Breaking News
Home / ਕੈਨੇਡਾ / ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਦੇ ਬਰੈਂਪਟਨ ਆਫਿਸ ਵਿਚ ਟਾਊਨ ਹਾਲ ਮੀਟਿੰਗ ਹੋਈ

ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਦੇ ਬਰੈਂਪਟਨ ਆਫਿਸ ਵਿਚ ਟਾਊਨ ਹਾਲ ਮੀਟਿੰਗ ਹੋਈ

ramesh-sangha-town-hall-meeting-copy-copyਬਰੈਂਪਟਨ/ਡਾ. ਝੰਡ
ਬੀਤੇ ਮੰਗਲਵਾਰ 6 ਸਤੰਬਰ ਨੂੰ ਰਮੇਸ਼ ਸੰਘਾ ਦੇ 100 ਕੈਨੇਡੀ ਰੋਡ ਸਥਿਤ ਦਫ਼ਤਰ ਵਿੱਚ ਟਾਊਨ ਹਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਬਰੈਂਪਟਨ ਸੈਂਟਰ ਰਾਈਡਿੰਗ ਤੋਂ ਇਲਾਵਾ ਆਸ-ਪਾਸ ਦੀਆਂ ਹੋਰ ਰਾਈਡਿੰਗਾਂ ਦੇ ਲੋਕਾਂ ਨੇ ਵੀ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਮੁੱਖ-ਬੁਲਾਰੇ ਮਿਸ ਏਰਾਜ ਵੱਲੋਂ ਪਾਵਰ-ਪੁਆਇੰਟ ਦੀ ਮਦਦ ਨਾਲ ‘ਆਈਨੋਵੇਸ਼ਨ, ਇਨਫਰਾਸਟਰੱਕਚਰ ਇਨਵੈੱਸਟਮੈਂਟ, ਐਂਟਰਪਰੀਨੀਅਰ ਐਂਡ ਸਮਾਲ ਬਿਜ਼ਿਨੈੱਸ’ ਵਿਸ਼ੇ ਉੱਪਰ ਖ਼ੂਬਸੂਰਤ ਪਰੈਜ਼ੈੱਂਨਟੇਸ਼ਨ ਦਿੱਤੀ ਗਈ ਜਿਸ ਨੂੰ ਸਰੋਤਿਆਂ ਨੇ ਬੜੇ ਧਿਆਨ ਨਾਲ ਸੁਣਿਆ।
ਏਰਾਜ ਨੇ ਇਸ ਦੇ ਬਾਰੇ ਬੋਲਦਿਆਂ ਦੱਸਿਆ ਕਿ ਫੈੱਡਰਲ ਸਰਕਾਰ ਵੱਲੋਂ ਤਿੰਨ ਤਰ੍ਹਾਂ ਦੇ ਇਨਫਰਾਸਟਰੱਕਚਰਜ਼ ਨੂੰ ਸੁਧਾਰਨ ਲਈ ਇਨਵੈੱਸਟਮੈਂਟ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚ ਪਬਲਿਕ ਟਰਾਂਜ਼ਿਟ, ਸੋਸ਼ਲ ਅਤੇ ਗਰੀਨ ਇਨਫਰਾਸਟਰੱਕਚਰ ਸ਼ਾਮਲ ਹਨ। ਓਨਟਾਰੀਓ ਵਿੱਚ ਪਬਲਿਕ ਟਰਾਂਜ਼ਿਟ ਉੱਪਰ 840 ਮਿਲੀਅਨ ਡਾਲਰ ਖਰਚੇ ਜਾਣਗੇ। ਸੋਸ਼ਲ ਇਨਫਰਾਸਟਰੱਕਚਰ ਹੇਠ ਘੱਟ ਆਮਦਨ ਵਾਲੇ ਇੱਕ ਮਿਲੀਅਨ ਲੋਕਾਂ ਲਈ ‘ਅਫੋਰਡੇਬਲ ਹਾਊਸਿੰਗ’ ਸਕੀਮ ਵਿੱਚ ਵਾਧਾ ਕੀਤਾ ਜਾਏਗਾ। ‘ਚਾਈਲਡ ਕੇਅਰ’ ਅਤੇ ਸਿਹਤ ਸੇਵਾਵਾਂ ਵਿੱਚ ਹੋਰ ਸੁਧਾਰ ਕੀਤਾ ਜਾਏਗਾ ਅਤੇ 100 ਤੋਂ ਵਧੀਕ ਕਮਿਊਨਿਟੀ ਕਲਚਰਲ ਤੇ ਰੀਕਰੀਏਸ਼ਨਲ ਪ੍ਰਾਜੈੱਕਟਾਂ ਨੂੰ ਵਿੱਤੀ-ਸਹਾਇਤਾ ਦਿੱਤੀ ਜਾਏਗੀ। ਏਸੇ ਤਰ੍ਹਾਂ ਗਰੀਨ ਇਨਫਰਾਸਟਰੱਕਰ ਅਧੀਨ ਕੈਨੇਡਾ ਦੇ ‘ਨਿਊ ਕਲੀਨ ਵਾਟਰ ਅਂਡੇ ਵੇਸਟ ਫੰਡ’ ਲਈ 2 ਬਿਲੀਅਨ ਡਾਲਰ ਅਤੇ ‘ਗਰੀਨ ਸੋਸ਼ਲ ਮੁੱਦਿਆਂ’ ਨਾਲ ਜੁੜੇ ਪ੍ਰੋਗਰਾਮਾਂ ਲਈ 129.5 ਮਿਲੀਅਨ ਡਾਲਰ ਖਰਚ ਕੀਤੇ ਜਾਣਗੇ।
ਪਰੈਂਜ਼ੈੱਨਟੇਸ਼ਨ ਤੋ ਬਾਅਦ ਸੁਆਲ-ਜੁਆਬ ਸੈਸ਼ਨ ਜਿਸ ਨੂੰ ਜੈ ਨਰਾਇਣ ਨੇ ਬਾਖ਼ੂਬੀ ਨਿਭਾਇਆ, ਵਿੱਚ ਸਾਬਕਾ ਐੱਮ.ਪੀ. ਮਿਸਟਰ ਸਾਰਕੀ, ਡਾ. ਮਾਰਲਿਨ ਮੌਰਿਸ, ਰਾਜ ਝੱਜ, ਡਾ. ਸੂਖਦੇਵ ਸਿੰਘ ਝੰਡ, ਪ੍ਰਿੰ. ਪਾਖਰ ਸਿੰਘ, ਰੌਸ਼ਨ ਪਾਠਕ, ਦਲਜੀਤ ਡੇਵਿਡ ਅਤੇ ਹੋਰਨਾਂ ਵੱਲੋਂ ਕਈ ਸੁਆਲ ਉਠਾਏ ਗਏ ਜਿਨ੍ਹਾਂ ਦੇ ਤਸੱਲੀ-ਪੂਰਵਕ ਜਵਾਬ ਐੱਮ.ਪੀ. ਰਮੇਸ਼ ਸੰਘਾ ਨੇ ਦਿੱਤੇ। ਉਨ੍ਹਾਂ ਨੇ ਬੁਲਾਰਿਆਂ ਵੱਲੋਂ ਦਿੱਤੇ ਗਏ ਵੱਖ-ਵੱਖ ਸੁਝਾਅ ਵੀ ਨੋਟ ਕੀਤੇ ਅਤੇ ਇਨ੍ਹਾਂ ਉੱਪਰ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਹਾਜ਼ਰੀਨ ਵਿੱਚ ਪਿਆਰਾ ਸਿੰਘ ਤੂਰ, ਪ੍ਰੋ. ਜਗੀਰ ਸਿੰਘ ਕਾਹਲੋਂ, ਹਰਚੰਦ ਸਿੰਘ ਬਾਸੀ, ਕਰਨਲ ਐੱਸ. ਪੀ. ਸਿੰਘ, ਜੰਗੀਰ ਸਿੰਘ ਸੈਂਹਬੀ, ਸੁਖਬੀਰ ਅਤੇ ਕਈ ਹੋਰ ਸ਼ਾਮਲ ਸਨ। ਮੀਟੰਗ ਦੀ ਸਮਾਪਤੀ ‘ਤੇ ਰਲ-ਮਿਲ ਕੇ ਚਾਹ-ਪਾਣੀ  ਛਕਿਆ ਗਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …