ਬਰੈਂਪਟਨ/ਬਿਊਰੋ ਨਿਊਜ਼ : ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਪੱਡੀ ਸੂਰਾ ਨਾਲ ਸਬੰਧਤ ਅਤੇ ਪਿਛਲੇ ਲੰਮੇ ਸਮੇਂ ਤੋਂ ਬਰੈਂਪਟਨ ਵਿੱਚ ਰਹਿ ਰਹੇ, ਸੁਰਿੰਦਰ ਸਿੰਘ ਪੂਨੀਆ ਦਾ ਬੀਤੀ 19 ਅਗਸਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦਾ ਫਿਊਨਰਲ ਅਤੇ ਅੰਤਮ ਸੰਸਕਾਰ 26 ਅਗਸਤ, ਦਿਨ ਸ਼ਨੀਵਾਰ ਨੂੰ 11 ਵਜੇ ਤੋਂ 1 ਵਜੇ ਤੱਕ ਬਰੈਂਪਟਨ ਕਰੈਮੇਟੋਰੀਅਮ ਵਿੱਚ ਹੋਵੇਗਾ। ਇਸ ਉਪਰੰਤ 2 ਵਜੇ ਤੋਂ 4 ਵਜੇ ਤੱਕ ਮਾਲਟਨ ਗੁਰੂਘਰ ਵਿਖੇ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਅੰਤਮ ਅਰਦਾਸ ਹੋਵੇਗੀ। ਕਿਸੇ ਵੀ ਹੋਰ ਜਾਣਕਾਰੀ ਲਈ ਪਰਿਵਾਰ ਨਾਲ 905-458-9735 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਵਰਨਣਯੋਗ ਹੈ ਕਿ ਅਜੇ ਕੁਝ ਹਫਤੇ ਪਹਿਲਾਂ ਹੀ ਉਨ੍ਹਾਂ ਦੇ ਬਹੁਤ ਨਜ਼ਦੀਕੀ ਰਿਸ਼ਤੇਦਾਰ ਰਣਵੀਰ ਸਿੰਘ ਸਾਦੜਾ ਦੀ ਵੀ ਮੌਤ 401 ‘ਤੇ ਵਾਪਰੇ ਇਕ ਹਾਦਸੇ ਵਿੱਚ ਹੋਈ ਸੀ। ਇੰਜ ਕੁਝ ਕੁ ਹਫਤਿਆਂ ਵਿੱਚ ਹੀ ਪਰਿਵਾਰ ਲਈ ਇਹ ਦੂਜਾ ਵੱਡਾ ਸਦਮਾ ਹੈ।