ਟੋਰਾਂਟੋ : ਜਦ ਪਹਿਲੀ ਵਾਰ ਐਂਡਰਿਊ ਸ਼ਹੀਰ ਦਾ ਨਾਮ 2004 ਵਿਚ ਫੈਡਰਲ ਪਾਲੀਕੀਟਲ ਆਫਿਸ ਲਈ ਸੁਣਿਆ ਗਿਆ ਤਾਂ ਘੱਟ ਹੀ ਲੋਕ ਉਹਨਾਂ ਨੂੰ ਜਾਣਦੇ ਸਨ। ਉਹਨਾਂ ਨੇ ਇਸ ਸਮੇਂ ਹਾਊਸ ਆਫ ਕਾਮਨਜ਼ ਵਿਚ ਲੰਬੇ ਸਮੇਂ ਤੋਂ ਬਣਦੇ ਆ ਰਹੇ ਐਮਪੀ ਨੂੰ ਹਰਾ ਦਿੱਤਾ ਜੋ ਕਿ ਐਨਡੀਪੀ ਨਾਲ ਸਬੰਧਤ ਸੀ। ਸੱਤ ਸਾਲਾਂ ਬਾਅਦ ਉਸਦੀ ਕੰਸਰਵੇਟਿਕ ਪਾਰਟੀ ਨੇ ਬਹੁਮਤ ਨਾਲ ਸਰਕਾਰੀ ਬਣਾਈ ਅਤੇ ਉਹ ਵੀ ਚੁਣੇ ਗਏ ਅਤੇ ਤਦ ਉਹਨਾਂ ਦੀ ਉਮਰ ਸਿਰਫ 32 ਸਾਲ ਸੀ। ਇਸ ਅਹੁਦੇ ਨੂੰ ਸੰਭਾਲਣ ਵਾਲੇ ਉਹ ਸਭ ਤੋਂ ਘੱਟ ਉਮਰ ਦੇ ਸੰਸਦ ਮੈਂਬਰ ਸਨ। ਸ਼ਨੀਵਾਰ ਨੂੰ ਉਹਨਾਂ ਨੇ ਇਕ ਵਾਰ ਫਿਰ ਤੋਂ ਇਤਿਹਾਸ ਦੇ ਪੰਨਿਆਂ ਵਿਚ ਆਪਣਾ ਨਾਮ ਦਰਜ ਕਰਵਾ ਲਿਆ ਅਤੇ ਉਹ ਕੰਸਰਵੇਟਿਵ ਪਾਰਟੀ ਦੇ ਦੂਸਰੇ ਵੱਡੇ ਨੇਤਾ ਦੇ ਤੌਰ ‘ਤੇ ਸਾਹਮਣੇ ਆਏ। ਪਾਰਟੀ ਪ੍ਰਧਾਨ ਦੇ ਅਹੁਦੇ ਲਈ ਉਹ ਸਟੀਫਨ ਹਾਰਪਰ ਤੋਂ ਬਾਅਦ ਦੂਸਰੇ ਨੰਬਰ ‘ਤੇ ਸਨ। ਉਹਨਾਂ ਨੇ ਇਕ ਸਖਤ ਮੁਕਾਬਲੇ ਵਿਚ ਕਿਊਬੈਕ ਦੇ ਐਮਪੀ ਮੈਕਿਸਮ ਬੇਰਿਨਰ ਨੂੰ ਹਰਾ ਦਿੱਤਾ। ਜਦਕਿ ਉਹਨਾਂ ਨੇ ਇਸ ਅਹੁਦੇ ਲਈ ਦੌੜ ਐਂਡਰਿਊ ਤੋਂ ਇਕ ਸਾਲ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ। ਹੁਣ ਉਹਨਾਂ ਨੇ ਇਕ ਵਾਰ ਫਿਰ ਤੋਂ ਉਭਰ ਕੇ ਆਉਣ ਦੇ ਸੰਕੇਤ ਦਿੱਤੇ ਹਨ। ਕੰਸਰਵੇਟਿਵ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਲਈ ਜੇਸਨ ਕੈਨੀ ਅਤੇ ਪੀਟਰ ਮੈਕਕੇ ਦਾਅਵਾ ਕਰ ਚੁੱਕੇ ਹਨ ਅਤੇ ਉਹ ਲਗਾਤਾਰ ਇਸ ਅਹੁਦੇ ‘ਤੇ ਆਉਣ ਲਈ ਕੋਸ਼ਿਸ਼ ਕਰ ਚੁੱਕੇ ਹਨ। ਇਕ ਵਾਰ ਮੈਕਕੇ ਅਤੇ ਕੈਨੀ ਨੇ ਸਪੱਸ਼ਟ ਕਰ ਦਿੱਤਾ ਕਿ ਉਹਨਾਂ ਦੀ ਦਿਲਚਸਪੀ ਕਿਤੇ ਹੋਰ ਹੈ ਤਾਂ ਐਂਡਰਿਊ ਲਈ ਕੋਈ ਅੜਚਣ ਨਹੀਂ ਰਹੇਗੀ। ਓਟਵਾ ਵਿਚ ਜਨਮੇ ਅਤੇ ਬਾਕੀ ਸਮੇਂ ਪੇਰੀਜ਼ ਵਿਚ ਰਹਿਣ ਵਾਲੇ ਐਂਡਰਿਊ ਵੈਸਟ ਅਤੇ ਸੈਂਟਰਲ ਕੈਨੇਡਾ ਦੇ ਨੇਤਾ ਹਨ। ਉਹ ਲਗਾਤਾਰ ਫਰੈਂਚ ਅਤੇ ਅੰਗਰੇਜ਼ੀ ਦੋਵਾਂ ਨੂੰ ਅਸਾਨੀ ਨਾਲ ਬੋਲ ਸਕਦੇ ਹਨ ਅਤੇ ਇਹ ਉਹਨਾਂ ਦੀ ਇਕ ਵੱਡੀ ਖਾਸੀਅਤ ਹੈ। ਉਹਨਾਂ ਦੀ ਉਮਰ ਸਿਰਫ 38 ਸਾਲ ਹੈ ਅਤੇ ਉਹ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਕਲਾ ਵੀ ਜਾਣਦੇ ਹਨ। ਸਤੰਬਰ 2016 ਵਿਚ ਹੀ ਐਂਡਰਿਊ ਨੇ ਹੀ ਸਾਫ ਕਰ ਦਿੱਤਾ ਸੀ ਕਿ ਉਹ ਵਰਤਮਾਨ ਕਾਕਸ ਅਹੁਦੇ ਅਤੇ ਹਾਊਸ ਲੀਡਰ ਤੋਂ ਪਿੱਛੇ ਹਟ ਰਹੇ ਹਨ ਅਤੇ ਪਾਰਟੀ ਮੁਖੀ ਦੇ ਅਹੁਦੇ ਲਈ ਅੱਗੇ ਆ ਰਹੇ ਹਨ। ਸ਼ਨੀਵਾਰ ਨੂੰ ਹੋਈ ਵੋਟਿੰਗ ਵਿਚ ਵੀ ਐਂਡਰਿਊ ਨੇ ਬੇਯੂਸ ਵਿਚ ਆਪਣੀ ਸੀਟ ‘ਤੇ ਬੇਰਿਨਰ ਤੋਂ ਜ਼ਿਆਦਾ ਵੋਟ ਹਾਸਲ ਕੀਤੇ ਹਨ।
Check Also
ਸਿੱਖ ਚਿੰਤਕ ਭਾਈ ਹਰਪਾਲ ਸਿੰਘ ਲੱਖਾ ਦਾ ਪੰਥਕ ਸਨਮਾਨਾਂ ਤੇ ਜੈਕਾਰਿਆ ਨਾਲ ਹੋਇਆ ਸਸਕਾਰ
ਕੈਨੇਡਾ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਪੰਥਕ ਵਿਦਵਾਨ ਨੂੰ ਭਾਵ-ਭਿੰਨੀ ਸ਼ਰਧਾਂਜਲੀ ਐਬਸਫੋਰਡ/ਬਿਊਰੋ ਨਿਊਜ਼ : ਸਿੱਖ ਵਿਦਵਾਨ …