21 C
Toronto
Friday, June 12, 2026
spot_img
Homeਪੰਜਾਬ'ਆਪ' ਵਲੋਂ ਕਿਸਾਨ ਮੈਨੀਫੈਸਟੋ ਜਾਰੀ

‘ਆਪ’ ਵਲੋਂ ਕਿਸਾਨ ਮੈਨੀਫੈਸਟੋ ਜਾਰੀ

2ਐਸਵਾਈਐੱਲ ਦੀ ਜ਼ਮੀਨ ਕਿਸਾਨਾਂ ਨੂੰ ਕਰਾਂਗੇ ਵਾਪਸ
ਕਿਸਾਨਾਂ ਨੂੰ 12 ਘੰਟੇ ਮੁਫਤ ਬਿਜਲੀ ਦੇਣ ਦਾ ਐਲਾਨ
ਮੋਗਾ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਵੱਲੋਂ ਐਤਵਾਰ ਨੂੰ ਬਾਘਾਪੁਰਾਣਾ ਵਿਖੇ ਕੀਤੀ ਗਈ ਵਿਸ਼ਾਲ ਰੈਲੀ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਸਾਨ ਚੋਣ ਮਨੋਰਥ ਪੱਤਰ ਜਾਰੀ ਕੀਤਾ। ਚੋਣ ਮਨੋਰਥ ਪੱਤਰ ਅਨੁਸਾਰ ਪੰਜਾਬ ਵਿਚ ‘ਆਪ’ ਦੀ ਸਰਕਾਰ ਆਉਣ ‘ਤੇ ਐੱਸਵਾਈਐੱਲ ਦੀ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਕੇ ਉਸ ਦੀ ਰਜਿਸਟਰੀ ਕਿਸਾਨਾਂ ਦੇ ਨਾਂ ਕਰਵਾਈ ਜਾਏਗੀ। ਕਿਸਾਨਾਂ ਨੂੰ 12 ਘੰਟੇ ਮੁਫ਼ਤ ਬਿਜਲੀ ਦਿੱਤੀ ਜਾਏਗੀ। ਕਿਸਾਨਾਂ ਦੀਆਂ ਫ਼ਸਲਾਂ ਦੀਆਂ ਕੀਮਤਾਂ ਬਾਰੇ ਸਵਾਮੀਨਾਥਨ ਰਿਪੋਰਟ 2020 ਤਕ ਲਾਗੂ ਕੀਤੀ ਜਾਏਗੀ। ਅਗਲੇ ਦੋ ਸਾਲ ਬਾਅਦ ਪੰਜਾਬ ਵਿਚ ਕਿਸੇ ਕਿਸਾਨ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਨਹੀਂ ਹੋਣਾ ਪਏਗਾ। ਗ਼ਰੀਬ ਕਿਸਾਨਾਂ ਤੇ ਦਲਿਤਾਂ ਦੇ ਬੈਂਕ ਕਰਜ਼ੇ ਮਾਫ਼ ਕੀਤੇ ਜਾਣਗੇ।
ਰੈਲੀ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੌਜੂਦਾ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਭ੍ਰਿਸ਼ਟ ਮੰਤਰੀਆਂ ਨੂੰ ਸਰਕਾਰ ਬਣਨ ਦੇ 2 ਮਹੀਨਿਆਂ ਦੇ ਅੰਦਰ-ਅੰਦਰ ਹੀ ਜੇਲ੍ਹਾਂ ਵਿਚ ਡੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਇਕੱਠ ਨੇ ਇਹ ਦੱਸ ਦਿੱਤਾ ਹੈ ਕਿ ਬਾਦਲ ਸਰਕਾਰ ਨੂੰ ਚੱਲਦਾ ਕਰਨ ਲਈ ਲੋਕ ਕਿੰਨੇ ਕਾਹਲੇ ਹਨ।

RELATED ARTICLES
POPULAR POSTS