-0.5 C
Toronto
Wednesday, November 19, 2025
spot_img
Homeਕੈਨੇਡਾਉਨਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਡਿਕਸੀ ਰੋਡ ਮਿਸੀਸਾਗਾ ਵਿਖੇ ਸ਼ਹੀਦ ਊਧਮ ਸਿੰਘ...

ਉਨਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਡਿਕਸੀ ਰੋਡ ਮਿਸੀਸਾਗਾ ਵਿਖੇ ਸ਼ਹੀਦ ਊਧਮ ਸਿੰਘ ਦਾ ਜਨਮ ਦਿਨ ਮਨਾਇਆ

ਉਨਟਾਰੀਓ/ਬਿਊਰੋ ਨਿਊਜ਼
ਉਨਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਡਿਕਸੀ ਰੋਡ ਮਿਸੀਸਾਗਾ ਵਿਖੇ ਸ਼ਹੀਦ ਊਧਮ ਸਿੰਘ ਦਾ 119ਵਾਂ ਜਨਮ ਦਿਨ ਮਨਾਇਆ। ਇਸ ਪ੍ਰੋਗਰਾਮ ਦਾ ਉਪਰਾਲਾ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਉਨਟਾਰੀਓ ਦੇ ਪ੍ਰਧਾਨ ਸੁਖਬੀਰ ਸਿੰਘ ਚੀਮਾ ਦੇ ਯਤਨਾਂ ਸਦਕਾ ਸਫਲ ਹੋ ਸਕਿਆ। ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਮੁੱਖ ਮਹਿਮਾਨ ਦੇ ਤੌਰ ‘ਤੇ ਸੰਸਥਾ ਦੇ ਅੰਤਰਰਾਸ਼ਟਰੀ ਪ੍ਰਧਾਨ ਸ਼ਿੰਦਰਪਾਲ ਸਿੰਘ (ਬੌਬੀ ਕੰਬੋਜ) ਭਾਰਤ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ। ਸੁਖਬੀਰ ਸਿੰਘ ਤੇ ਬੌਬੀ ਕੰਬੋਜ ਵਲੋਂ ਪਿਛਲੇ ਕਈ ਦਿਨਾਂ ਤੋਂ ਸਮਾਗਮ ਸਬੰਧੀ ਪ੍ਰਚਾਰ ਸ਼ੁਰੂ ਕੀਤਾ ਗਿਆ ਸੀ। ਇਸ ਸਬੰਧੀ ਗੁਰੂਘਰ ਵਿਚ 26 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕਰਵਾਈ ਗਈ ਸੀ ਅਤੇ 28 ਦਸੰਬਰ ਨੂੰ ਭੋਗ ਪਾਏ ਗਏ ਸਨ। ਰਾਗੀ ਸਿੰਘਾਂ ਵਲੋਂ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਢਾਡੀ ਸਿੰਘਾਂ ਵਲੋਂ ਊਧਮ ਸਿੰਘ ਦੀਆਂ ਵਾਰਾਂ ਸੁਣਾ ਕੇ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ। ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਦੀਪਕ ਆਨੰਦ ਐਮ.ਪੀ.ਪੀ., ਗੁਰਮੁਖ ਸਿੰਘ ਸੋਹਲ ਐਮ.ਸੀ. ਮੁਹਾਲੀ, ਨਿਸ਼ਾਂਤ ਕੰਬੋਜ ਤੇ ਸਾਥੀ, ਪਰਮਜੀਤ ਸਿੰਘ ਭੋਡੀਪੁਰ ਸਮੇਤ ਹੋਰ ਸੰਗਤਾਂ ਵਲੋਂ ਹਾਜ਼ਰੀ ਭਰੀ। ਸਟੇਜ ਦੀ ਕਾਰਵਾਈ ਸੁਖਬੀਰ ਸਿੰਘ ਚੀਮਾ ਵਲੋਂ ਸੁਚੱਜੇ ਢੰਗ ਨਾਲ ਨਿਭਾਈ ਗਈ। ਬਲਬੀਰ ਸਿੰਘ ਮੋਮੀ ਨੇ ਊਧਮ ਸਿੰਘ ਬਾਰੇ ਇਕ ਕਵਿਤਾ ਸੁਣਾਈ। ਦੁੱਗਲ ਅੰਕਲ ਵਲੋਂ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਜੋ ਕੰਮ ਕੀਤਾ, ਸੰਸਥਾ ਵਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਸੁੱਚਾ ਸਿੰਘ ਦਾਊ ਮਾਜਰਾ ਨੇ ਵੀ ਸਮਾਗਮ ਵਿਚ ਯੋਗਦਾਨ ਪਾਇਆ। ਪਰਮਜੀਤ ਭੋਡੀਪੁਰ, ਮਹਿਰੋਕ ਨੇ ਵੀ ਊਧਮ ਸਿੰਘ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ।
ਅਖੀਰ ਵਿਚ ਪ੍ਰਧਾਨ ਸ਼ਿੰਦਰਪਾਲ ਸਿੰਘ (ਬੌਬੀ ਕੰਬੋਜ) ਨੇ ਸੰਗਤਾਂ ਨੂੰ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਦੇ ਕਾਰਜਾਂ ਬਾਰੇ ਦੱਸਿਆ। ਸੰਸਥਾ ਦੇ ਸਰਪ੍ਰਸਤ ਦੌਲਤ ਰਾਮ ਕੰਬੋਜ ਵੀ ਭੂਮਿਕਾ ਵੀ ਅਹਿਮ ਰਹੀ।

RELATED ARTICLES
POPULAR POSTS