਬੰਧ ਕੀਤਾ ਗਿਆ ਜੋ ਬੱਚਿਆਂ ਨੇ ਬਹੁਤ ਪਸੰਦ ਕੀਤਾ। ਬਾਰਾਂ ਕੁ ਵਜੇ ਤੋਂ ਪਰਿਵਾਰ ਆਉਣੇ ਸ਼ੁਰੂ ਹੋ ਗਏ ਪਾਰਕ ਵਿੱਚ ਖੂਬ ਚਹਿਲ ਪਹਿਲ ਹੋ ਗਈ। ਚਾਹ ਸਨੈਕਸ ਲੈਣ ਉਪਰੰਤ ਠੰਢੀ ਛਾਂ ਵਿੱਚ ਕੁਰਸੀਆਂ ‘ਤੇ ਬੈਠ ਕੇ ਜਾਂ ਇਧਰ ਉਧਰ ਤੁਰ ਫਿਰ ਕੇ ਬੀਬੀਆਂ ਆਦਮੀ ਗੱਲਾਂ ਕਰਕੇ ਪਰਿਵਾਰਾਂ ਦੀ ਸੁਖ ਸਾਂਦ ਪੁੱਛਦੀਆਂ ਰਹੀਆਂ ਅਤੇ ਟੋਲੀਆਂ ਵਿੱਚ ਖੂਬ ਹੱਸ ਹੱਸ ਰੌਣਕਾਂ ਲਾਈਆਂ। ਇਸ ਵਿਚਕਾਰ ਪ੍ਰਸਿੱਧ ਹਾਸ ਰਸ ਕਵੀ ਬਾਬੂ ਸਿੰਘ ਕਲਸੀ ਨੇ ਆਪਣੀ ਵਧੀਆ ਕਵਿਤਾ ਸੁਣਾ ਕੇ ਸਰੋਤਿਆਂ ਤੋਂ ਵਾਹਵਾ ਖੱਟੀ।
ઠ2-30 ਕੁ ਵਜੇ ਬੱਚਿਆਂ, ਬੀਬੀਆਂ ਅਤੇ ਆਦਮੀਆਂ ਦੀਆਂ ਦੌੜਾਂ ਸ਼ੁਰੂ ਹੋ ਗਈਆਂ। ਸੱਭ ਵਰਗ ਦੇ ਮੁਕਾਬਲੇ ਬੜੇ ਦਿਲਚਸਪ ਰਹੇ ਇਹ ਖੇਡਾਂ ਦਾ ਪ੍ਰੋਗਰਾਮ 6-00 ਵਜੇ ਤੱਕ ਚਲਦਾ ਰਿਹਾ। ਜਗਰਾਜ ਸਿੰਘ ਖੋਸਾ, ਸੁਖਜੀਤ ਸਿੰਘ ਕੰਗ, ਬਲਰਾਜ ਸਿੰਘ ਗਿੱਲ, ਸੁਖਦੇਵ ਸਿੰਘ ਕਾਹਲੋਂ, ਗੁਰਪ੍ਰੀਤ ਢਿਲੋਂ, ਬਲਦੇਵ ਸਿੰਘ ਸੇਖੋਂ ਆਦਿ ਨੇ ਬੱਚਿਆਂ ਅਤੇ ਪੁਰਸ਼ਾਂ ਦੀਆਂ ਖੇਡਾਂ ਕਰਾਈਆਂ। ਖੁਸ਼ੀ ਦੀ ਗੱਲ ਇਹ ਰਹੀ ਕਿ ਬੀਬੀਆਂઠਨੇ ਖੁਸ਼ੀ ਖੁਸ਼ੀ ਅੱਗੇ ਆ ਕੇ ਖੇਡਾਂ ਕਰਾਉਣ ਦੀ ਜ਼ਿੰਮੇਵਾਰੀ ਸੰਭਾਲੀ। ਬਲਜਿੰਦਰ ਕੌਰ ਰਾਣੇ, ਵੀਰਪਾਲ ਬਾਸੀ, ਰਾਜਵੀਰ ਕੌਰ ਗਿੱਲ, ਚਰਨਜੀਤ ਢਿਲੋਂ, ਮਨਪ੍ਰੀਤ ਬਾਸੀ, ਮਨਤੇਜ ਬਰਾੜ ਨੇ ਖੇਡਾਂ ਕਰਾਈਆਂ। ਇਸ ਉਪਰੰਤ ਜੇਤੂ ਖਿਡਾਰੀਆਂ ਨੂੰ ਸਤਿਕਾਰਯੋਗ ਸਪੌਂਸਰਾਂ ਅਮਰਜੀਤ ਸਿੰਘ ਕੰਗ ਸਵੀਟ ਮਹਿਲ ਵਾਲੇ, ਸੰਧੂ ਲਾਅ ਆਫਿਸ ਤੋਂ ਬਲਜਿੰਦਰ ਸਿੰਘ ਸੰਧੂ, ਸੁਖਪਾਲ ਸਿੰਘ ਮਿਕਸ ਕੰਕਰੀਟ ਵਾਲੇ ਅਤੇ ਅਮਨ ਸਿੰਘ ਬਾਠ ਦੁਆਰਾ ਟਰੌਫੀਆਂ ਦੇ ਕੇ ਸਨਮਾਨਿਤ ਕੀਤਾ। ਕੁੱਝ ਟਰੌਫੀਆਂ ਕਲੱਬ ਦੇ ਸੀਨੀਅਰ ਮੈਂਬਰਾਂ ਵਿਸਾਖਾ ਸਿੰਘ ਸੇਖੋਂ, ਨਛੱਤਰ ਸਿੰਘ ਸੰਧੂ, ਪਰੀਤਮ ਸਿੰਘ ਬਰਾੜ, ਕਸ਼ਮੀਰ ਸਿੰਘ ਕਿੰਗਰਾ, ਰਘਵੀਰ ਸਿੰਘ ਗਿੱਲ, ਜਗਦੇਵ ਸਿੰਘ ਖੋਸਾ ਸਰਪੰਚ, ਗੁਰਨੇਕ ਸਿੰਘ ਢਿੱਲੋਂ, ਮੋਹਨ ਸਿੰਘ ਢਿਲੋਂ, ਬਲਦੇਵ ਸਿੰਘ ਸਰਾਂ, ਸੂਬੇਦਾਰ ਰਜਵੰਤ ਸਿੰਘઠઠਤੋਂ ਖਿਡਾਰੀਆਂ ਨੂੰ ਦੁਆ ਕੇ ਸਨਮਾਨਿਤ ਕੀਤਾ। ਪਿਕਨਿਕ ਵਿੱਚ ਪਹੁੰਚੇ ਸੱਭ ਤੋਂ ਵੱਧ ਉਮਰ ਵਾਲੇ ਇੱਕ ਬੀਬੀ ਸੁਰਜੀਤ ਕੌਰ ਕਾਹਲੋਂ ਅਤੇ ਇੱਕ ਆਦਮੀ ਧਰਮ ਸਿੰਘ ਕੰਗ ਨੂੰ ਵਧੀਆ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ।
ਪੰਜ ਵਜੇ ਅਟਵਾਲ ਵੱਲੋਂ ਤਿਆਰ ਕੀਤਾ ਸੁਆਦਲਾ ਭੋਜਨ ਪਰੋਸਿਆ ਗਿਆ। ਸਭ ਨੇ ਖਾ ਕੇ ਭੋਜਨ ਦੀ ਸ਼ਲਾਘਾ ਕੀਤੀ। ਪ੍ਰੀਤਪਾਲ ਰਾਣਾ, ਗੁਰਪ੍ਰੀਤ ਢਿੱਲੋਂ, ਪਰਮਿੰਦਰ ਬਾਸੀ, ਹਰਪ੍ਰੀਤ ਸਿੰਘ, ਗੁਰਜੀਤ ਸਿੰਘ (ਨੀਟੂ) ਸਰਾਂ, ਸਟੂਡੈਂਟ ਆਏ ਗਗਨਦੀਪ ਕੰਗ, ਗੁਰਦੀਪ ਸਿੰਘ ਅਤੇ ਧਨਵੰਤ ਸਿੰਘ ਨੇ ਸਾਰਾ ਦਿਨ ਖਾਣੇ ਦੀ ਡਿਊਟੀ ਨਿਭਾ ਕੇ ਮਾਣ ਖੱਟਿਆ।
ਅਜੈਬ ਸਿੰਘ ਸੇਖੋਂ ਨੇ ਕੈਸ਼ੀਅਰ ਦੀ ਡਿਉਟੀ ਖੂਭ ਨਿਭਾਈ। ਰਛਪਾਲ ਬਰਾੜ ਨੇ ਫਟੋਗਰਾਫੀ ਅਤੇ ਸਾਊਂਡ ਦਾ ਪ੍ਰਬੰਧ ਕੀਤਾ ਅਤੇ ਸਾਰਾ ਸਮਾਂ ਡਿਊਟੀ ਨਿਭਾਈ। ਇਸ ਸਾਰੇ ਸੁਚੱਜੇ ਪ੍ਰਬੰਧ ਦਾ ਸਿਹਰਾ ਸਾਰੇ ਪ੍ਰਬੰਧਕਾਂ ਅਤੇ ਵਲੰਟੀਅਰਾਂ ਨੂੰ ਜਾਂਦਾ ਹੈ। ਹਰਚੰਦ ਸਿੰਘ ਬਾਸੀ ਅਤੇ ਭੁਪਿੰਦਰ ਸਿੰਘ ਖੋਸਾ ਨੇ ਸਟੇਜ ਦੀ ਡਿਉਟੀ ਨਿਭਾਈ। ਸੁਖਜੀਤ ਸਿੰਘ ਕੰਗ ਅਤੇ ਬਲਰਾਜ ਗਿੱਲ ਭੁਪਿੰਦਰ ਸਿੰਘ ਖੋਸਾ ਨੇ ਸਮੁਚੇ ਪ੍ਰਬੰਧ ਦੀ ਦੇਖ ਰੇਖ ਕੀਤੀ।
ਹਰਚੰਦ ਸਿੰਘ ਬਾਸੀઠઠਅਤੇ ਸਾਰੇ ਪ੍ਰਬੰਧਕਾਂ ਨੇ ਪਿਕਨਿਕ ਸ਼ਾਮਲ ਹੋਣ ਆਏ ਸਾਰੇ ਪਰਿਵਾਰਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਅਤੇ ਉਹਨਾਂ ਵੱਲੋਂ ਦਿਲ ਖੋਲ੍ਹ ਕੇ ਮਾਇਕ ਸਹਾਇਤਾ ਕਰਨ ਲਈ ਸ਼ੁਕਰੀਆ ਅਦਾ ਕੀਤਾ। ਵਲੰਟੀਅਰਾਂ ਅਤੇ ਬੱਚਿਆਂ ਨੇ ਸਾਰੇ ਪਾਰਕ ਦਾ ਗਾਰਬੈਗ ਸਾਫ ਕਰਕੇ ਪਾਰਕ ਸਾਫ ਸੁਥਰਾ ਕਰ ਦਿੱਤਾ।
ਪਰਿਵਾਰ ਹੱਸ ਹੱਸ ਕੇ ਅਗਲੇ ਸਾਲ ਇਕੱਤਰ ਹੋਣ ਦੀ ਕਾਮਨਾ ਕਰਦੇ ਪ੍ਰਬੰਧਕਾਂ ਨੂੰ ਸ਼ਾਬਾਸ਼ ਦਿੰਦੇ ਘਰਾਂ ਨੂੰ ਪਰਤ ਗਏ। ਫਿਰ ਵਲੰਟੀਅਰ ਜੁੰਮੇਵਾਰੀ ਨਾਲ ਸਾਰਾ ਸਮਾਨ ਸੰਭਾਲ ਕੇ ਆਪਣੇ ਕੰਮ ਤੋਂ ਸੁਰਖਰੂ ਹੋ ਗਏ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …