ਬਰੈਂਪਟਨ : ਸੈਂਡਲਵੁੱਡ ਹਾਈਟਜ਼ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ (2800 ਸੈਂਡਲਵੁੱਡ ਮਾਊਂਟਨੇਸ਼ ਰੋਡ ਪਾਰਕਵੇਅ ਈਸਟ ਇੰਟਰਸੈਕਸ਼ਨ ਕਾਰਨਰ) ਮਾਊਂਟਨੇਸ਼ ਪਾਰਕ ‘ਤੇ ਦਿਨ ਸ਼ੁੱਕਰਵਾਰ 26 ਜੁਲਾਈ 2019 ਨੂੰ ਦੁਪਹਿਰ 2 ਵਜੇ ਤੋਂ ਸ਼ਾਮ 7 ਵਜੇ ਤੱਕ ਕੈਨਡਾ ਡੇਅ ਮੇਲਾ ਕਰਵਾਇਆ ਗਿਆ।
ਇਸ ਮੌਕੇ ਸਾਡੀਆਂ ਵਿਰਾਸਤੀ ਖੇਡਾਂ, ਲੋਕ ਨਾਚਾਂ ਅਤੇ ਖਾਣਿਆਂ ਨੇ ਸਭ ਨੂੰ ਪੰਜਾਬ ਦੇ ਮੇਲੇ ਯਾਦ ਕਰਵਾ ਦਿੱਤੇ। ਸਿਆਸਤਦਾਨਾਂ ਵੱਲੋਂ ਵੀ ਇਸ ਵਿੱਚ ਹਾਜ਼ਰੀ ਭਰੀ ਗਈ ਤੇ ਇਸ ਉੱਦਮ ਦੀ ਸ਼ਲਾਘਾ ਕੀਤੀ ਗਈ। ਇਸ ਤੋਂ ਇਲਾਵਾ ਪਿਕਨਿਕ, ਗਿੱਧਾ, ਤੀਆਂ ਦੀਆਂ ਰੌਣਕਾਂ ਵੀ ਦੇਖਣ ਨੂੰ ਮਿਲੀਆਂ ਅਤੇ ਬਰੈਂਪਟਨ ਵੂਮਨ ਕਲੱਬ ਦੀਆਂ ਬੀਬੀਆਂ ਵਲੋਂ ਗੁਆਂਢਣ ਨਾਟਕ ਰਹੀ ਸਮਾਜ ਨੂੰ ਸੰਦੇਸ਼ ਦਿੱਤਾ ਗਿਆ ਅਤੇ ਕਬੱਡੀ ਦਾ ਮੈਚ ਵੀ ਕਰਵਾਇਆ ਗਿਆ। ਬਜ਼ੁਰਗਾਂ ਵੱਲੋਂ ਵੀ ਮੇਲੇ ਵਿੱਚ ਪਿੰਡਾਂ ਦੀਆਂ ਸੱਥਾਂ ਵਾਂਗ ਮਹਿਫ਼ਲ ਜਮਾਈ ਗਈ ਤੇ ਵਿਰਾਸਤੀ ਖੇਡਾਂ ਨੇ ਮਾਹੌਲ ਨੂੰ ਬਿੱਲਕੁਲ ਪੰਜਾਬ ਦੇ ਰੰਗਾਂ ਵਿੱਚ ਰੰਗ ਦਿੱਤਾ।
ਬਾਬਿਆਂ ਦਾ ਇਹ ਮੇਲਾ ਕੈਨੇਡਾ ਡੇਅ ਨੂੰ ਸਮਰਪਿਤ ਹੁੰਦਾ ਹੈ ਤੇ ਬਜ਼ੁਰਗਾਂ ਵੱਲੋਂ ਆਪਣੇ ਸੋਹਣੇ ਮੁਲਕ ਕੈਨੇਡਾ ਦੀ ਉਸਤਤ ਕਵਿਤਾ ਰਾਹੀਂ ਵੀ ਕੀਤੀ ਗਈ। ਬਰੈਂਪਟਨ ਤੋਂ ਪੀਲ ਬੋਰਡ ਟਰੱਸਟੀ ਸਮੇਤ ਐੱਮ. ਪੀ. ਅਤੇ ਐੱਮ. ਪੀ.ਪੀ ਅਤੇ ਹੋਰਨਾਂ ਵਲੋਂ ਖ਼ਾਸ ਸ਼ਮੂਲੀਅਤ ਕੀਤੀ ਗਈ।
ਸੈਂਡਲਵੁੱਡ ਹਾਈਟਜ਼ ਸੀਨੀਅਰ ਕਲੱਬ ਬਰੈਂਪਟਨ ਵਲੋਂ ਕਰਵਾਇਆ ਗਿਆ ਕੈਨੇਡਾ ਡੇਅ ਮੇਲਾ
RELATED ARTICLES

